ਸੰਗਰੂਰ: ਪੰਜਾਬ ਦੇ ਪੰਚਾਇਤ ਮੰਤਰੀ ਵੱਲੋਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਕਿ ਪਿੰਡ ਦੀ ਮਹਿਲਾ ਸਰਪੰਚ ਦੀ ਜਗ੍ਹਾਂ (panchayat minister decision on ladies sarpanch) ਪਤੀ ਜਾਂ ਪੁੱਤਰ ਕੰਮ ਨਹੀ ਕਰੇਂਗਾ। ਇਸ ਫ਼ੈਸਲੇ ਨੂੰ ਲੈ ਕੇ ਸਵਾਗਤ ਕੀਤਾ, ਪਰ ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਕੁਝ ਕੰਮਾਂ ਨੂੰ ਲੈ ਕੇ ਉਨ੍ਹਾਂ ਦੇ ਪਤੀ ਜਾਂ ਪੁੱਤਰ ਨੂੰ ਇਜਾਜ਼ਤ ਦਿੱਤੀ (ladies sarpanch appeal to Punjab government) ਜਾਵੇ। 31 ਅਗਸਤ ਨੂੰ ਪੰਚਾਇਤ ਮੰਤਰੀ ਨੇ ਇਹ ਫੈਸਲਾ ਲਿਆ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਇਹ ਫੈਸਲਾਂ ਮਹਿਲਾ ਸਰਪੰਚਾਂ ਨੂੰ ਨਵੀਂ ਤਾਕਤ ਦੇਵੇਗਾ।
ਸਰਪੰਚ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਜੋ ਕਿ ਬਹੁਤ ਚੰਗਾ ਫ਼ੈਸਲਾ ਲਿਆ ਹੈ। ਪਰ ਕੁਝ ਕੰਮਾਂ ਲਈ ਮਹਿਲਾਵਾਂ ਨਹੀਂ ਜਾ ਸਕਦੀਆਂ। ਕੁਝ ਕੰਮ ਅਜਿਹੇ ਹੁੰਦੇ ਹਨ ਜੋ ਕਿ ਮਹਿਲਾਵਾਂ ਨਹੀਂ ਕਰ ਸਕਦੀਆਂ। ਰਾਤ ਨੂੰ ਕਈ ਵਾਰ ਲੜਾਈ ਝਗੜਾ ਹੋ ਜਾਂਦਾ ਜਾਂ ਪੁਲੀਸ ਸਟੇਸ਼ਨ ਜਾਣਾ ਪੈਂਦਾ ਹੈ ਤਾਂ ਮਹਿਲਾ ਸਰਪੰਚ ਦੇ ਪਤੀ ਨੂੰ ਨਾਲ ਜਾਣਾ ਪੈਂਦਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਪਤੀਆਂ ਨੂੰ ਕੁੱਝ ਕੰਮਾਂ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਦੇ ਪਤੀ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਰਪੰਚੀ ਦਾ ਸਾਰਾ ਖ਼ੁਦ ਕਰਦੇ ਹਾਂ। ਪਿੰਡ ਦੇ ਲੋਕਾਂ ਨੇ ਸਰਪੰਚ ਦੇ ਤੌਰ 'ਤੇ ਸਾਨੂੰ ਚੁਣਿਆ ਹੈ ਇਸ ਲਈ ਅਸੀਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ। ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਧ ਧਾਲੀਵਾਲ ਨੇ ਫ਼ੈਸਲਾ ਕੀਤਾ ਹੈ ਅਸੀਂ ਸਵਾਗਤ ਕਰਦੇ ਹਾਂ। ਇਹ ਮਹਿਲਾਵਾਂ ਨੂੰ ਅੱਗੇ ਵਧਾਉਣ ਵਾਲਾ ਫੈਸਲਾ ਹੈ।
ਇਹ ਵੀ ਪੜੋ: ਨਸ਼ੇ ਦੇ ਆਦੀ ਨੌਜਵਾਨ ਪਾਸੋਂ ਧੱਕੇ ਨਾਲ ਰਜਿਸਟਰੀ ਕਰਵਾ ਕੇ ਜ਼ਮੀਨ ਹੜੱਪਣ ਦੇ ਇਲਜ਼ਾਮ