ਲੁਧਿਆਣਾ: ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਰੱਖੜੀ ਦਾ ਤਿਉਹਾਰ। ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਜਿਹੜਾ ਕਿ ਪੰਜਾਬ ਵਿੱਚ ਖੁਸ਼ੀ ਤੇ ਉਲਾਸ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਦਾ ਤਿਉਹਾਰ ਆਉਂਦੇ ਹੀ ਬਾਜ਼ਾਰਾਂ ਵਿੱਚ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਰੱਖੜੀ ਦੇ ਤਿਉਹਾਰ ਦੀ ਰੌਣਕ ਵੀ ਕੁਝ ਮੱਧਮ ਹੁੰਦੀ ਦੇਖੀ ਗਈ।
ਬਾਜ਼ਾਰਾਂ ਵਿੱਚ ਚਹਿਲ ਪਹਿਲ ਵੀ ਜ਼ਿਆਦਾ ਨਹੀਂ ਸੀ। ਰੱਖੜੀ ਦੇ ਤਿਉਹਾਰ ਦੇ ਸਬੰਧ ਵਿੱਚ ਮਾਛੀਵਾੜਾ ਸਾਹਿਬ ਵਿੱਚ ਕੁਝ ਔਰਤਾਂ ਨਾਲ ਗੱਲ ਕੀਤੀ ਗਈ। ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਬੱਚਿਆਂ ਦਾ ਵਿਦੇਸ਼ਾਂ ਵੱਲ ਨੂੰ ਕੂਚ ਕਰਨਾ ਵੀ ਇੱਕ ਮੁੱਖ ਹਿੱਸਾ ਹੈ ਜਿਸ ਕਾਰਨ ਤਿਉਹਾਰਾਂ ਦੀ ਰੰਗਤ ਧੀਮੀ ਹੋ ਰਹੀ ਹੈ। ਸਮੇਂ ਦੇ ਬਦਲਾਅ ਕਾਰਨ ਰਿਸ਼ਤਿਆਂ ਵਿੱਚ ਵੀ ਬਦਲਾਅ ਆ ਰਹੇ ਹਨ।
ਰਖੜੀ ਅਤੇ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾਵੇਗਾ। ਆਜ਼ਾਦੀ ਦਿਹਾੜਾ ਅਤੇ ਰਖੜੀ ਇੱਕੋਂ ਦਿਨ ਹੋਣ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 2000 'ਚ ਰਖੜੀ ਅਤੇ ਆਜ਼ਾਦੀ ਦਿਹਾੜਾ ਇੱਕੋਂ ਦਿਨ ਮਨਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ 19 ਵਰ੍ਹੇ ਬਾਅਦ ਅਜਿਹਾ ਮੁੜ ਮੌਕਾ ਆਇਆ ਹੈ। ਸ਼ਹਿਰ ਵਿੱਚ ਦੂਕਾਨਾਂ ਜਿੱਥੇ ਇੱਕ ਪਾਸੇ ਰਖੜੀਆਂ ਨਾਲ ਸੱਜਿਆਂ ਹੋਇਆਂ ਹਨ ਉੱਥੇ ਹੀ ਤਿੰਰਗੇ ਨਾਲ ਵੀ ਦੂਕਾਨਾ ਸੱਜਿਆਂ ਹੋਇਆ ਹਨ ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹਨ।