ਲੁਧਿਆਣਾ: ਪੰਜਾਬ ਰੋਡਵੇਜ਼ ਅਤੇ ਪਨਬੱਸ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਦੇ 18 ਡਿੱਪੂਆਂ ’ਤੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਇਕ ਪਾਸੇ ਜਿੱਥੇ ਕਿਸਾਨ ਸਰਕਾਰ ਦੇ ਖ਼ਿਲਾਫ਼ ਧਰਨੇ ’ਤੇ ਬੈਠੇ ਹਨ। ਉੱਥੇ ਹੀ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਤੇ ਪੀਆਰਟੀਸੀ ਵੱਲੋਂ ਵੀ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ।
'ਸਰਕਾਰ ਕੋਲ ਮੁੱਕੇ ਪੈਸੇ': ਦੱਸ ਦਈਏ ਕਿ ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਬੰਦ ਕੀਤੀਆਂ ਗਈਆਂ ਹਨ ਅਤੇ ਉੱਥੇ ਹੀ ਪੀਆਰਟੀਸੀ ਵੱਲੋਂ ਵੀ ਪਨਬੱਸ ਦੇ ਸਮਰਥਨ ਵਿੱਚ ਕੱਲ੍ਹ ਬੱਸਾਂ ਬੰਦ ਕੀਤੀਆਂ ਜਾ ਰਹੀਆਂ ਹਨ। ਮੁਲਾਜ਼ਮਾਂ ਨੇ ਕਿਹਾ ਕਿ ਨਾ ਤਾਂ ਬੱਸਾਂ ਵਿੱਚ ਡੀਜ਼ਲ ਪੁਆਉੁਣ ਲਈ ਪੈਸੇ ਹਨ ਸਰਕਾਰ ਕੋਲ ਅਤੇ ਨਾ ਹੀ ਉਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ।
'ਇੱਕ ਕਰੋੜ ਰੁਪਿਆ ਬਕਾਇਆ': ਪੰਜਾਬ ਪਨਬੱਸ ਮੁਲਾਜ਼ਮ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਪੰਪਾਂ ਤੋਂ ਉਹ ਡੀਜ਼ਲ ਪਾਉਂਦੇ ਹਨ ਉਨ੍ਹਾਂ ਨੇ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਪੈਟਰੋਲ ਪੰਪਾਂ ਦਾ ਇੱਕ ਇੱਕ ਕਰੋੜ ਰੁਪਿਆ ਬਕਾਇਆ ਹੈ ਸਰਕਾਰ ਕੋਲ ਬੱਸਾਂ ਵਿੱਚ ਡੀਜ਼ਲ ਪੁਆਉੁਣ ਲਈ ਪੈਸੇ ਨਹੀਂ ਹਨ।
'ਪੰਜਾਬ ਦੇ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦਾ ਘਿਰਾਓ': ਉਨ੍ਹਾਂ ਅੱਗੇ ਕਿਹਾ ਕਿ ਉਹ ਲੋਕਾਂ ਨੂੰ ਸਰਵਿਸ ਦੇ ਰਹੇ ਹਾਂ ਪਰ ਇਸ ਦੇ ਬਾਵਜੂਦ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਅੱਠ ਜੂਨ ਤੋਂ ਲੈ ਕੇ ਦੱਸ ਜੂਨ ਤੱਕ ਉਨ੍ਹਾਂ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਤੋਂ ਉਨ੍ਹਾਂ ਨੂੰ ਕਾਫੀ ਉਮੀਦ ਸੀ ਉਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਜਿੱਤਵਾਇਆ ਸੀ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਅਤੇ ਹਰ ਵਰਗ ਨੂੰ ਰਾਹਤ ਮਿਲੇਗੀ ਪਰ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਉਹੀ ਤਰੀਕਾ ਹੈ।
ਇਹ ਵੀ ਪੜੋ: ਲਿੰਗ ਨਿਰਧਾਰਨ ਟੈਸਟ ਕਰਦੀ ਮਹਿਲਾ ਡਾਕਟਰ ਰੰਗੇ ਹੱਥੀਂ ਗ੍ਰਿਫਤਾਰ