ਪਟਿਆਲਾ: ਅਮਨਦੀਪ ਸਿੰਘ ਖ਼ਾਲਸਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨਤਮਸਤਕ ਹੋਏ। ਇਸ ਮੌਕ ਅਮਨਦੀਪ ਸਿੰਘ ਨੇ ਆਪਣੀ ਯਾਤਰਾ ਕਰਨ ਦੇ ਮਕਸਦ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸਕੂਲਾਂ, ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹਨ।
ਕੌਣ ਹੈ ਅਮਨਦੀਪ ਸਿੰਘ ਖ਼ਾਲਸਾ
ਪਿਛਲੇ 11 ਸਾਲਾਂ ਤੋਂ ਸਾਈਕਲ 'ਤੇ ਸਵਾਰ ਹੋ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦਿਆਂ ਲੋਕਾਂ ਨੂੰ ਗੁਰੂ ਸਾਹਿਬ ਦੇ ਦੱਸ ਹੋਏ ਮਾਰਗ 'ਤੇ ਚੱਲਣ ਤੇ ਨਸ਼ੇ ਤੋਂ ਬਚਣ ਦਾ ਸੁਨੇਹਾ ਦਿੰਦਾ ਹੈ।
26 ਸੂਬਿਆਂ ਵਿੱਚ ਕਰ ਚੁੱਕੇ ਪ੍ਰਚਾਰ
ਅਮਨਦੀਪ ਸਿੰਘ ਖ਼ਾਲਸਾ ਢਾਈ ਲੱਖ ਕਿਲੋਮੀਟਰ ਤੇ 26 ਸੂਬਿਆਂ ਦੀ ਯਾਤਰਾ ਕਰ ਆਪਣਾ ਨਾਂਅ ਗਿਨੀਜ਼ ਆਫ਼ ਰਿਕਾਰਡ ਵਿੱਚ ਦਰਜ ਕਰਵਾ ਚੁੱਕਿਆ ਹੈ।
ਅੰਮ੍ਰਿਤ ਛੱਕ ਕੇ ਬਣਿਆ ਸਿੰਘ
ਕਰਨਾਟਕਾ ਦੇ ਬੈਂਗਲੁਰੂ ਸ਼ਹਿਰ ਦਾ ਰਹਿਣ ਵਾਲੇ ਅਮਨਦੀਪ ਸਿੰਘ ਖ਼ਾਲਸਾ ਦਾ ਨਾਂਅ ਮਹਾਦੇਵ ਰੈਡੀ ਸੀ, ਜੋ ਕਿ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਸੀ।
ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਸ਼ੁਰੂ ਕੀਤੀ ਯਾਤਰਾ
ਅਮਨਦੀਪ ਸਿੰਘ ਖ਼ਾਲਸਾ ਦੇ ਰਿਸ਼ਤੇਦਾਰ ਦੀ ਨਸ਼ੇ ਕਰਕੇ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੇ ਨਸ਼ੇ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ-ਵੱਖ ਥਾਵਾਂ ਦੀ ਸਾਈਕਲ 'ਤੇ ਯਾਤਰਾ ਸ਼ੁਰੂ ਕੀਤੀ।
4-5 ਭਾਸ਼ਾਵਾਂ ਦਾ ਜਾਣੂ
ਅਮਨਦੀਪ ਸਿੰਘ ਖ਼ਾਲਸਾ ਤਾਮਿਲ, ਤੇਲਗੂ, ਕੰਨੜ, ਹਿੰਦੀ, ਪੰਜਾਬੀ ਤੇ ਅੰਗ੍ਰੇਜ਼ੀ ਵਰਗੀਆਂ ਸਾਰੀਆਂ ਭਾਸ਼ਾਵਾਂ ਦੇ ਜਾਣਕਾਰ ਹਨ। ਦੂਖ ਨਿਵਾਰਨ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਖ਼ਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਗਿਨੀਜ਼ ਬੁੱਕ ਆਫ਼ ਰਿਕਾਰਡ ਤੋਂ ਜੋ ਵੀ ਪੈਸਾ ਮਿਲੇਗਾ, ਉਹ ਗਰੀਬ ਬੱਚਿਆਂ ਦੇ ਲਈ ਸਕੂਲ ਬਣਾ ਕੇ ਦੇਣਾ ਚਾਹੁੰਦੇ ਹਨ।
ਅਮਨਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਹ ਆਯੁਰਵੈਦਿਕ ਦਵਾਈਆਂ ਬਣਾਉਂਦੇ ਹਨ ਜਿਸ ਤੋਂ ਉਹ ਨਸ਼ੇ ਦੇ ਲਪੇਟ 'ਚ ਆਏ ਨੌਜਵਾਨਾਂ ਨੂੰ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਕ ਹੁੰਦੀ ਹੈ।ਉਹ ਹੁਣ ਤੱਕ ਕਰੀਬ ਪੰਜ ਹਜ਼ਾਰ ਵਿਅਕਤੀਆਂ ਨੂੰ ਨਸ਼ਾ ਛੱਡੋ ਵਿੱਚ ਕਾਮਯਾਬ ਹੋ ਚੁੱਕੇ ਹਨ। ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।