ਲੁਧਿਆਣਾ: ਟਿੱਬਾ ਰੋਡ ਥਾਣਾ ਪੁਲਿਸ ਸਵਾਲਾਂ ਦੇ ਘੇਰੇ ’ਚ ਘਿਰਦੀ ਨਜ਼ਰ ਆ ਰਹੀ ਹੈ ਤੇ ਇਲਜ਼ਾਮ ਲੱਗੇ ਹਨ ਕਿ ਥਾਣਾ ਟਿੱਬਾ ਦੇ ਪੁਲਿਸ ਮੁਲਾਜ਼ਮਾਂ ਨੇ ਕਿਸੀ ਰਸੂਖਦਾਰ ਨਾਲ ਮਿਲ ਕੇ ਤਾਜਪੁਰ ਰੋਡ ਸਥਿਤ ਇੱਕ ਫੈਕਟਰੀ ਦੇ ਜ਼ਿੰਦੇ ਤੋੜ ਕੇ ਫੈਕਟਰੀ ਅੰਦਰੋਂ ਚੈਕ ਬੁੱਕ ਅਸ਼ਟਾਮ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਵਾਇਆ ਹੈ। ਪੁਲਿਸ ਮੁਲਾਜ਼ਮਾਂ ਦੇ ਜ਼ਿੰਦੇ ਤੁੜਵਾਉਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ ਜੋ ਹੁਣ ਸਾਹਮਣੇ ਆ ਰਹੀਆਂ ਹਨ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਰਾਤ ਦੇ ਹਨੇਰੇ ’ਚ ਫੈਕਟਰੀ ਸਾਹਮਣੇ ਪਹੁੰਚ ਕੇ ਜ਼ਿੰਦੇ ਤੁੜਵਾ ਰਹੇ ਹਨ।
ਤਸਵੀਰਾਂ ’ਚ ਪੁਲਿਸ ਮੁਲਾਜ਼ਮ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵੱਲ ਇਸ਼ਾਰਾ ਕਰ ਰਹੇ ਹਨ ਕਿ ਜਿਵੇਂ ਕਹਿ ਰਹਿ ਹੋਣ ਕਿ ਇਹ ਕੈਮਰੇ ਬੰਦ ਕਰਵਾ ਦਿਓ ਤੇ ਹੁਣ ਪੀੜਤ ਫੈਕਟਰੀ ਮਾਲਕ ਅਤੇ ਕਿਰਾਏਦਾਰਾਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪੀਪੀ ਕਿੱਟ ਵਰਗੇ ਕੱਪੜੇ ਪਾ ਕੇ ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ
ਫੈਕਟਰੀ ਨੂੰ ਕਿਰਾਏ ’ਤੇ ਚਲਾਉਣ ਵਾਲੇ ਸਾਜਿਦ ਨੇ ਦੱਸਿਆ ਕਿ ਉਸਨੇ ਰਸੂਖਦਾਰ ਵਿਅਕਤੀ ਦੇ ਸਾਢੇ ਤਿੰਨ ਲੱਖ ਰੁਪਏ ਦੇਣਦੇ ਹਨ ਇਸ ਕਰਕੇ ਉਸ ਦਾ ਸਮਾਨ ਚੁੱਕਿਆ ਗਿਆ ਹੈ। ਉਥੇ ਹੀ ਮਾਮਲੇ ’ਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜੋ: ਪੁਲਿਸ ਮੁਲਾਜ਼ਮਾਂ ਨੇ ਫਰੂਟ ਰੇਹੜੀ ਵਾਲੇ ਦੇ ਜੜੇ ਥੱਪੜ,ਵੀਡੀਓ ਵਾਇਰਲ