ਲੁਧਿਆਣਾ: ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਤਿਉਹਾਰਾਂ ਦਾ ਮਜ਼ਾ ਖ਼ਰਾਬ ਹੋ ਚੁੱਕਾ ਹੈ। ਇਸ ਦੌਰਾਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰੋਬਾਰ ਠੱਪ ਹੋਣ ਦੇ ਚਲਦੇ ਦੁਕਾਨਦਾਰ ਵੀ ਪਰੇਸ਼ਾਨ ਸਨ ਪਰ ਮੁੜ ਤੋਂ ਰੱਖੜੀ ਦੇ ਤਿਉਹਾਰ ਰੱਖੜੀ ਦੇ ਤਿਉਹਾਰ ਮੌਕੇ ਲੁਧਿਆਣਾ ਸ਼ਹਿਰ 'ਚ ਮਿਠਾਈਆਂ ਦੀ ਦੁਕਾਨਾਂ 'ਚ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਵੀਕਐਂਡ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਛੋਟ ਮੰਗੀ ਹੈ।
ਰੱਖੜੀ ਦੀ ਵਿਸ਼ੇਸ਼ ਤਿਆਰੀਆਂ ਬਾਰੇ ਦੱਸਦੇ ਹੋਏ ਲੁਧਿਆਣਾ ਦੇ ਲਾਇਲਪੁਰ ਸਵੀਟਸ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚ ਪੂਰੀ ਤਰ੍ਹਾਂ ਨਾਲ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਮਿਠਾਈ ਬਹੁਤ ਸੁਚੱਜੇ ਢੰਗ ਨਾਲ ਵੇਚੀ ਜਾ ਰਹੀ ਹੈ।
ਇਸ ਵਾਰ ਉਨ੍ਹਾਂ ਨੇ ਗਾਹਕਾਂ ਲਈ ਅਜਿਹੀ ਮਿਠਾਈਆਂ ਤਿਆਰ ਕੀਤੀਆਂ ਹਨ ਜੋ ਲੰਮੇਂ ਸਮੇਂ ਤੱਕ ਠੀਕ ਰਹਿਣ। ਉਨ੍ਹਾਂ ਵੱਲੋਂ ਉਹੀ ਮਿਠਾਈਆਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਡਿਮਾਂਡ ਜ਼ਿਆਦਾ ਹੈ। ਸਮਾਜਿਕ ਦੂਰੀ, ਗਲਵਸ ਤੇ ਮਾਸਕ ਆਦਿ ਕੋਰੋਨਾ ਬਚਾਅ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਹੋ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਮਿਠਾਈ ਦੀਆਂ ਦੁਕਾਨਾਂ 'ਤੇ ਵੀ ਮੰਦੀ ਦੀ ਮਾਰ ਪੈ ਰਹੀ ਹੈ। ਲਾਇਲਪੁਰ ਸਵੀਟਸ ਦੇ ਮਾਲਕ ਨੇ ਦੱਸਿਆ ਕਿ ਲੌਕਡਾਊਨ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦਾ ਕੰਮ ਮਹਿਜ਼ 25 ਤੋਂ 30 ਫੀਸਦੀ ਰਹਿ ਗਿਆ ਹੈ।
ਉਨ੍ਹਾਂ ਦੱਸਿਆ ਕਿ ਰੱਖਣੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਹੈ,ਪਰ ਵੀਕੈਂਡ ਲੌਕਡਾਊਨ ਦੇ ਦੌਰਾਨ ਉਨ੍ਹਾਂ ਨੂੰ ਦੁਕਾਨ ਬੰਦ ਰੱਖਣੀ ਪੈਂਦੀ ਹੈ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਿਉਹਾਰ ਦੇ ਮੱਦੇਨਜ਼ਰ ਦੁੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਘਰ ਚਲਾ ਸਕਣ।