ਲੁਧਿਆਣਾ: ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਵਾਉਣ ਲਈ ਲੁਧਿਆਣਾ ਦੇ ਹਲਕਾ ਪੂਰਬੀ ਦੇ ਵਿਚ ਸੁਭਾਸ਼ ਨਗਰ (Subhash Nagar in the eastern part of Ludhiana) ਅੰਦਰ 5 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਅੰਦਰ ਅਰਬਨ ਕਮਿਊਨਿਟੀ ਹੈਲਥ ਸੈਂਟਰ (Urban Community Health Center) ਦਾ ਨਿਰਮਾਣ 10 ਸਾਲ ਪਹਿਲਾਂ ਕੀਤਾ ਗਿਆ ਸੀ। ਪਰ ਹੁਣ ਇਹ ਕਮਿਊਨਿਟੀ ਹੈਲਥ ਸੈਂਟਰ ਆਪਣੀ ਹਾਲਤ 'ਤੇ ਖੁਦ ਰੋ ਰਿਹਾ ਹੈ।
ਹੈਲਥ ਸੈਂਟਰ ਖੁਦ ਬਿਮਾਰ ਹੈ ਅਤੇ ਨਸ਼ੇੜੀਆਂ ਲਈ ਇੱਕ ਅੱਡਾ ਬਣਿਆ ਹੋਇਆ ਹੈ। ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਨੇ ਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਉਂ ਹੋ ਰਹੀ ਹੈ, ਜਦੋਂ ਕਿ ਹਲਕੇ ਦੇ ਕਾਂਗਰਸੀ ਵਿਧਾਇਕ ਪ੍ਰੋਗਰਾਮਾਂ 'ਚ ਮਸ਼ਰੂਫ ਹਨ।
ਕਰੋੜਾਂ ਦੀ ਲਾਗਤ ਨਾਲ ਬਣਿਆ ਹੈਲਥ ਸੈਂਟਰ
ਅਕਾਲੀ ਦਲ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਅਤੇ ਸਾਬਕਾ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਗ਼ਰੀਬ ਲੋਕਾਂ ਨੂੰ ਖਾਸ ਕਰਕੇ ਲੇਬਰ ਤਬਕੇ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 5 ਕਰੋੜ ਰੁਪਏ ਦੀ ਲਾਗਤ ਨਾਲ 3000 ਗਜ਼ ਵਿੱਚ ਇਹ ਹੈਲਥ ਸੈਂਟਰ ਬਣਾਇਆ ਗਿਆ ਸੀ, ਤਾਂ ਜੋ ਲੋਕਾਂ ਨੂੰ ਉਨ੍ਹਾਂ ਆਪਣੇ ਇਲਾਕੇ ਵਿੱਚ ਹੀ ਸਹੂਲਤ ਮਿਲੇ।
ਉਨ੍ਹਾਂ ਕਿਹਾ ਕਿ 5 ਪ੍ਰਾਈਵੇਟ ਰੂਮ ਵਾਲਾ ਹੀ ਹਸਪਤਾਲ ਮਸ਼ੀਨਰੀ ਅਤੇ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਸੀ, ਸਿਰਫ਼ ਡਾਕਟਰਾਂ ਦੀ ਤਾਇਨਾਤੀ ਕਰਕੇ ਇਸ ਨੂੰ ਸ਼ੁਰੂ ਕਰਨਾ ਸੀ, ਜੋ ਕਾਂਗਰਸ ਸਰਕਾਰ ਨਹੀਂ ਕਰ ਸਕੀ।
ਨਸ਼ੇੜੀਆਂ ਦਾ ਬਣਿਆ ਅੱਡਾ, ਐਂਬੂਲੈਂਸ ਦੀ ਖਸਤਾ ਹਾਲਤ
ਅਰਬਨ ਕਮਿਊਨਿਟੀ ਹੈਲਥ ਸੈਂਟਰ(Urban Community Health Center) ਨਸ਼ੇੜੀਆਂ ਲਈ ਇਕ ਅੱਡਾ ਬਣਿਆ ਹੋਇਆ(A haven for drug addicts) ਹੈ, ਜਿਥੇ ਅਕਸਰ ਨਸ਼ੇੜੀ ਇਕੱਠੇ ਹੋ ਕੇ ਨਸ਼ੇ ਦਾ ਸੇਵਨ ਕਰਦੇ ਨੇ ਹਸਪਤਾਲ ਦੇ ਅੰਦਰ ਸਰਿੰਜਾਂ ਡਿੱਗੀਆਂ ਹੋਈਆਂ ਹਨ। ਹਸਪਤਾਲ ਵਿੱਚ ਪਈਆਂ ਦਵਾਈਆਂ ਦੀ ਡੇਟ ਹਾਲੇ ਵੀ ਵੈਲਿਡ ਹੈ, ਪਰ ਉਹ ਵਰਤੀਆਂ ਨਹੀਂ ਗਈਆਂ। ਨਾ ਹੀ ਲੋੜਵੰਦਾਂ ਨੂੰ ਦਿੱਤੀਆਂ ਗਈਆਂ। 108 ਐਂਬੂਲੈਂਸ ਹੈਲਥ ਸੈਂਟਰ ਦੇ ਬਾਹਰ ਖੜੀ ਕਬਾੜ ਬਣ ਰਹੀ, ਕਰੋੜਾਂ ਰੁਪਿਆ ਜਨਤਾ ਦੀ ਟੈਕਸਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ।
ਸੈਂਟਰ ਨੂੰ ਲੈ ਕੇ ਸਿਆਸਤ
ਹੈਲਥ ਸੈਂਟਰ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾ ਰਹੀ ਹੈ, ਜਿਥੇ ਇੱਕ ਪਾਸੇ ਲੋਕ ਇਨਸਾਫ਼ ਪਾਰਟੀ ਦੇ ਇਲਾਕੇ ਦੇ ਹਲਕਾ ਇੰਚਾਰਜ ਨੇ ਕਿਹਾ ਕਿ ਇਸ ਹੈਲਥ ਸੈਂਟਰ ਦੀ ਹਾਲਤ ਵੇਖ ਕੇ ਲੋਕਾਂ ਦੀ ਪੈਸੇ ਦੀ ਬਰਬਾਦੀ ਉਹਨੂੰ ਵਿਖਾਈ ਦੇ ਰਹੀ ਹੈ।
ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇਲਾਕੇ ਦੇ ਹਲਕਾ ਇੰਚਾਰਜ ਨੇ ਕਿਹਾ ਕਿ ਇਹ ਬੀਤੀਆਂ ਸਰਕਾਰਾਂ ਦੀ ਅਣਗਹਿਲੀਆਂ ਹਨ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਉਮੀਦਵਾਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਕਰੋੜਾਂ ਦਾ ਪ੍ਰਾਜੈਕਟ ਲਿਆਂਦਾ ਸੀ, ਪਰ ਮੌਜੂਦਾ ਸਰਕਾਰਾਂ ਨੇ ਸਾਰ ਨਹੀਂ ਲਈ।
ਜਵਾਬਦੇਹੀ ਤੋਂ ਭੱਜਦੇ ਵਿਧਾਇਕ
ਹਲਕਾ ਪੂਰਬੀ ਤੋਂ ਮੌਜੂਦਾ ਵਿਧਾਇਕ ਕਾਂਗਰਸ ਦੇ ਸੰਜੇ ਤਲਵਾਰ ਨੂੰ ਉਨ੍ਹਾਂ ਕਿਹਾ ਕਿ ਉਹ ਪ੍ਰੋਗਰਾਮਾਂ ਦੇ ਵਿਚ ਮਸ਼ਰੂਫ ਨੇ ਉਨ੍ਹਾਂ ਨੂੰ ਫੋਨ 'ਤੇ ਪੁੱਛਿਆ ਗਿਆ ਕਿ ਉਨ੍ਹਾਂ ਦਾ ਇਸ ਮੁੱਦੇ 'ਤੇ ਕੀ ਪੱਖ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਪ੍ਰੋਗਰਾਮਾਂ 'ਚ ਮਸਰੂਫ਼ ਹਨ ਉਨ੍ਹਾਂ ਕੋਲ ਫਿਲਹਾਲ ਸਮਾਂ ਨਹੀਂ ਹੈ।
ਇਹ ਵੀ ਪੜ੍ਹੋ:Omicron Variant Alert: ਓਮੀਕਰੋਨ ਦਾ ਖ਼ਤਰਾ, ਵੱਖ-ਵੱਖ ਸੂਬਿਆਂ ’ਚ ਵੱਧਣ ਲੱਗੇ ਮਾਮਲੇ