ਪਟਿਆਲਾ: ਬੀ.ਟੈਂਕ ਇਲਾਕੇ ਵਿੱਚ ਅਜੀਬ ਘਟਨਾ ਸਾਹਮਣੇ ਆਈ ਹੈ। ਇਲਾਕੇ ਦੇ ਵਸਨੀਕਾਂ ਵੱਲੋਂ ਚੋਰੀ ਦੀ ਘਟਨਾ ਅੰਜਾਮ ਦੇ ਰਹੇ ਚੋਰਾਂ ਨੂੰ ਫੜ੍ਹਿਆ ਗਿਆ ਸੀ ਅਤੇ ਇਸ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਪਰ ਪੁਲਿਸ ਨੇ ਜਵਾਬ ਦਿੱਤਾ ਕਿ ਅੱਜ ਧਰਨਾ (Patiala police in protest) ਚੱਲ ਰਿਹਾ ਹੈ ਅਤੇ ਕੱਲ੍ਹ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਨੂੰ ਲੈ ਕੇ CCTV ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੋਰੀਆਂ ਹੋ ਰਹੀ ਸਨ। ਇਸ ਨੂੰ ਲੈ ਕੇ ਅਸੀਂ ਬਹੁਤ ਪ੍ਰੇਸ਼ਾਨ ਸੀ। ਅੱਜ ਮੁਹੱਲਾ ਵਾਸੀਆਂ ਵੱਲੋਂ ਇਨ੍ਹਾਂ ਦੋ ਨੂੰ ਦਬੋਚ ਲਿਆ ਗਿਆ ਹੈ। ਇਹ ਚੋਰ ਪਹਿਲਾਂ ਵੀ ਆਏ ਸਨ ਹੁਣ ਇੱਕ ਵਾਰ ਫਿਰ ਤੋਂ ਇਹ ਚੋਰੀ ਦੇ ਇਰਾਦੇ ਨਾਲ ਆਏ ਸਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੈ ਵੀਡੀਓ ਵਿੱਚ ਇਨ੍ਹਾਂ ਨੂੰ ਦੇਖਿਆ ਜਾ ਸਰਦਾ ਹੈ।
ਇਹ ਵੀ ਪੜ੍ਹੋ: ਆਮ ਵਿਅਕਤੀ ਨੇ ਸੱਪ ਕੀਲ ਕੇ ਪਟਾਰੀ ਵਿੱਚ ਪਾਇਆ, ਦੇਖਣ ਵਾਲਿਆਂ ਦਾ ਲੱਗਾ ਮੇਲਾ, ਵੀਡੀਓ ਵਾਇਰਲ
ਮੁਹੱਲਾ ਵਾਸੀ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਨ੍ਹਾਂ ਨੂੰ ਫੜ੍ਹ ਲਿਆ ਤਾਂ ਇਸ ਨੂੰ ਲੈ ਕੇ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਨੇ ਜਵਾਬ ਦਿੱਤਾ ਕਿ ਉਸ ਅੱਜ ਬਹੁਤ ਬੀਜੀ ਹਨ। ਸ਼ਹਿਰ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ ਸਾਰੇ ਪੁਲਿਸ ਜਵਾਨਾਂ ਦੀ ਉੱਥੇ ਡਊਟੀ ਲੱਗੀ ਹੋਈ ਹੈ। ਇਸ ਕਰਕੇ ਅਸੀਂ ਸਵੇਰੇ ਆ ਜਾਵਾਂਗੇ।
ਇਹ ਵੀ ਪੜ੍ਹੋ: ਡੀਸੀ ਦਫਤਰ ਦੇ ਬਾਹਰ ਕਿਸਾਨਾਂ ਦਾ ਧਰਨਾ, ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ