ਲੁਧਿਆਣਾ: ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬਾਰੇ ਸਾਰੇ ਜਾਣਦੇ ਹਨ ਕਿ ਉਹ ਸਿੱਖਿਆ ਨੂੰ ਲੈ ਕੇ ਕਿੰਨੇ ਗੰਭੀਰ ਸਨ ਅਤੇ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਨ੍ਹਾਂ ਨੇ ਸਾਰੀ ਉਮਰ ਲੱਗਾ ਦਿੱਤੀ ਸੀ। ਜਾਣੋ ਕਿਉਂ ਕਾਲਜ ਨੂੰ ਦੇ ਗਏ ਸੀ ਆਪਣੀ ਕਾਰ ਇੱਕ ਤੋਹਫੇ ਵਜੋਂ....
ਕਾਲਜ ਨੂੰ ਤੋਹਫ਼ੇ ਵਿੱਚ ਦਿੱਤੀ ਕਾਰ
ਸਥਾਨਕ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲੇਜ ਨੂੰ ਪੰਜਾਬ ਦੇ ਪਹਿਲੇ ਇੰਜਨੀਅਰਿੰਗ ਕਾਲਜ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਾ ਉਦਘਾਟਨ ਅਪ੍ਰੈਲ 1956 ਦੇ ਵਿੱਚ ਤੱਤਕਾਲੀ ਅਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਕੀਤਾ ਸੀ। ਪਰ ਜਦੋਂ ਉਹ ਕਾਲਜ ਦਾ ਉਦਘਾਟਨ ਕਰਨ ਆਏ ਤਾਂ ਇੰਜੀਨੀਅਰ ਦੇ ਵਿਦਿਅਰਥੀਆਂ ਕੋਲ ਪ੍ਰੈਕਟੀਕਲ ਕਰਨ ਲਈ ਕੋਈ ਵਾਹਨ ਨਹੀਂ ਸੀ ਅਤੇ ਜਦੋਂ ਡਾ. ਸਾਹਿਬ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਕਾਰ ਹੀ ਕਾਲਜ ਨੂੰ ਤੋਹਫ਼ੇ ਵਜੋਂ ਭੇਟ ਕਰ ਦਿੱਤੀ ਤਾਂ ਜੋ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਆਸਾਨੀ ਨਾਲ ਆਪਣੀ ਸਿੱਖਿਆ ਅਤੇ ਪ੍ਰਾਜੈਕਟ ਨੂੰ ਮੁਕੰਮਲ ਕਰ ਸਕਣ ।

ਤੋਹਫ਼ਾ ਨਹੀਂ ਵਿਦਿਆਰਥੀਆਂ ਲਈ ਚਾਨਣ ਮੁਨਾਰਾ
- ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਕੰਵਰਦੀਪ ਸਿੰਘ ਨੇ ਦੱਸਿਆ ਕਿ ਸਾਲਾਂ ਤੋਂ ਇਹ ਕਾਰ ਕਾਲਜ ਨੇ ਸਾਂਭੀ ਹੈ ਅਤੇ ਪਹਿਲਾਂ ਇੰਜੀਨੀਅਰਿੰਗ ਦੇ ਵਿਦਿਆਰਥੀ ਇਸ ਕਾਰ ਤੇ ਕਈ ਐਕਸਪੇਰੀਮੈਂਟ ਕਰ ਚੁੱਕੇ ਹਨ।
- ਜਿਸ ਤੋਂ ਬਾਅਦ ਇਸ ਨੂੰ ਰੈਨੋਵੇਟ ਕਰ ਕੇ ਡਿਸਪਲੇ ਕੀਤਾ ਗਿਆ ਹੈ ਕਿਉਂਕਿ ਇਹ ਦੇਸ਼ ਦੀ ਉਸ ਮਹਾਨ ਸ਼ਖ਼ਸੀਅਤ ਦੀ ਕਾਰ ਹੈ ਜਿਸ ਨੇ ਆਜ਼ਾਦ ਭਾਰਤ ਵਿੱਚ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਡਮੁੱਲਾ ਯੋਗਦਾਨ ਪਾਇਆ ਸੀ।
- ਉਨ੍ਹਾਂ ਨੇ ਦੱਸਿਆ ਕਿ ਇਹ ਕਾਰ ਸਾਡੇ ਕਾਲਜ ਦਾ ਹਿੱਸਾ ਹੈ ਅਤੇ ਜਦੋਂ ਵੀ ਕੋਈ ਨਵਾਂ ਵਿਦਿਆਰਥੀ ਆਉਂਦਾ ਹੈ ਤਾਂ ਇਸ ਕਾਰ ਨੂੰ ਵੇਖ ਕੇ ਇਸ ਦਾ ਇਤਿਹਾਸ ਜਾਣਨ ਦੀ ਉਸ ਦੀ ਜਗਿਆਸਾ ਹੁੰਦੀ ਹੈ, ਜਿਸ ਤੋਂ ਬਾਅਦ ਉਸ ਨੂੰ ਪਤਾ ਚੱਲਦਾ ਹੈ ਕਿ ਉਹ ਕਿੰਨੇ ਮਹਾਨ ਕਾਲੇਜ ਦਾ ਵਿਦਿਆਰਥੀ ਹੈ।
- ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਅੱਜ ਵੀ ਨਨਕਾਣਾ ਸਾਹਿਬ ਟਰੱਸਟ ਦੇ ਵਜੋਂ ਚਲਾਇਆ ਜਾਂਦਾ ਹੈ.। ਉਨ੍ਹਾਂ ਨੇ ਦੱਸਿਆ ਕਿ ਡਾ. ਰਾਜਿੰਦਰ ਪ੍ਰਸਾਦ ਜੀ ਦੀ ਇਹ ਕਾਰ ਸਿਰਫ ਇੱਕ ਕਾਰ ਜਾਂ ਕਾਲਜ ਨੂੰ ਦਿੱਤਾ ਤੋਹਫ਼ਾ ਨਹੀਂ ਸਗੋਂ ਉਨ੍ਹਾਂ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੈ ਜੋ ਇੰਜਨੀਅਰਿੰਗ ਦੇ ਖੇਤਰ ਦੇ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੇ ਹਨ।