ETV Bharat / city

ਧਰਮਸੋਤ ਦਾ ਸੁਖਬੀਰ ਬਾਦਲ ‘ਤੇ ਤੰਜ਼

ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 43ਵੇਂ ਪੈਦਲ ਨੈਣਾਂ ਦੇਵੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਜੱਥੇ ਨੂੰ ਪ੍ਰਾਚੀਨ ਦੁਰਗਾ ਮਾਤਾ ਮੰਦਿਰ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ‘ਤੇ ਧਰਮਸੋਤ ਨੇ ਸੁਖਬੀਰ ਬਾਦਲ ਵੱਲੋਂ ਪਿਛਲੇ ਦਿਨੀਂ ਕੀਤੇ ਚੋਣ ਵਾਅਦਿਆਂ ਨੂੰ ਲੈਕੇ ਨਿਸ਼ਾਨੇ ‘ਤੇ ਲਿਆ।

ਧਰਮਸੋਤ ਦਾ ਸੁਖਬੀਰ ਬਾਦਲ ‘ਤੇ ਤੰਜ਼
ਧਰਮਸੋਤ ਦਾ ਸੁਖਬੀਰ ਬਾਦਲ ‘ਤੇ ਤੰਜ਼
author img

By

Published : Aug 4, 2021, 5:06 PM IST

ਪਟਿਆਲਾ: ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 43ਵੇਂ ਪੈਦਲ ਨੈਣਾਂ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਜੱਥੇ ਨੂੰ ਪ੍ਰਾਚੀਨ ਦੁਰਗਾ ਮਾਤਾ ਮੰਦਿਰ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਧਰਮਸੋਤ ਨੇ ਸੁਖਬੀਰ ਬਾਦਲ ਵੱਲੋਂ ਚੋਣ ਵਾਅਦਿਆਂ ਦੀ ਲਗਾਈ ਝੜੀ ‘ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ 10 ਸਾਲ ਰਾਜ ਕਰਕੇ ਹੁਣ ਉਹ ਦੁਬਾਰੇ ਸੱਤਾ ਦੇ ਵਿੱਚ ਆਉਣ ਦੇ ਸੁਪਨੇ ਲੈ ਰਹੇ ਹਨ। ਧਰਮਸੋਤ ਨੇ ਕਿਹਾ ਕਿ ਸਾਰਾ ਪਰਿਵਾਰ ਆਪੇ ਹੀ ਅਹੁਦੇ ਲੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਬਾਦਲ ਉਪ ਮੁੱਖ ਮੰਤਰੀ ਅਤੇ ਲੋਕ ਹੁਣ ਇਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਜਾਣ ਚੁੱਕੇ ਹਨ।

ਧਰਮਸੋਤ ਦਾ ਸੁਖਬੀਰ ਬਾਦਲ ‘ਤੇ ਤੰਜ਼

ਵਿਰਾਸਤੀ ਸ਼ਹਿਰ ਨਾਭਾ ਜੋ ਕਿ ਮਿੰਨੀ ਕਾਸ਼ੀ ਦੇ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੋਂ ਦੇ ਲੋਕ ਹਰ ਧਾਰਮਿਕ ਕੰਮਾਂ ਵਿੱਚ ਮੋਹਰੀ ਵਿਖਾਈ ਦਿੰਦੇ ਹਨ। ਪਿਛਲੇ 43 ਸਾਲਾਂ ਤੋਂ ਲਗਾਤਾਰ ਮਾਂ ਨੈਣਾ ਦੇਵੀ ਦੇ ਭਵਨ ਵਿਖੇ ਪੈਦਲ ਯਾਤਰਾ ਕਰਕੇ ਮੱਥਾ ਟੇਕਦੇ ਹੁੰਦੇ ਹਨ। ਇਸਦੇ ਚੱਲਦੇ ਹੀ 43ਵੀਂ ਯਾਤਰਾ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਝੰਡੀ ਵਿਖਾ ਕੇ ਪੈਦਲ ਯਾਤਰੀਆਂ ਨੂੰ ਰਵਾਨਾ ਕੀਤਾ।

ਇਸ ਮੌਕੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਦਿਨ ਬਹੁਤ ਹੀ ਭਾਗਾਂ ਵਾਲਾ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂ ਮਾਤਾ ਨੈਣਾਂ ਦੇਵੀ ਵਿਖੇ ਪੈਦਲ ਯਾਤਰਾ ਰਾਹੀਂ ਜਾ ਰਹੇ ਹਨ ਅਤੇ ਸ਼ਰਧਾਲੂ ਉਥੇ ਲੰਗਰ ਵੀ ਲਗਾਏ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਨਾਭਾ ਸ਼ਹਿਰ ਦੇ ਲੋਕਾਂ ਵਿਚ ਬਹੁਤ ਹੀ ਸ਼ਰਧਾ ਭਾਵਨਾ ਹੈ ਤਾਂ ਹੀ ਨਾਭਾ ਸ਼ਹਿਰ ਨੂੰ ਮਿੰਨੀ ਕਾਸ਼ੀ ਦੇ ਨਾਲ ਜਾਣਿਆ ਜਾਂਦਾ ਹੈ।

ਬੀਤੇ ਦਿਨ ਸੁਖਬੀਰ ਬਾਦਲ ਵੱਲੋਂ ਚੋਣ ਵਾਅਦਿਆਂ ਦੀ ਲਗਾਈ ਝੜੀ ‘ਤੇ ਧਰਮਸੋਤ ਨੇ ਬੋਲਦੇ ਕਿਹਾ ਕਿ ਸੁਖਬੀਰ ਬਾਦਲ 400 ਯੂਨਿਟ ਮੁਆਫ ਕਰਨਗੇ ਪਰ ਉਨ੍ਹਾਂ ਨੇ ਜੋ 200 ਯੂਨਿਟ ਮਾਫ ਕੀਤੀ ਸੀ ਉਸ ਵਿੱਚ ਵੀ ਕਮੀ ਰੱਖੀ ਸੀ।

ਇਹ ਵੀ ਪੜ੍ਹੋ: ਦੋ ਪੰਜਾਬੀਆਂ ਨੇ ਦਿੱਲੀ 'ਚ 'ਮਾਂ ਬੋਲੀ' ਦੀ ਇੱਜ਼ਤ ਰੋਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.