ਨਾਭਾ: ਪਹਾੜੀ ਇਲਾਕਿਆਂ ਵਿੱਚ ਜਿੱਥੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਉਥੇ ਹੀ ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਕੰਬਣੀ ਛੇੜ ਦਿੱਤੀ ਹੈ। ਗਹਿਰੀ ਧੁੰਦ ਨਾਲ ਜਿੱਥੇ ਕੁਝ ਵਿਖਾਈ ਨਹੀਂ ਦੇ ਰਿਹਾ ਉਥੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਸੰਘਣੀ ਧੁੰਦ ਨੇ ਆਉਣ ਜਾਣ ਵਾਲੇ ਵਾਹਨਾਂ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਹਨ ਅਤੇ ਕਈ ਵਾਹਨ ਚਾਲਕ ਇੱਕ ਸਾਈਡ 'ਤੇ ਆਪਣੀਆਂ ਗੱਡੀਆਂ ਲਗਾ ਕੇ ਇਹ ਇੰਤਜ਼ਾਰ ਵਿੱਚ ਸਨ ਕਿ ਧੁੰਦ ਦਾ ਕਹਿਰ ਕਦੋਂ ਘਟੇਗਾ ਤਾਂ ਹੀ ਉਹ ਆਪਣੀ ਮੰਜ਼ਿਲ ਵੱਲ ਨੂੰ ਵਧਣ ਕਈ ਲੋਕ ਤਾਂ ਠੰਢ ਦੂਰ ਕਰਨ ਲਈ ਅੱਗ ਦਾ ਸਹਾਰਾ ਲੈਂਦੇ ਹੋਏ ਵਿਖਾਈ ਦਿੱਤੇ।
ਇਸ ਮੌਕੇ ਵਾਹਨ ਚਾਲਕ ਨੇ ਕਿਹਾ, "ਮੈਂ ਭਵਾਨੀਗਡ਼੍ਹ ਤੋਂ ਪਟਿਆਲੇ ਆਪਣੀ ਕਾਰ ਰਾਹੀਂ ਜਾ ਰਿਹਾ ਸੀ ਪਰ ਧੁੰਦ ਬਹੁਤ ਹੋਣ ਕਰਕੇ ਮੈਂ ਆਪਣੀ ਕਾਰ ਇੱਕ ਸਾਈਡ 'ਤੇ ਲਗਾ ਦਿੱਤੀ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਜਿਸ ਕਾਰਨ ਐਕਸੀਡੈਂਟ ਦਾ ਵੀ ਖਤਰਾ ਵੱਧ ਰਹਿੰਦਾ ਹੈ।" ਇਸ ਮੌਕੇ 'ਤੇ ਮੁਸਾਫਰ ਮਨਪ੍ਰੀਤ ਸਿੰਘ ਨੇ ਕਿਹਾ, "ਮੈਂ ਪਟਿਆਲੇ ਬੱਸ ਰਾਹੀਂ ਜਾਣਾ ਸੀ ਪਰ ਧੁੰਦ ਜ਼ਿਆਦਾ ਹੋਣ ਕਰਕੇ ਬੱਸ ਵੀ ਲੇਟ ਹੈ।