ETV Bharat / city

ਈਐਸਆਈ ਹਸਪਤਾਲ ਦੀ ਅਣਗਹਿਲੀ, ਅਲਟਰਾਸਾਊਂਡ ਲਈ ਗਰਭਵਤੀ ਮਹਿਲਾ ਪੈਦਲ ਪੁਜੀ ਹਸਪਤਾਲ - ਗਰਭਵਤੀ ਮਹਿਲਾ ਪੈਦਲ ਪੁਜੀ ਹਸਪਤਾਲ

ਲੁਧਿਆਣਾ ਦੇ ਈਐਸਆਈਸੀ ਹਸਪਤਾਲ ਦੀ ਅਣਗਿਹਲੀ ਸਾਹਮਣੇ ਆਈ ਹੈ। ਡਾਕਟਰਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਤੇ ਉਸ ਦੀ ਗਰਭਵਤੀ ਪਤਨੀ ਨੂੰ ਅਲਟਰਾਸਾਊਂਡ ਲਈ ਬਿਨ੍ਹਾਂ ਕਿਸੇ ਮਦਦ ਦੇ ਦੂਜੇ ਹਸਪਤਾਲ ਭੇਜ ਦਿੱਤਾ ਗਿਆ, ਜੋ ਕਿ ਮਹਿਲਾ ਤੇ ਉਸ ਦੇ ਬੱਚੇ ਲਈ ਜਾਨਲੇਵਾ ਸਾਬਿਤ ਹੋ ਸਕਦਾ ਸੀ।

ਗਰਭਵਤੀ ਮਹਿਲਾ ਪੈਦਲ ਪੁਜੀ ਹਸਪਤਾਲ
ਗਰਭਵਤੀ ਮਹਿਲਾ ਪੈਦਲ ਪੁਜੀ ਹਸਪਤਾਲ
author img

By

Published : Apr 12, 2020, 10:20 AM IST

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕਰਫਿਊ ਦੇ ਦੌਰਾਨ ਲੋਕਾਂ ਨੂੰ ਲੋੜ ਪੈਣ 'ਤੇ ਐਮਰਜੈਂਸੀ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਮੀਨੀ ਪੱਧਰ 'ਤੇ ਇਹ ਦਾਅਵੇ ਖੋਖਲੇ ਪੈਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਸ਼ਹਿਰ ਦੇ ਸਰਕਾਰੀ ਈਐਸਆਈਸੀ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਹੈ।

ਗਰਭਵਤੀ ਮਹਿਲਾ ਪੈਦਲ ਪੁਜੀ ਹਸਪਤਾਲ

ਪੀੜਤ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਸ ਦੀ ਪਤਨੀ ਨੌ ਮਹੀਨੇ ਦੀ ਗਰਭਵਤੀ ਹੈ। ਪਤਨੀ ਦੇ ਬਿਮਾਰ ਪੈਣ 'ਤੇ ਉਹ ਉਸ ਨੂੰ ਈਐਸਆਈਸੀ ਮਾਡਲ ਹਸਪਤਾਲ ਲੈ ਕੇ ਗਿਆ। ਇੱਥੇ ਡਾਕਟਰਾਂ ਵੱਲੋਂ ਪ੍ਰਵਾਸੀ ਮਜ਼ਦੂਰ ਤੇ ਉਸ ਦੀ ਗਰਭਵਤੀ ਪਤਨੀ ਨੂੰ ਅਲਟਰਾਸਾਊਂਡ ਕਰਵਾਉਣ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਭੇਜਿਆ ਗਿਆ। ਡਾਕਟਰਾਂ ਵੱਲੋਂ ਗਰਭਵਤੀ ਮਹਿਲਾ ਨੂੰ ਐਂਬੂਲੈਂਸ ਜਾਂ ਕੋਈ ਹੋਰ ਸਾਧਨ ਦੀ ਸਹੂਲਤ ਨਹੀਂ ਦਿੱਤੀ ਗਈ।

ਕੋਈ ਵੀ ਸਾਧਨ ਨਾ ਉਪਲਬਧ ਹੋਣ ਦੇ ਚਲਦੇ ਪ੍ਰਵਾਸੀ ਮਜ਼ਦੂਰ ਤੇ ਉਸ ਦੀ ਗਰਭਵਤੀ ਪਤਨੀ ਪੈਦਲ ਚੱਲ ਕੇ ਦੂਜੇ ਹਸਪਤਾਲ ਪੁਜੇ। ਪੀੜਤ ਪ੍ਰਵਾਸੀ ਪਰਿਵਾਰ ਨੇ ਕਿਹਾ ਕਿ ਸਰਕਾਰ ਵੱਲੋਂ ਸਿਹਤ ਸੁਵਿਧਾ ਦੇਣ ਦਾ ਵਾਅਦਾ ਤਾਂ ਕੀਤਾ ਜਾਂਦਾ ਹੈ ਪਰ ਉਸ ਨੂੰ ਪੂਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਵਾਰ-ਵਾਰ ਡਾਕਟਰਾਂ ਤੋਂ ਮਦਦ ਮੰਗੇ ਜਾਣ ਤੋਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ।

ਕਰਫਿਊ ਦੇ ਦੌਰਾਨ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਪਰ ਹੋਰਨਾਂ ਮਰੀਜ਼ਾਂ ਦੇ ਇਲਾਜ 'ਚ ਕੋਤਾਹੀ ਵਰਤੀ ਜਾ ਰਹੀ ਹੈ। ਹੁਣ ਤੱਕ ਕਈ ਹਸਪਤਾਲਾਂ ਵੱਲੋਂ ਅਣਗਿਹਲੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਹਿਜੀ ਹਾਲਤ 'ਚ ਮਹਿਲਾ ਵੱਲੋਂ ਕਈ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਉਸ ਦੇ ਤੇ ਉਸ ਦੇ ਬੱਚੇ ਲਈ ਜਾਨਲੇਵਾ ਸਾਬਿਤ ਹੋ ਸਕਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.