ETV Bharat / city

ਰਾਏਕੋਟ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 14 ਦੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ - problems of eard member

ਵਾਰਡ ਨੰਬਰ 14 ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਕੋਈ ਵੀ ਕੰਮ ਬੀਤੇ ਕਈ ਸਾਲਾਂ ਤੋਂ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰਡ ਦੀ ਕਾਫੀ ਖਸਤਾ ਹਾਲਤ ਹੈ। ਸੜਕਾਂ ਟੁੱਟੀਆਂ ਹੋਈਆਂ ਹਨ, ਗਲੀਆਂ ਕੱਚੀਆਂ ਹਨ, ਨਾਲੀਆਂ ਨਹੀਂ ਬਣਿਆ, ਬਰਸਾਤਾਂ 'ਚ ਪਾਣੀ ਖੜ੍ਹਾ ਹੋ ਜਾਂਦਾ ਹੈ।

ਰਾਏਕੋਟ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 14 ਦੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ

author img

By

Published : Feb 5, 2021, 1:52 PM IST

ਲੁਧਿਆਣਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਜਾਰੀ ਹੈ। ਉਮੀਦਵਾਰਾਂ ਨੇ ਆਪੋ ਆਪਣੀਆਂ ਨਾਮਜ਼ਦਗੀਆਂ ਭਰ ਦਿੱਤੀਆਂ ਹਨ ਅਤੇ ਇਸੇ ਨੂੰ ਲੈ ਕੇ ਹੁਣ ਚੋਣ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸਥਾਨਕ ਲੋਕਾਂ ਦੀ ਕੀ ਮੰਗ ਹੈ? ਉਨ੍ਹਾਂ ਨੂੰ ਕਿਹੋ ਜਿਹਾ ਉਮੀਦਵਾਰ ਚਾਹੀਦਾ ਹੈ? ਇਸ ਸੰਬੰਧੀ ਸਾਡੀ ਟੀਮ ਨੇ ਲਗਾਤਾਰ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਹੈ। ਇਸੇ ਦੇ ਤਹਿਤ ਸਾਡੀ ਟੀਮ ਅੱਜ ਰਾਏਕੋਟ ਦੇ ਵਾਰਡ ਨੰਬਰ 14 ਵਿੱਚ ਪੁੱਜੀ, ਜੋ ਸ਼ਹਿਰ ਦੇ ਵਿੱਚ ਹੈ। ਇਸ ਵਾਰਡ ਦੇ ਵਿੱਚ ਬੱਸ ਸਟੈਂਡ ਅਤੇ ਮੁੱਖ ਬਾਜ਼ਾਰ ਪੈਂਦਾ ਹੈ ਪਰ ਮੁੱਢਲੀਆਂ ਸੁਵਿਧਾਵਾਂ ਤੋਂ ਇਹ ਵਾਰਡ ਵਾਂਝਾ ਹੈ।

ਮੁੱਢਲੀਆਂ ਸੁਵਿਧਾਵਾਂ ਤੋਂ ਵਾਂਝਾ

ਰਾਏਕੋਟ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 14 ਦੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ

ਸਾਡੀ ਟੀਮ ਨੇ ਜਦੋਂ ਵਾਰਡ ਨੰਬਰ 14 ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਕੋਈ ਵੀ ਕੰਮ ਬੀਤੇ ਕਈ ਸਾਲਾਂ ਤੋਂ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰਡ ਦੀ ਕਾਫੀ ਖਸਤਾ ਹਾਲਤ ਹੈ। ਸੜਕਾਂ ਟੁੱਟੀਆਂ ਹੋਈਆਂ ਹਨ, ਗਲੀਆਂ ਕੱਚੀਆਂ ਹਨ, ਨਾਲੀਆਂ ਨਹੀਂ ਬਣਿਆ, ਬਰਸਾਤਾਂ 'ਚ ਪਾਣੀ ਖੜ੍ਹਾ ਹੋ ਜਾਂਦਾ ਹੈ।

ਜਿੱਤ ਕੇ ਨਜ਼ਰ ਨਹੀਂ ਆਉਂਦੇ ਉਮੀਦਵਾਰ

ਇੱਥੋਂ ਤੱਕ ਕਿ ਸਥਾਨਕ ਲੋਕਾਂ ਨੇ ਵੀ ਕਿਹਾ ਕਿ ਜਦੋਂ ਉਮੀਦਵਾਰ ਚੋਣਾਂ ਆਉਂਦੀਆਂ ਹਨ ਤਾਂ ਘਰੋ ਘਰੀ ਆ ਕੇ ਵੋਟਾਂ ਮੰਗਦੇ ਹਨ, ਹੱਥ ਜੋੜਦੇ ਹਨ ਪਰ ਜਦੋਂ ਇੱਕ ਵਾਰ ਜਿੱਤ ਜਾਂਉਦੇ ਹਨ ਤਾਂ ਫਿਰ ਮੁੜ ਤੋਂ ਨਾ ਤਾਂ ਉਨ੍ਹਾਂ ਲੋਕਾਂ ਨਾਲ ਕੋਈ ਰਾਬਤਾ ਰੱਖਦੇ ਹਨ। ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ ਅਤੇ ਨਾ ਹੀ ਇਲਾਕੇ ਦਾ ਕੋਈ ਵਿਕਾਸ ਕਰਵਾਉਂਦੇ ਹਨ।

ਕੌਂਸਲਰ ਉਨ੍ਹਾਂ ਦੀ ਜ਼ਰੂਰਤਾਂ ਨੂੰ ਕਰਦੇ ਅਣਗੌਲਿਆਂ

ਇੱਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਲਾਈਟਾਂ ਹੀ ਨਹੀਂ ਚੱਲਦੀਆਂ। ਉਨ੍ਹਾਂ ਨੇ ਕਈ ਵਾਰ ਇਸ ਸਬੰਧੀ ਇਲਾਕੇ ਦੇ ਕੌਂਸਲਰ ਨੂੰ ਕਿਹਾ ਹੈ ਪਰ ਉਨ੍ਹਾਂ ਨੂੰ ਹਰ ਵਾਰ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗ਼ਰੀਬ ਲੋਕ ਨੇ ਅਤੇ ਜਦੋਂ ਰਾਤ ਨੂੰ ਕੰਮਾਂ ਕਾਰਾਂ ਤੋਂ ਪਰਤਦੇ ਹਨ ਤਾਂ ਲਾਈਟ ਨਾ ਹੋਣ ਕਰਕੇ ਕਈ ਵਾਰ ਲੁੱਟ ਖੋਹ ਦਾ ਸ਼ਿਕਾਰ ਹੋ ਚੁੱਕੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਚੱਲ ਰਹੀ ਸੀ, ਤਾਲਾਬੰਦੀ ਸੀ ਤਾਂ ਉਦੋਂ ਵੀ ਮੌਜੂਦਾ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਕਿਸੇ ਨੂੰ ਰਾਸ਼ਨ ਨਹੀਂ ਪੁੱਛਿਆ ਇੱਥੋਂ ਤੱਕ ਕਿ ਕੰਮਕਾਰ ਪੂਰੀ ਤਰ੍ਹਾਂ ਠੱਪ ਸਨ ਪਰ ਸਰਕਾਰ ਦੀ ਕੋਈ ਮਦਦ ਨਹੀਂ ਆਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.