ਪਟਿਆਲਾ: ਅਰਬਨ ਸਟੇਟ ਫੇਸ ਵਨ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਨਰਸਰੀ ਦੇ ਬੱਚੇ ਨੂੰ ਜਮਾਤ 'ਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਜਮਾਤ 'ਚ ਅਧਿਆਪਿਕਾ ਦੀ ਵੱਡੀ ਲਾਪਰਵਾਹੀ ਕਾਰਨ ਬੰਦ ਰਿਹਾ। ਇਸ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਮੁਤਾਬਕ 3 ਵਜੇ ਸਕੂਲ ਦੀ ਛੁੱਟੀ ਤੋਂ ਬਾਅਦ ਅਧਿਆਪਿਕਾ ਨੇ ਨਰਸਰੀ ਦੀ ਜਮਾਤ ਨੂੰ ਬਿਨ੍ਹਾਂ ਪੂਰੀ ਤਰ੍ਹਾਂ ਚੈਕ ਕੀਤੇ ਤਾਲਾ ਲਗਾ ਕੇ ਚਲੀ ਗਈ। ਸਕੂਲ ਬੰਦ ਕਰਨ ਵੇਲੇ ਜਦ ਇੱਕ ਮਹਿਲਾ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਅਧਿਆਪਕਾਂ ਦੇ ਪੈਰਾਂ ਥਾਲੋ ਦੀ ਜ਼ਮੀਨ ਖਿਸਕ ਗਈ। ਇਨ੍ਹੀ ਹੀ ਦੇਰ ਨੂੰ ਬੱਚੇ ਦੀ ਮਾਂ ਵੀ ਬੱਚੇ ਨੂੰ ਲੱਭਦੇ ਹੋਅ ਸਕੂਲ ਪਹੁੰਚੀ। ਬੱਚੇ ਦੀ ਰੋਂਣ ਦੀ ਆਵਾਜ਼ ਤੋਂ ਬਾਅਦ ਛੇਤੀ ਤਾਲਾ ਖੋਲ੍ਹ ਕੇ ਬੱਚੇ ਨੂੰ ਜਮਾਤ ਤੋਂ ਬਾਹਰ ਕੱਢਿਆ ਗਿਆ। ਬੱਚਾ ਆਪਣੇ ਆਪ ਨੂੰ ਕਮਰੇ 'ਚ ਇਕਲਾ ਸਮਝ ਕੇ ਸਹਿਮ ਗਿਆ ਸੀ।
ਹੈਦਰਾਬਾਦ: ਮਹਿਲਾ ਡਾਕਟਰ ਦੇ ਕਤਲ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਨਿਰਭਯਾ ਐਕਟ ਤਹਿਤ ਕੇਸ ਦਰਜ
ਦੱਸਣਯੋਗ ਹੈ ਕਿ ਬੱਚੇ ਨੂੰ 12 ਵਜੇ ਛੁੱਟੀ ਹੋ ਜਾਂਦੀ ਹੈ। ਪਰ, ਉਹ ਆਪਣੀ ਭੈਣ ਜੋ ਕਿ ਚੌਥੀ ਕਲਾਸ 'ਚ ਪੜ੍ਹਦੀ ਹੈ ਉਸ ਨਾਲ 3 ਵਜੇ ਆਟੋ 'ਤੇ ਜਾਂਦਾ ਹੈ। ਬੱਚੇ ਦੇ ਸਕੂਲ ਰਹਿ ਜਾਣ 'ਤੇ ਉਸ ਦੀ ਭੈਣ ਨੇ ਵੀ ਘਰੇਂ ਨਹੀਂ ਦੱਸਿਆ। ਬੱਚੇ ਦੀ ਮਾਂ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਬੱਚਾ ਜਦ ਘਰ ਨਹੀਂ ਆਇਆ ਤਾਂ ਉਹ ਬੱਚੇ ਨੂੰ ਲੱਭਣ ਸਕੂਲ ਗਈ ਹੋਈ ਸੀ। ਸਕੂਲ 'ਚ ਉਸ ਦਾ ਬੱਚਾ ਆਪਣੀ ਜਮਾਤ 'ਚ ਬੰਦ ਸੀ ਤੇ ਲਗਾਤਾਰ ਰੋ ਰਿਹਾ ਸੀ। ਬੱਚੇ ਦੀ ਮਾਂ ਨੇ ਸਕੂਲ ਵਾਲੀਆਂ ਦੀ ਗਲਤੀ ਨਾ ਕੱਢਦਿਆਂ ਹੋਇਆ ਕਿਹਾ ਕਿ ਉਸ ਦਾ ਬੱਚਾ ਬਿਮਾਰ ਸੀ, ਜਿਸ ਕਾਰਨ ਉਸ ਨੂੰ ਦਵਾਈ ਦਿੱਤੀ ਸੀ। ਬੱਚੇ ਦੀ ਮਾਂ ਨੇ ਕਿਹਾ ਸ਼ਾਇਦ ਇਸ ਕਾਰਨ ਉਹ ਕਲਾਸ 'ਚ ਹੀ ਸੋ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਹੈੱਡ ਟੀਚਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬੱਚੇ ਦੇ ਬੰਦ ਵਾਲੀ ਵੀਡੀਓ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਣਾ ਕੇ ਵਾਇਰਲ ਕੀਤੀ ਜਾ ਰਹੀ ਹੈ। ਹੈੱਡ ਟੀਚਰ ਨੇ ਦੱਸਿਆ ਕਿ ਇਸ ਮਾਮਲੇ 'ਚ ਅਧਿਆਪਕਾਂ ਦੀ ਵੱਡੀ ਲਾਪਰਵਾਹੀ ਹੈ ਤੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ 'ਤੇ ਜਦ ਡੀਓ ਪ੍ਰਾਇਮਰੀ ਸਕੂਲ ਅਮਰਜੀਤ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਇਸ ਦੀ ਪੁਸ਼ਟੀ ਕਰ ਰਹੇ ਹਾਂ, ਜੋ ਵੀ ਦੋਸ਼ੀ ਹੋਇਆ ਓੁਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।