ਲਹਿਰਾਗਾਗਾ: ਵਿਧਾਨ ਸਭਾ ਹਲਕਾ ਲਹਿਰਾ ਦੇ ਠਸਕਾ ਅਤੇ ਭੂਲਣ ਦੇਹ ਵਿਚ ਪੈਂਦੇ ਇੱਟਾਂ ਵਾਲੇ ਭੱਠੇ ਉੱਤੇ ਦੋ ਪਰਵਾਸੀ ਲੜਕੀਆਂ ਦੀ ਪਾਣੀ ਦੀ ਟੈਂਕੀ ਫੱਟਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਇਸ ਟੈਂਕੀ ਫੱਟਣ ਨਾਲ ਦੋ ਬੱਚੇ ਅਤੇ ਦੋ ਔਰਤਾਂ ਵੀ ਗੰਭੀਰ ਜ਼ਖ਼ਮੀ ਹੋਈਆਂ ਹਨ। ਇਸ ਦੌਰਾਨ ਜ਼ਖ਼ਮੀਆਂ ਨੂੰ ਹਰਿਆਣਾ ਦੇ ਅਗਰੋਹਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। 2 dead due to water tank burst in Thaska village
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪਿੰਡ ਠਸਕਾਂ ਤੇ ਭੁੱਲਣ ਦੇ ਵਿਚਾਲੇ ਕੱਚੀ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਸੀ, ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕੁਝ ਦਿਨ ਪਹਿਲਾਂ ਇਕ ਪਾਣੀ ਵਾਲੀ ਟੈਂਕੀ ਜੋ ਕਿ ਉੱਚਾਈ ਅੱਠ ਫੁੱਟ ਉੱਤੇ ਚੌੜਾਈ 6 ਫੁੱਟ ਬਣਾਈ ਗਈ ਸੀ। ਸੋਮਵਾਰ ਨੂੰ ਸ਼ਾਮ ਨੂੰ ਕੁਝ ਔਰਤਾਂ ਟੈਂਕੀ ਦੇ ਨੇੜੇ ਕੱਪੜੇ ਧੋ ਰਹੀਆਂ ਸਨ ਤੇ ਬੱਚੇ ਪਾਣੀ ਵਾਲੀ ਟੈਂਕੀ ਵਿੱਚ ਨਹਾ ਰਹੇ ਸੀ।
ਇਸੇ ਦੌਰਾਨ ਪਾਣੀ ਦੀ ਟੈਂਕੀ ਫੱਟ ਗਈ, ਜਿਸ ਕਾਰਨ ਟੈਂਕੀ ਦੀਆਂ ਇੱਟਾਂ ਲੱਗਣ ਨਾਲ ਚਾਰ ਮਹਿਲਾ ਦੋ ਬੱਚੇ ਇਸ ਦੀ ਚਪੇਟ ਵਿੱਚ ਆਏ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ, ਡਾਕਟਰਾਂ ਨੇ ਦੋ ਲੜਕੀਆਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਦੋ ਜ਼ਖ਼ਮੀ ਔਰਤਾਂ ਅਤੇ ਬੱਚਿਆਂ ਨੂੰ ਹਰਿਆਣਾ ਦੇ ਅਗਰੋਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਰਨ ਵਾਲੀ ਲੜਕੀਆਂ ਦੀ ਪਹਿਚਾਣ ਮਨੀਸ਼ਾ ਕੁਮਾਰੀ ਉਮਰ 19 ਸਾਲ ਇਮਾਰਤੀ ਕੁਮਾਰੀ ਉਮਰ 16 ਸਾਲ ਨਿਵਾਸੀ ਯੂਪੀ ਦੇ ਰਹਿਣ ਵਾਲੇ ਸੀ।
ਇਹ ਵੀ ਪੜੋ:- ਬਿਲਡਰ ਦੇ ਮੁੰਡੇ ਨੇ ਨਵੀਂ ਕਾਰ ਦੀ ਖੁਸ਼ੀ ਵਿੱਚ ਕਰਤੇ ਹਵਾਈ ਫਾਇਰ, ਪੁਲਿਸ ਨੇ ਲਿਆ ਕੁੜਿਕੀ ਵਿੱਚ