ETV Bharat / city

ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ: ਉਮੀਦਵਾਰਾਂ ਦੀ ਖਰੀਦਦਾਰੀ ਵਰਗੇ ਬਣੇ ਹਾਲਾਤ !

ਬਲੀਏਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਦਾਰਜਲਿੰਗ ਪਹੁੰਚ ਰਹੇ ਹਨ(horse trading like situation) ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਜਿੰਨੀ ਮਰਜ਼ੀ ਜੋੜ ਤੋੜ ਕਰ ਲੈਣ ਸਰਕਾਰ ਪੰਜਾਬ ਚ ਅਕਾਲੀ ਦਲ ਦੀ ਬਣੇਗੀ। ਜਦੋਂ ਕਿ ਦੂਜੇ ਪਾਸੇ ਕਾਂਗਰਸੀ ਆਗੂ ਕੁਲਦੀਪ ਵੈਦ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ।

ਖਰੀਦਦਾਰੀ ਵਰਗੇ ਬਣੇ ਹਾਲਾਤ
ਖਰੀਦਦਾਰੀ ਵਰਗੇ ਬਣੇ ਹਾਲਾਤ
author img

By

Published : Mar 2, 2022, 3:26 PM IST

Updated : Mar 2, 2022, 4:01 PM IST

ਲੁਧਿਆਣਾ:ਪੰਜਾਬ ਦੇ ਵਿੱਚ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਲਈ ਨਤੀਜੇ ਐਲਾਨੇ ਜਾਣੇ ਹਨ, ਪਰ ਉਸ ਤੋਂ ਪਹਿਲਾਂ (punjab before result) ਹੀ ਪੰਜਾਬ ਲੋਕ ਕਾਂਗਰਸ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਹੈ ਕਿ ਕਾਂਗਰਸ ਨੇ ਆਪਣੇ ਉਮੀਦਵਾਰਾਂ ਨੂੰ ਰਾਜਸਥਾਨ ’ਚ ਸੱਦਣਾ ਸ਼ੁਰੂ (congress moves candidates to other states)ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਉਮੀਦਵਾਰ ਉੱਥੇ ਜਾਂ ਆਏ ਨੇ ਇੱਥੋਂ ਤੱਕ ਕਿ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਬਲੀਏਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਦਾਰਜਲਿੰਗ ਪਹੁੰਚ ਰਹੇ ਹਨ(horse trading like situation) ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਜਿੰਨੀ ਮਰਜ਼ੀ ਜੋੜ ਤੋੜ ਕਰ ਲੈਣ ਸਰਕਾਰ ਪੰਜਾਬ ਚ ਅਕਾਲੀ ਦਲ ਦੀ ਬਣੇਗੀ। ਜਦੋਂ ਕਿ ਦੂਜੇ ਪਾਸੇ ਕਾਂਗਰਸੀ ਆਗੂ ਕੁਲਦੀਪ ਵੈਦ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ।

ਚੋਣਾਂ ਤੋਂ ਪਹਿਲਾਂ ਪੰਜਾਬ

'ਜੋੜ ਤੋੜ ਦੀ ਰਾਜਨੀਤੀ'

ਪੰਜਾਬ ਦੇ ਵਿੱਚ ਮੀਡੀਆ ਸਰਵਿਆਂ ਮੁਤਾਬਕ ਕਿਸੇ ਦੀ ਸਪਸ਼ਟ ਸਰਕਾਰ ਬਣਦੀ ਨਹੀਂ ਨਜ਼ਰ ਆ ਰਹੀ ਜਿਸ ਕਰਕੇ ਹੁਣ ਰਾਜਨੀਤਿਕ ਪਾਰਟੀਆਂ ਇੱਕ ਦੂਜੇ ’ਤੇ ਲੌਬਿੰਗ ਕਰਨ ਦੇ ਇਲਜ਼ਾਮ ਲਗਾ ਰਹੀਆਂ ਨੇ ਪੰਜਾਬ ਲੋਕ ਕਾਂਗਰਸ ਵੀ ਕਿਹਾ ਕਿ ਜਿਨ੍ਹਾਂ ਦੀ ਜਿੱਤਣ ਦੀ ਉਮੀਦ ਹੈ ਕਾਂਗਰਸ ਉਨ੍ਹਾਂ ਨੂੰ ਰਾਜਸਥਾਨ ਪਰਿਵਾਰਾਂ ਸਣੇ ਸੱਦ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਹੀ ਉਮੀਦਵਾਰਾਂ ਤੇ ਯਕੀਨ ਨਹੀਂ ਹੈ ਇੱਥੋਂ ਤੱਕ ਕਿ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਕਾਂਗਰਸ ਆਪਣੇ ਉਮੀਦਵਾਰਾਂ ਦੇ ਫੋਨ ਟੇਪ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੈਸੇ ਤਾਂ ਸਾਨੂੰ ਉਮੀਦ ਹੈ ਕਿ ਭਾਜਪਾ ਦੇ ਪੰਜਾਬ ਲੋਕ ਕਾਂਗਰਸ ਮਿਲ ਕੇ ਸਰਕਾਰ ਬਣਾਉਣਗੇ ਉਨ੍ਹਾਂ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਆਪਣੇ ਹੀ ਉਮੀਦਵਾਰਾਂ ਤੇ ਯਕੀਨ ਨਹੀਂ ਹੈ।

'ਲੋਕਤੰਤਰ ਦਾ ਘਾਣ'

ਪੰਜਾਬ ਲੋਕ ਕਾਂਗਰਸ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਿਆਸਤ ਕਰਨਾ ਲੋਕਤੰਤਰ ਦਾ ਘਾਣ ਹੈ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਵੀ ਕਾਂਗਰਸ ਨੇ ਇਸੇ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਸਨ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਹੀ ਉਸ ਰਾਹ ਤੇ ਚੱਲ ਰਹੀਆਂ ਹਨ(allegation of taping phone of congress candidates)। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਨਾਲ ਕੋਝਾ ਮਜ਼ਾਕ ਹੈ, ਜਿਨ੍ਹਾਂ ਨੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਈ ਹੈ।

ਪੰਜਾਬ ਲੋਕ ਕਾਂਗਰਸ ਦਾ ਦਾਅਵਾ

ਪੰਜਾਬ ਲੋਕ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣ ਰਹੀ ਹੈ ਪਰ ਨਾਲ ਹੀ ਉਨ੍ਹਾਂ ਵੀ ਕਿਹਾ ਕਿ ਕਾਂਗਰਸ ਦੇ ਚਾਰ ਤੋਂ ਪੰਜ ਉਮੀਦਵਾਰ ਲਗਾਤਾਰ ਸਾਡੇ ਸੰਪਰਕ ਵਿੱਚ ਹਨ (plc claim of having congress candidates in contact) ਅਤੇ ਸਾਡੀ ਗੱਲਬਾਤ ਵੀ ਹੋ ਰਹੀ ਹੈ ਉਨ੍ਹਾਂ ਸਿੱਧਾ ਕਿਹਾ ਕਿ ਕਾਂਗਰਸ ਨੂੰ ਆਪਣੇ ਉਮੀਦਵਾਰਾਂ ਤੇ ਹੀ ਭਰੋਸਾ ਨਹੀਂ ਹੈ ਉਨ੍ਹਾਂ ਕਿਹਾ ਕਿ ਉਹ ਆਪਣੇ ਉਮੀਦਵਾਰਾਂ ਦੇ ਫੋਨ ਵੀ ਟੈਪ ਕਰਵਾ ਰਹੀ ਹੈ..ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਉਸ ਵੇਲੇ ਵੀ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 28 ਵਿਧਾਇਕ ਉਨ੍ਹਾਂ ਦੇ ਸਮਰਥਨ ਵਿੱਚ ਹਨ।

ਕਾਂਗਰਸ ਦਾ ਸਪੱਸ਼ਟੀਕਰਨ

ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਕੁਲਦੀਪ ਵੈਦ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਪੂਰਨ ਬਹੁਮਤ ਦੇ ਨਾਲ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਉਨ੍ਹਾਂ ਕਿਹਾ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ..ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਝੂਠ ਹੈ ਕਾਂਗਰਸ ਦੀ ਸਰਕਾਰ ਅਸਾਨੀ ਨਾਲ ਬਣ ਰਹੀ ਹੈ ਉਨ੍ਹਾਂ ਕਿਹਾ ਕਿ ਪ੍ਰਿਤਪਾਲ ਸਿਰਫ ਸੁਰਖੀਆਂ ਚ ਰਹਿਣ ਲਈ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ ਉਨ੍ਹਾਂ ਕਿਹਾ ਨਾ ਤਾਂ ਕੋਈ ਹਾਈ ਕਮਾਨ ਦਾ ਜਿਹਾ ਸਰਕੁਲਰ ਜਾਰੀ ਹੋਇਆ ਹੈ ਅਤੇ ਨਾ ਹੀ ਕੋਈ ਉਮੀਦਵਾਰ ਰਾਜਸਥਾਨ ਦੀਆਂ ਹੈ।

ਅਕਾਲੀ ਦਲ ਦਾ ਜਵਾਬ

ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਇਹ ਪਾਰਟੀਆਂ ਜਿੰਨੀ ਮਰਜ਼ੀ ਜੋੜ ਤੋੜ ਦੀ ਰਾਜਨੀਤੀ ਕਰ ਲੈਣ ਇਨ੍ਹਾਂ ਨੂੰ ਸੀਟਾਂ ਹੀ ਨਹੀਂ ਆ ਰਹੀਆਂ ਤਾਂ ਉਮੀਦਵਾਰਾਂ ਨੂੰ ਸੱਦ ਕੇ ਕੀ ਕਰਨਗੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਾਂ ਦੂਜੇ ਤੀਜੇ ਨੰਬਰ ਤੇ ਹੀ ਰਹਿ ਜਾਵੇਗੀ।

ਇਹ ਵੀ ਪੜ੍ਹੋ:Russia-Ukraine War: ਤਿਰੰਗੇ ਨੇ ਬਚਾਈ ਪਾਕਿਸਤਾਨੀ ਤੇ ਤੁਰਕੀ ਦੇ ਲੋਕਾਂ ਦੀ ਜਾਨ

Last Updated : Mar 2, 2022, 4:01 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.