ETV Bharat / city

Farmers Protest: ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ - BJP workers

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਬੀਜੇਪੀ (BJP) ਵਾਲੇ 7 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਹੇ ਹਨ ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ ’ਤੇ ਸਾਡੇ ਕਿਸਾਨ ਸ਼ਹੀਦ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਰ ਸਾਡੇ ਪਿੰਡ ਆਏ ਤਾਂ ਇਨ੍ਹਾਂ ਨੂੰ ਡੰਡੇ ਮਾਰ ਕੇ ਭਜਾਇਆ ਜਾਵੇਗਾ।

ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ
ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ
author img

By

Published : May 30, 2021, 6:12 PM IST

ਪਟਿਆਲਾ: ਸਿੱਧੂਵਾਲ ਪਿੰਡ ਵਿਖੇ ਬੀਜੇਪੀ (BJP) ਵਰਕਰਾਂ ਵੱਲੋਂ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਨੂੰ ਲੈ ਕੇ ਮਾਸਕ ਵੰਡੇ ਜਾ ਰਹੇ ਸਨ, ਪਰ ਜਿਸ ਤੋਂ ਮਗਰੋਂ ਇਸ ਦੀ ਭਿੜਨ ਕਿਸਾਨਾਂ ਨੂੰ ਲੱਗਣ ’ਤੇ ਕਿਸਾਨਾਂ ਨੇ ਭਾਜਪਾ (BJP) ਵਰਕਰਾਂ ਨੂੰ ਡੰਡੇ ਮਾਰ ਭਜਾਇਆ। ਇਸ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਨਹੀਂ ਰੁਕੇ ਤੇ ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਸਰਹੱਦ ’ਤੇ 500 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਉਥੇ ਦੂਜੇ ਪਾਸੇ ਮੋਦੀ ਭਗਤ 7 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਇਸ ਕਰਕੇ ਇਨ੍ਹਾਂ ਦਾ ਡੰਡੇ ਮਾਰ ਕੇ ਵਿਰੋਧ ਕੀਤਾ ਗਿਆ ਹੈ। ਉਥੇ ਹੀ ਕਿਸਾਨਾਂ ਨੇ ਭਾਜਪਾ (BJP) ਵਕਕਰਾਂ ਨੂੰ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਸਾਡੇ ਪਿੰਡਾਂ ਵਿੱਚ ਆਉਣਗੇ ਤਾਂ ਅਸੀਂ ਕੱਪੜੇ ਪਾੜ ਕੇ ਭੇਜਾਂਗੇ।

ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ
ਇਹ ਵੀ ਪੜੋ: ਸਫ਼ਾਈ ਵਿਭਾਗ ਦੇ ਮੁਲਾਜ਼ਮ ਸਰਕਾਰੀ ਪੈਸਿਆਂ ਨਾਲ ਭਰਦਾ ਸੀ ਆਪਣੀਆਂ ਜੇਬਾਂਇਸ ਮੌਕੇ ਗੱਲਬਾਤ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਬੀਜੇਪੀ (BJP) ਵਾਲੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮਾਸਕ ਵੰਡਣ ਵਾਸਤੇ ਆਏ ਸੀ। ਉਥੇ ਹੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ 6 ਮਹੀਨਿਆਂ ਤੋਂ ਕਿਸਾਨਾਂ ਨੂੰ ਉਪਰ ਦਾ ਸਮਾਂ ਹੋ ਚੁੱਕਿਆ ਹੈ ਅਤੇ 500 ਤੋਂ ਜਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਉਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਦੇ ਇਹ ਚਮਚੇ 7 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ ਅਤੇ ਕਿਸਾਨਾਂ ਨੂੰ ਮਾਸਕ ਵੰਡ ਰਹੇ ਹਨ ਜਿਸ ਕਾਰਨ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਰ ਸਾਡੇ ਪਿੰਡ ਆਏ ਤਾਂ ਇਨ੍ਹਾਂ ਨੂੰ ਡੰਡੇ ਮਾਰ ਕੇ ਭਜਾਇਆ ਜਾਵੇਗਾ।

ਇਹ ਵੀ ਪੜੋ: Sweepers Strike: ਪੱਕੇ ਕਰਨ ਦੇ ਭਰੋਸੇ ਤੋਂ ਬਾਅਦ ਵੀ ਹੜਤਾਲ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.