ETV Bharat / city

ਸਮਰਾਲਾ ਦੇ ਨੌਜਵਾਨ ਨੇ ਕੈਨੇਡਾ 'ਚ ਕੀਤੀ ਖ਼ੁਦਕੁਸ਼ੀ, ਸਦਮੇ 'ਚ ਮਾਪੇ - ਸਦਮੇ 'ਚ ਮਾਪੇ

ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖ਼ੁਰਦ ਦੇ ਇੱਕ ਘਰ 'ਚ ਉਸ ਸਮੇਂ ਮਾਤਮ ਛਾ ਗਿਆ ਜਦ ਉਨ੍ਹਾਂ ਨੂੰ ਕੈਨੇਡਾ ਰਹਿੰਦੇ ਆਪਣੇ ਪੁੱਤਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ। ਕੈਨੇਡਾ ਤੋਂ ਮਿਲੀ ਇਸ ਦੁਖਦ ਖ਼ਬਰ ਸੁਣ ਕੇ ਮ੍ਰਿਤਕ ਨੌਜਵਾਨ ਦੇ ਮਾਪੇ ਸਦਮੇ 'ਚ ਹਨ।

ਸਮਰਾਲਾ ਦੇ ਨੌਜਵਾਨ ਨੇ ਕੈਨੇਡਾ 'ਚ ਕੀਤੀ ਖ਼ੁਦਕੁਸ਼ੀ

author img

By

Published : Aug 21, 2020, 5:59 PM IST

ਲੁਧਿਆਣਾ : ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖ਼ੁਰਦ ਦੇ ਇੱਕ ਘਰ 'ਚ ਉਸ ਸਮੇਂ ਮਾਤਮ ਛਾ ਗਿਆ ਜਦ ਉਨ੍ਹਾਂ ਨੂੰ ਕੈਨੇਡਾ ਰਹਿੰਦੇ ਆਪਣੇ ਪੁੱਤਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ। ਕੈਨੇਡਾ ਤੋਂ ਮਿਲੀ ਇਸ ਦੁਖਦ ਖ਼ਬਰ ਸੁਣ ਕੇ ਮ੍ਰਿਤਕ ਨੌਜਵਾਨ ਦੇ ਮਾਪੇ ਸਦਮੇ 'ਚ ਹਨ।

ਸਮਰਾਲਾ ਦੇ ਨੌਜਵਾਨ ਨੇ ਕੈਨੇਡਾ 'ਚ ਕੀਤੀ ਖ਼ੁਦਕੁਸ਼ੀ

ਮ੍ਰਿਤਕ ਦੀ ਪਛਾਣ 20 ਸਾਲਾ ਵਿਸ਼ਾਲ ਸਿੰਘ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚਾ ਬੇਅੰਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਕੇ 2 ਸਾਲ ਪਹਿਲਾਂ ਪੜ੍ਹਨ ਲਈ ਕੈਨੇਡਾ ਚਲਾ ਗਿਆ ਸੀ। ਉਥੇ ਉਹ ਬ੍ਰੈਂਪਟਨ 'ਚ ਰਹਿੰਦਾ ਸੀ। ਵਿਸ਼ਾਲ ਨੇ 12 ਅਗਸਤ ਨੂੰ ਬ੍ਰੈਂਪਟਨ 'ਚ ਸਥਿਤ ਆਪਣੇ ਘਰ 'ਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਵਿਸ਼ਾਲ ਨਾਲ ਫੋਨ 'ਤੇ ਗੱਲ ਹੋਈ ਸੀ। ਉਸ ਨਾਲ ਗੱਲਬਾਤ ਦੇ ਦੌਰਾਨ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਸਨ ਕਿ ਉਹ ਖ਼ੁਦਕੁਸ਼ੀ ਕਰਨ ਵਾਲਾ ਹੈ ਅਤੇ ਨਾ ਹੀ ਉਸ ਨੇ ਪਰਿਵਾਰ ਨਾਲ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਣ ਦੀ ਗੱਲ ਸਾਂਝੀ ਕੀਤੀ।

ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਦੀ ਖ਼ਬਰ ਮਿਲਣ ਮਗਰੋਂ ਪਰਿਵਾਰ ਤੇ ਇਲਾਕੇ 'ਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਵਿਸ਼ਾਲ ਦੀ ਲਾਸ਼ ਜਲਦ ਤੋਂ ਜਲਦ ਪੰਜਾਬ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਸੂਬਾ ਤੇ ਕੇਂਦਰੀ ਸਰਕਾਰ ਤੋਂ ਮਦਦ ਦੀ ਵੀ ਅਪੀਲ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.