ਪਟਿਆਲਾ: ਆਏ ਦਿਨ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ, ਜਿਹਨਾਂ ਨੂੰ ਸੁਣ ਕੇ ਇਨਸਾਨ ਦੇ ਇਨਸਾਨ ਹੋਣ 'ਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਕ ਘਟਨਾ ਸ਼ਹਿਰ ਪਟਿਆਲਾ ਬਾਜਵਾ ਕਲੋਨੀ ਵਿੱਚ ਸੁਣ ਨੂੰ ਮਿਲੀ, ਜਿੱਥੇ ਕਿ ਕੈਂਚੀਆਂ ਨਾਲ ਨੌਜਵਾਨ ਨੂੰ ਮਾਰ ਦਿੱਤਾ।
ਜਾਣਕਾਰੀ ਅਨੁਸਾਰ 21 ਸਾਲ ਦੇ ਵਿਦਿਆਰਥੀਆਂ ਨੇ ਪੁਰਾਣੀ ਗੱਲਬਾਤ ਦੇ ਕਾਰਨ ਬਾਜਵਾ ਕਲੋਨੀ ਵਿਖੇ ਨੌਜਵਾਨ ਨਖਿਲ ਉਪਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਨਖਿਲ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਸ ਸੰਬੰਧੀ ਮੌਕੇ ਉੱਤੇ ਮੌਜੂਦ ਦੋਸਤ ਨੇ ਦੱਸਿਆ ਕਿ ਉਹ ਇੱਕ ਲੜਕੇ ਨੂੰ ਛੱਡਣ ਜਾ ਰਹੇ ਸਨ ਉਧਰੋਂ ਪੁਰਾਣੀ ਗੱਲ ਨੂੰ ਲੈ ਕੇ ਸਾਡੇ ਹੀ ਦੋਸਤਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਨਖਿਲ ਦੀ ਮੌਤ ਹੋ ਗਈ ਅਤੇ ਜਦ ਕਿ ਇੱਕ ਸਾਥੀ ਕਾਫੀ ਬੁਰੀ ਤਰ੍ਹਾਂ ਜਖ਼ਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਮੋਹਿਤ ਮਲਹੋਤਰਾ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵਿੱਚ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ, ਜਿਸ ਵਿੱਚ ਨਖਿਲ ਨਾਮ ਦੇ ਲੜਕੇ ਦੀ ਹਸਪਤਾਲ ਵਿੱਚ ਮੌਤ ਹੋ ਗਈ, ਦੂਜੇ ਸਾਥੀ ਜ਼ਖ਼ਮੀ ਹੋ ਗਏ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ:ਪੁਰਾਣੀ ਰੰਜਿਸ਼ ਚੱਲਦਿਆਂ ਕੁੱਝ ਵਿਅਕਤੀਆਂ ਨੇ ਇੱਕ ਘਰ 'ਤੇ ਚਲਾਈਆਂ ਗੋਲੀਆਂ