ETV Bharat / city

ਤੇਜ਼ ਰਫ਼ਤਾਰ ਕਾਰ ਘਰ 'ਚ ਹੋਈ ਦਾਖ਼ਲ, ਜਾਨੀ ਨੁਕਸਾਨ ਤੋਂ ਬਚਾਅ - ਚੰਡੀਗੜ੍ਹ ਮਾਰਕਾ

ਲੁਧਿਆਣਾ ਦੇ ਡਿਵੀਜ਼ਨ ਨੰ :7 ਅਧੀਨ ਆਉਂਦੇ ਸੈਕਟਰ 32 'ਚ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਤੇਜ਼ ਰਫ਼ਤਾਰ ਕਾਰ ਘਰ 'ਚ ਦਾਖ਼ਲ ਹੋ ਗਈ। ਇਸ ਹਾਦਸੇ 'ਚ ਘਰ ਦੇ ਮਾਲਕ ਵਲੋਂ ਬਣਾਇਆ ਬਗੀਚਾ, ਲੋਹੇ ਦੇ ਜੰਗਲੇ ਬੁਰੀ ਤਰ੍ਹਾਂ ਨੁਕਸਾਨੇ ਗਏ।

ਤੇਜ਼ ਰਫ਼ਤਾਰ ਕਾਰ ਘਰ 'ਚ ਹੋਈ ਦਾਖਲ, ਜਾਨੀ ਨੁਕਸਾਨ ਤੋਂ ਬਚਾਅ

author img

By

Published : Jul 5, 2021, 7:39 AM IST

ਲੁਧਿਆਣਾ: ਲੁਧਿਆਣਾ ਦੇ ਡਿਵੀਜ਼ਨ ਨੰ 7 ਅਧੀਨ ਆਉਂਦੇ ਸੈਕਟਰ 32 'ਚ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਤੇਜ਼ ਰਫ਼ਤਾਰ ਕਾਰ ਘਰ 'ਚ ਦਾਖਲ ਹੋ ਗਈ। ਇਸ ਹਾਦਸੇ 'ਚ ਘਰ ਦੇ ਮਾਲਿਕ ਵਲੋਂ ਬਣਾਇਆ ਬਗੀਚਾ, ਲੋਹੇ ਦੇ ਜੰਗਲੇ ਬੁਰੀ ਤਰ੍ਹਾਂ ਨੁਕਸਾਨੇ ਗਏ। ਉਕਤ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸਾ ਦੀ ਅਵਾਜ਼ ਸੁਣਦੇ ਹੀ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਜਦੋਂ ਦੇਖਿਆ ਤਾਂ ਕਾਰ 'ਚ ਦੋ ਨੌਜਵਾਨ ਸਵਾਰ ਸੀ।

ਬਗੀਚਾ, ਲੋਹੇ ਦੇ ਜੰਗਲੇ ਬੁਰੀ ਤਰ੍ਹਾਂ ਨੁਕਸਾਨੇ ਗਏ

ਤੇਜ਼ ਰਫ਼ਤਾਰ ਕਾਰ ਘਰ 'ਚ ਹੋਈ ਦਾਖਲ, ਜਾਨੀ ਨੁਕਸਾਨ ਤੋਂ ਬਚਾਅ

ਇਸ ਸਬੰਧੀ ਸਥਾਨਕ ਵਾਸੀਆਂ ਜਾਣਕਾਰੀ ਦਿੱਤੀ ਕਿ ਜਦੋਂ ਉਨ੍ਹਾਂ ਵਲੋਂ ਇਸ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਕਤ ਨੌਜਵਾਨਾਂ ਵਲੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਭਜੱਣ 'ਚ ਕਾਮਯਾਬ ਹੋ ਗਿਆ ਜਦਕਿ ਇਕ ਨੂੰ ਉਨ੍ਹਾਂ ਵਲੋਂ ਕਾਬੂ ਕਰ ਲਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਦੇ ਪਹੁੰਚਣ 'ਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚ ਕੁਝ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ।

ਉਨ੍ਹਾਂ ਦੱਸਿਆ ਕਿ ਗੱਡੀ 'ਚ ਸ਼ਰਾਬ ਦੀਆਂ ਬੋਤਲਾਂ ਮਿਲਣ 'ਤੇ ਪੁਲਿਸ ਵਲੋਂ ਐਕਸਾਈਜ ਵਿਭਾਗ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਪੁਲਿਸ ਵਲੋਂ ਉਕਤ ਨੌਜਵਾਨ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਚੱਲਦੀ ਕਾਰ ‘ਚੋਂ ਨਿੱਕਲੇ ਅੱਗ ਦੇ ਭਾਂਬੜ

ETV Bharat Logo

Copyright © 2025 Ushodaya Enterprises Pvt. Ltd., All Rights Reserved.