ETV Bharat / city

ਹੁਣ ਕਿਸ ਕਿਸ ਚੀਜ਼ ਦੇ ਰੇਟ ਘੱਟਣ ਦੇ ਆਸਾਰ!

ਪੈਟਰੋਲ ਡੀਜ਼ਲ ਘਟਣ ਨਾਲ ਬੀਤੇ ਕਈ ਸਾਲਾਂ ਤੋਂ ਦਾਲਾਂ ਦੀ ਕੀਮਤਾਂ ਤੇ ਵੀ ਹੁਣ ਅਸਰ ਪਏਗਾ। 25-30 ਰੁਪਏ ਪ੍ਰਤੀ ਕੁਇੰਟਲ ਦਾਲਾਂ ਦੇ ਰੇਟ ਘਟਣ ਦੇ ਆਸਾਰ ਹਨ।

ਹੁਣ ਕਿਸ ਕਿਸ ਚੀਜ਼ ਦੇ ਰੇਟ ਘੱਟਣ ਦੇ ਆਸਾਰ!
ਹੁਣ ਕਿਸ ਕਿਸ ਚੀਜ਼ ਦੇ ਰੇਟ ਘੱਟਣ ਦੇ ਆਸਾਰ!
author img

By

Published : Nov 8, 2021, 3:17 PM IST

ਲੁਧਿਆਣਾ: ਭਾਰਤ ਵਿੱਚ ਕਰੋਨਾ ਨੇ ਨਾ ਸਿਰਫ਼ ਲੋਕਾਂ ਦੀ ਜਾਨ ਲਈ ਸਗੋਂ ਭਾਰਤ ਦੀ ਅਰਥਵਿਵਸਥਾ ਤੇ ਵੀ ਮਾੜਾ ਪ੍ਰਭਾਵ ਪਾਇਆ। ਜਿਸ ਨਾਲ ਬੀਤੇ ਦੋ ਸਾਲਾਂ ਦੇ ਅੰਦਰ ਘਰੇਲੂ ਵਰਤਣ ਵਾਲੇ ਸਾਮਾਨ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ, ਭਾਵੇਂ ਉਹ ਦਾਲਾਂ ਹੋਣ ਜਾਂ ਫਿਰ ਖਾਣ ਵਾਲਾ ਤੇਲ ਜਿਸ ਵਿੱਚ ਸਰ੍ਹੋਂ ਦਾ ਤੇਲ, ਰਿਫਾਈਂਡ, ਨਾਰੀਅਲ ਤੇਲ ਅਤੇ ਔਲਿਵ ਆਇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਸਨ। ਪਰ ਹੁਣ ਇਨ੍ਹਾਂ ਦੇ ਵਿੱਚ ਕਟੌਤੀ ਦੇ ਆਸਾਰ ਲੱਗ ਰਹੇ ਹਨ। ਪੈਟਰੋਲ ਡੀਜ਼ਲ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਵੱਲੋਂ ਐਕਸਾਈਜ਼ ਅਤੇ ਵੈਟ ਡਿਊਟੀ ਹਟਾਈ ਗਈ ਹੈ, ਜਿਸ ਨਾਲ ਕੀਮਤਾਂ ਵਿੱਚ ਅਸਰ ਵੇਖਣ ਨੂੰ ਮਿਲੇਗਾ।

30 ਫੀਸਦੀ ਵਧੀ ਸੀ ਮਹਿੰਗਾਈ
ਬੀਤੇ ਦੋ ਤੋਂ ਤਿੰਨ ਸਾਲ ਦੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਆਮ ਘਰੇਲੂ ਵਰਤੋਂ ਦੇ ਸਾਮਾਨ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਸੀ। ਸਿਰਫ਼ ਭਾਰਤ ਵਿੱਚੋਂ ਹੀ ਨਹੀਂ, ਸਗੋਂ ਗੁਆਂਢੀ ਮੁਲਕਾਂ ਦੇ ਵਿਚ ਵੀ ਮਹਿੰਗਾਈ ਦੀ ਮਾਰ ਆਮ ਲੋਕਾਂ ਤੇ ਪਈ। ਜਿਸ ਨਾਲ ਖਾਸ ਕਰਕੇ ਘਰੇਲੂ ਵਰਤਣ ਵਾਲਾ ਤੇਲ ਸਰ੍ਹੋਂ ਦਾ ਤੇਲ ਰਿਫਾਈਂਡ ਆਇਲ ਆਦਿ ਦੀਆਂ ਕੀਮਤਾਂ ਲਗਪਗ ਦੁੱਗਣੀਆਂ ਹੋ ਗਈਆਂ ਸਨ। ਇਹ ਹੀ ਨਹੀਂ ਦਾਲਾਂ ਦੀ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਸਨ।

ਹੁਣ ਕਿਸ ਕਿਸ ਚੀਜ਼ ਦੇ ਰੇਟ ਘੱਟਣ ਦੇ ਆਸਾਰ!

ਵੈਟ ਅਤੇ ਐਕਸਾਈਜ਼ ਡਿਊਟੀ ਘਟਣ ਨਾਲ ਰਾਹਤ

ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਤੇ ਐਕਸਾਈਜ਼ ਡਿਊਟੀ ਘਟਾਈ ਗਈ ਹੈ, ਡੀਜ਼ਲ ਦੇ ਵਿੱਚ ਲਗਪਗ ਪੰਜਾਬ ਅੰਦਰ 15 ਰੁਪਏ ਦੇ ਕਰੀਬ ਪ੍ਰਤੀ ਲਿਟਰ ਕਟੌਤੀ ਹੋਈ ਹੈ। ਜਦੋਂਕਿ ਪੈਟਰੋਲ ਵਿੱਚ ਵੀ 15 ਰੁਪਏ ਦੇ ਨੇੜੇ ਕਟੌਤੀ ਕੀਤੀ ਗਈ ਹੈ। ਜਿਸ ਨਾਲ ਪਾੜ੍ਹਿਆਂ ਦੇ ਵਿੱਚ ਗਿਰਾਵਟ ਆਵੇਗੀ।

ਦਾਲ ਵਪਾਰੀਆਂ ਨੇ ਕਿਹਾ ਕਿ ਦਿੱਲੀ ਤੋਂ ਗੱਡੀ ਭਾਰਤ ਮੰਗਾਉਣ ਦਾ ਭਾੜਾ ਜੋ 110 ਹੁਣ ਤੱਕ ਪਹੁੰਚ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ 80 ਤੱਕ ਕੀਮਤ ਆ ਜਾਵੇਗੀ। ਜਿਸ ਨਾਲ ਦਾਲਾਂ ਵਿੱਚ ਵੀ ਪ੍ਰਤੀ ਕੁਇੰਟਲ 25 ਰੁਪਏ ਤੋਂ ਲੈ ਕੇ 30 ਰੁਪਏ ਪ੍ਰਤੀ ਕੁਇੰਟਲ ਕੀਮਤਾਂ ਘਟਣਗੀਆਂ।

ਇੰਪੋਰਟ ਡਿਊਟੀ ਘਟਣ ਨਾਲ ਪਿਆ ਅਸਰ
ਦਾਲਾਂ ਦੇ ਵਿਚ ਕਈ ਅਜਿਹੀਆਂ ਗੱਲਾਂ ਵੀ ਹਨ, ਜਿਨ੍ਹਾਂ ਦਾ ਉਤਪਾਦਨ ਭਾਰਤ ਵਿੱਚ ਨਹੀਂ ਹੁੰਦਾ ਸਗੋਂ ਉਹ ਬਾਹਰੋਂ ਮੰਗਾਈ ਜਾਂਦੀਆਂ ਹਨ। ਖਾਸ ਕਰਕੇ ਰਾਜਮਾਂਹ ਬ੍ਰਾਜ਼ੀਲ ਜਾਂ ਚਾਈਨਾ ਤੋਂ ਆਉਂਦਾ ਹੈ।

ਜਿਸ ਦੀਆਂ ਕੀਮਤਾਂ ਬੀਤੇ ਦਿਨੀਂ ਕਾਫੀ ਵੱਧੀਆਂ ਸਨ। ਜਿਸ ਨੂੰ ਲੈ ਕੇ ਦਾਲ ਬਾਜ਼ਾਰ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਦਾਲਾਂ ਤੇ ਇੰਪੋਰਟ ਡਿਊਟੀ ਜ਼ੀਰੋ ਕਰ ਦਿੱਤੀ ਗਈ ਹੈ। ਜਿਸ ਨਾਲ ਆਉਣ ਵਾਲੇ ਦਿਨਾਂ 'ਚ ਦਾਲਾਂ ਦੀਆਂ ਕੀਮਤਾਂ 'ਚ ਹੋਰ ਕਟੌਤੀ ਹੋਣ ਦੇ ਆਸਾਰ ਹਨ।

ਸੀਜ਼ਨ ਨਾਲ ਘਟੀਆਂ ਕੀਮਤਾਂ
ਘਰੇਲੂ ਵਸਤਾਂ ਭਾਰਤ ਦੇ ਵਿੱਚ ਨਾ ਸਿਰਫ ਪੈਟਰੋਲ ਡੀਜ਼ਲ ਕਰਕੇ ਕਟੌਤੀ ਵੇਖਣ ਨੂੰ ਮਿਲ ਰਹੀ ਹੈ, ਸਗੋਂ ਉਨ੍ਹਾਂ ਸੀਜ਼ਨ ਕਰਕੇ ਵੀ ਕੀਮਤਾਂ ਵਿਚ ਕਟੌਤੀ ਹੋਈ ਹੈ। ਦਾਲ ਬਾਜ਼ਾਰ ਦੇ ਪ੍ਰਧਾਨ ਨੇ ਦੱਸਿਆ ਕਿ ਮਾਰਚ ਅਪ੍ਰੈਲ ਤੋਂ ਬਾਅਦ ਦਾਲਾਂ ਦੀਆਂ ਕੀਮਤਾਂ ਵੱਧਦੀਆਂ ਹਨ, ਪਰ ਜਦੋਂ ਸਰਦੀਆਂ ਆਉਂਦੀਆਂ ਹਨ, ਤਾਂ ਦਾਲਾਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਉਨ੍ਹਾਂ ਕਿਹਾ ਸਰਦੀਆਂ ਦੇ ਵਿੱਚ ਸਬਜ਼ੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਬਜ਼ੀਆਂ ਦੀ ਕੀਮਤਾਂ ਵੀ ਕਾਫੀ ਘੱਟ ਜਾਂਦੀਆਂ ਹਨ। ਜਿਸ ਕਰਕੇ ਲੁਕੀ ਦਾਲਾਂ ਦੀ ਵਰਤੋਂ ਘੱਟ ਕਰਦੇ ਹਨ ਅਤੇ ਡਿਮਾਂਡ ਘਟਣ ਕਰਕੇ ਕੀਮਤਾਂ ਵੀ ਘਟ ਜਾਂਦੀਆਂ ਹਨ।

ਇਹ ਵੀ ਪੜ੍ਹੋ:ਲਖੀਮਪੁਰ ਹਿੰਸਾ 'ਤੇ SC ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ SIT 2 FIR ‘ਚ ਫਰਕ ਕਰਨ ‘ਚ ਅਸਮਰੱਥ

ETV Bharat Logo

Copyright © 2024 Ushodaya Enterprises Pvt. Ltd., All Rights Reserved.