ETV Bharat / city

ਆਪਣੀ ਹੋਂਦ ਲਈ ਅੱਜ ਵੀ ਸੰਘਰਸ਼ ਕਰ ਰਹੇ ਸਿਕਲੀਗਰ ਬਿਰਾਦਰੀ ਦੇ ਲੋਕ

ਆਪਣੀ ਹੋਂਦ ਲਈ ਸਿਕਲੀਗਰ ਬਿਰਾਦਰੀ ਦੇ ਲੋਕ ਅੱਜ ਵੀ ਸੰਘਰਸ਼ ਕਰ ਰਹੇ ਹਨ। ਸਰਕਾਰ ਵੱਲੋਂ ਅਣਗਿਹਲੀ ਦਾ ਸ਼ਿਕਾਰ ਹੋਏ ਇਸ ਬਿਰਾਦਰੀ ਦੇ ਲੋਕ ਸਰਕਾਰੀ ਤੇ ਮੁੱਢਲੀ ਸਹੂਲਤਾਂ ਤੋਂ ਵਾਂਝੇ ਹਨ। ਸ੍ਰੀ ਗੁਰੂ ਹਰਿ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਿਕਲੀਗਰ ਬਿਰਾਦਰੀ ਨੂੰ ਸਿੱਖ ਕੌਮ ਦਾ ਹਿੱਸਾ ਮੰਨਿਆ ਜਾਂਦਾ ਹੈ ਤੇ ਇਸ ਬਿਰਾਦਰੀ ਦੇ ਲੋਕ ਚਾਕੂ ,ਹਥਿਆਰਾਂ ਨੂੰ ਧਾਰ ਲਾਉਣਾ, ਅਤੇ ਤਾਲੇ ਆਦਿ ਤਿਆਰ ਕਰਨ ਦਾ ਕੰਮ ਕਰਦੇ ਹਨ।

ਸਰਕਾਰੀ ਸਹੂਲਤਾਂ ਤੋਂ ਵਾਂਝੀ ਸਿਕਲੀਗਰ ਬਿਰਾਦਰੀ
ਸਰਕਾਰੀ ਸਹੂਲਤਾਂ ਤੋਂ ਵਾਂਝੀ ਸਿਕਲੀਗਰ ਬਿਰਾਦਰੀ
author img

By

Published : Feb 10, 2020, 3:18 PM IST

ਲੁਧਿਆਣਾ: ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਉਨ੍ਹਾਂ ਦੇ ਹਥਿਆਰ ਬਣਾਉਣ ਵਾਲੀ ਸਿਕਲੀਗਰ ਬਿਰਾਦਰੀ ਪਿਛਲੇ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਆਪਣੀ ਹੋਂਦ ਤੇ ਹੱਕ ਲਈ ਸੰਘਰਸ਼ ਕਰ ਰਹੀ ਹੈ।

ਸਰਕਾਰੀ ਸਹੂਲਤਾਂ ਤੋਂ ਵਾਂਝੀ ਸਿਕਲੀਗਰ ਬਿਰਾਦਰੀ

ਦੱਸਣਯੋਗ ਹੈ ਕਿ ਸਿਕਲੀਗਰ ਬਿਰਾਦਰੀ ਦੇ ਲੋਕ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸਮੇਂ ਤੋਂ ਹੁਣ ਤੱਕ ਚਾਕੂ, ਹਥਿਆਰਾਂ ਨੂੰ ਧਾਰ ਲਾਉਣ ਅਤੇ ਤਾਲੇ-ਚਾਬੀ ਤਿਆਰ ਕਰਨ, ਤਸਲਿਆਂ ਦਾ ਥੱਲਾ ਲਾਉਣ ਦਾ ਕੰਮ ਕਰਦੇ ਹਨ। ਸਿਕਲੀਗਰ ਬਿਰਾਦਰੀ ਨੂੰ ਸਿੱਖ ਕੌਮ ਦਾ ਹਿੱਸਾ ਮੰਨਿਆ ਜਾਂਦਾ ਹੈ। ਗੁਰੂਆਂ ਦੀ ਸੇਵਾ ਕਰਨ ਵਾਲੀ ਬਿਰਾਦਰੀ ਸਿੱਖੀ ਸਰੂਪ 'ਚ ਰਹਿੰਦੀ ਹੈ। ਲੰਬੇ ਸਮੇਂ ਤੱਕ ਸਿੱਖ ਕੌਮ ਦੀ ਤੇ ਗੁਰੂਆਂ ਦੀ ਸੇਵਾ ਕਰਨ ਵਾਲੀ ਇਹ ਬਿਰਾਦਰੀ ਅਜੇ ਵੀ ਆਪਣੇ ਮੁੱਢਲੇ ਹੱਕਾਂ ਦੀ ਲੜ੍ਹਾਈ ਲੜ੍ਹ ਰਹੀ ਹੈ।

ਇਸ ਬਿਰਾਦਰੀ ਦੇ ਲੋਕਾਂ ਦਾ ਕੋਈ ਪੱਕਾ ਠਿਕਾਣਾ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਅਜੇ ਵੀ ਸਰਕਾਰੀ ਸਹੂਲਤਾਂ ਤੇ ਉਨ੍ਹਾਂ ਦੇ ਮੁੱਢਲੇ ਹੱਕ ਨਹੀਂ ਮਿਲੇ। ਐਸਜੀਪੀਸੀ ਵੱਲੋਂ ਇਸ ਬਿਰਾਦਰੀ ਲਈ ਕਰੋੜਾਂ ਰੁਪਏ ਦਾ ਬਜਟ ਤਾਂ ਰੱਖਿਆ ਜਾਂਦਾ ਹੈ ਪਰ ਇਸ ਬਿਰਾਦਰੀ ਦਾ ਵਿਕਾਸ ਅਜੇ ਤੱਕ ਨਹੀਂ ਹੋ ਸਕਿਆ।

ਸਿਕਲੀਗਰ ਬਿਰਾਦਰੀ ਦੇ ਲੋਕ ਵੱਡੀ ਤਦਾਦ 'ਚ ਲੁਧਿਆਣਾ ਵਿੱਚ ਰਹਿੰਦੇ ਹਨ। ਸਿਕਲੀਗਰ ਬਿਰਾਦਰੀ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਇਸ ਬਿਰਾਦਰੀ ਦੇ ਲੋਕਾਂ ਨੇ ਕਿਹਾ ਕਿ ਉਹ ਗੁਰੂ ਕਾਲ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦੇ ਆ ਰਹੇ ਹਨ , ਪਰ ਮੌਜੂਦਾ ਸਮੇਂ 'ਚ ਉਨ੍ਹਾਂ ਨੂੰ ਆਪਣੀ ਹੋਂਦ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰੀ ਸਹੂਲਤ ਅਤੇ ਨਾ ਹੀ ਕੋਈ ਪੱਕਾ ਠਿਕਾਣਾ ਨਹੀਂ ਮਿਲਿਆ। ਜਿਸ ਕਾਰਨ ਉਹ ਅੱਜ ਵੀ ਠੋਕਰਾਂ ਖਾਣ ਲਈ ਮਜ਼ਬੂਰ ਹਨ।

ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਉਨ੍ਹਾਂ ਦੀ ਬਿਰਾਦਰੀ ਲਈ ਕਰੋੜਾਂ ਰੁਪਏ ਦਾ ਬਜਟ ਤਾਂ ਰੱਖਿਆ ਜਾਂਦਾ ਹੈ ਪਰ ਇਹ ਪੈਸਾਂ ਉਨ੍ਹਾਂ ਕੋਲ ਨਹੀਂ ਪਹੁੰਚਦਾ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਬਣ ਜਾਵੇ ਪਰ ਉਨ੍ਹਾਂ ਦੀ ਬਿਰਾਦਰੀ ਦੇ ਵਿਕਾਸ ਵੱਲੋਂ ਕੋਈ ਵੀ ਸਰਕਾਰ ਧਿਆਨ ਨਹੀਂ ਦਿੰਦੀ। ਉਨ੍ਹਾਂ ਦੇ ਬੱਚੇ ਪੜ੍ਹਾਈ ਤੇ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਸਰਕਾਰ ਕੋਲੋਂ ਸਿਕਲੀਗਰ ਬਿਰਾਦਰੀ ਵੱਲ ਧਿਆਨ ਦੇਣ ਤੇ ਵਿਕਾਸ ਕਾਰਜਾਂ ਲਈ ਕੰਮ ਕੀਤੇ ਜਾਣ ਦੀ ਅਪੀਲ ਕੀਤੀ ਹੈ।

Intro:Hl..ਅੱਜ ਵੀ ਆਪਣੀ ਹੋਂਦ ਲਈ ਜੱਦੋ ਜਹਿਦ ਕਰ ਰਹੀ ਸਿਕਲੀਗਰ ਬਿਰਾਦਰੀ ਨਹੀਂ ਮਿਲ ਰਿਹਾ ਹਾਂ ਸਮਾਜ ਵਿੱਚ ਦਰਜਾ ਦਰਦਰ ਠੋਕਰਾਂ ਖਾਣ ਲਈ ਮਜਬੂਰ

Anchor...ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਉਨ੍ਹਾਂ ਦੇ ਹਥਿਆਰ ਬਣਾਉਣ ਵਾਲੀ ਸਿਕਲੀਗਰ ਬਿਰਾਦਰੀ ਨੂੰ ਕਈ ਦਹਾਕੇ ਬੀਤ ਜਾਣ ਮਗਰੋਂ ਵੀ ਆਪਣੀ ਹੋਂਦ ਲਈ ਜਦੋਂ ਜਹਿਦ ਕਰਨ ਲਈ ਮਜਬੂਰ ਹੋਣਾ ਪੈ ਰਿਹੈ ਸਮਾਜ ਵਿੱਚ ਉਨ੍ਹਾਂ ਨੂੰ ਅੱਜ ਵੀ ਦਰ ਦਰ ਦੀ ਠੋਕਰਾਂ ਖਾਣੀਆਂ ਪੈਂਦੀਆਂ ਨੇ...ਸਿਕਲੀਗਰ ਬਿਰਾਦਰੀ ਸਿੱਖ ਕੌਮ ਦਾ ਹੀ ਇੱਕ ਹਿੱਸਾ ਮੰਨਿਆ ਜਾ ਸਕਦਾ ਹੈ ਜੋ ਬੀਤੇ ਲੰਬੇ ਸਮੇਂ ਤੋਂ ਇੱਕ ਪਾਸੇ ਜਿੱਥੇ ਗੁਰੂਆਂ ਦੀ ਸੇਵਾ ਕਰਦੇ ਰਹੇ ਉਥੇ ਹੀ ਹੁਣ ਸਿੱਖੀ ਸਰੂਪ ਵਿੱਚ ਵੀ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਪੱਕਾ ਠਿਕਾਣਾ ਨਹੀਂ ਮਿਲਦਾ...ਸਿਕਲੀਗਰ ਬਰਾਦਰੀ ਜ਼ਿਆਦਾਤਰ ਕੈਂਚੀਆਂ ਚਾਕੂਆਂ ਨੂੰ ਧਾਰਾ ਲਾਉਣ ਤਸਲਿਆਂ ਦਾ ਥੱਲਾ ਲਾਉਣ ਚਾਬੀਆਂ ਤਾਲੇ ਆਦਿ ਬਣਾਉਣ ਦਾ ਕੰਮ ਕਰਦੇ ਨੇ...ਐਸਜੀਪੀਸੀ ਵੱਲੋਂ ਵੀ ਇਨ੍ਹਾਂ ਲਈ ਕਰੋੜਾਂ ਰੁਪਏ ਦਾ ਬਜਟ ਤਾਂ ਰੱਖਿਆ ਗਿਆ ਪਰ ਇਸ ਬਿਰਾਦਰੀ ਦਾ ਵਿਕਾਸ ਅੱਜ ਤੱਕ ਨਹੀਂ ਹੋਇਆ...

Body:Vo...1 ਇਹ ਹੈ ਲੁਧਿਆਣਾ ਚ ਵੱਡੀ ਤਦਾਦ ਚ ਰਹਿਣ ਵਾਲੀ ਸਿਕਲੀਗਰ ਬਿਰਾਦਰੀ ਜੋ ਗੁਰੂ ਕਾਲ ਦੇ ਵੇਲੇ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦੀ ਆਈ ਹੈ ਪਰ ਅੱਜ ਇਨ੍ਹਾਂ ਨੂੰ ਆਪਣੀ ਹੋਂਦ ਦਾ ਹੀ ਖਤਰਾ ਹੋ ਗਿਆ ਹੈ...ਸਿਕਲੀਗਰ ਬਿਰਾਦਰੀ ਅੱਜ ਵੀ ਦਰ ਦਰ ਦੀ ਠੋਕਰਾਂ ਖਾਣ ਲਈ ਮਜਬੂਰ ਹੋ ਰਹੀ ਹੈ...ਕਿਉਂਕਿ ਬਿਰਾਦਰੀ ਕੋਲ ਨਾ ਤਾਂ ਆਪਣਾ ਕੋਈ ਘਰ ਹੈ ਅਤੇ ਨਾ ਹੀ ਆਪਣਾ ਕੋਈ ਪੱਕਾ ਪਤਾ ਸਰਕਾਰ ਵੱਲੋਂ ਵੀ ਇਨ੍ਹਾਂ ਦੇ ਵਿਕਾਸ ਲਈ ਕੋਈ ਯਤਨ ਨਹੀਂ ਕੀਤੇ ਗਏ...ਜ਼ਿਆਦਾਤਰ ਸਿਕਲੀਗਰ ਭਾਈਚਾਰੇ ਦੇ ਲੋਕ ਚਾਕੂ ਕੈਂਚੀਆਂ ਨੂੰ ਧਾਰਾ ਲਾਉਂਦੇ ਨੇ ਜਾਂ ਫਿਰ ਜਿੰਦਰਿਆਂ ਦੀਆਂ ਚਾਬੀਆਂ ਆਦਿ ਬਣਾਉਣ ਦਾ ਕੰਮ ਕਰਦੇ ਨੇ...ਸਿਕਲੀਗਰ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਕਾਸ ਲਈ ਕੋਈ ਵੀ ਯਤਨ ਨਹੀਂ ਹੋ ਰਿਹਾ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਦਾ ਹੱਕ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਹਿਣ ਲਈ ਕੋਈ ਪੱਕੀ ਛੱਤ...

Byte...ਮੰਗਲ ਸਿੰਘ ਅਤੇ ਮਾਨ ਸਿੰਘ ਸਿਕਲੀਗਰ

Vo..2 ਉਧਰ ਸਿਕਲੀਗਰ ਭਾਈਚਾਰੇ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲਡ਼ਾਈ ਪ੍ਰਸ਼ਾਸਨ ਤੇ ਸਰਕਾਰਾਂ ਨਾਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਐਸਜੀਪੀਸੀ ਵੱਲੋਂ ਇਸ ਸਾਲ ਬਜਟ ਦੇ ਵਿੱਚ ਉਨ੍ਹਾਂ ਲਈ 12 ਕਰੋੜ ਤੋਂ ਵੱਧ ਦਾ ਬਜਟ ਰੱਖਿਆ ਗਏ ਪਰ ਜ਼ਮੀਨੀ ਪੱਧਰ ਤੇ ਉਨ੍ਹਾਂ ਦੇ ਵਿਕਾਸ ਨਾ ਮਾਤਰ ਹੀ ਹੈ..

Byte...ਮਿੱਠਣ ਸਿੰਘ ਆਗੂ ਸਿਕਲੀਗਰ ਭਾਈਚਾਰਾ

Conclusion:Clozing...ਜ਼ਿਕਰੇਖ਼ਾਸ ਹੈ ਕਿ ਸਿਕਲੀਗਰ ਬਿਰਾਦਰੀ ਸਿੱਖ ਗੁਰੂਆਂ ਦੇ ਸ਼ਸਤਰਾਂ ਦੀ ਸੇਵਾ ਸ਼ੁਰੂ ਤੋਂ ਕਰਦੀ ਆਈ ਹੈ ਜਿਸ ਕਾਰਨ ਗੁਰੂਆਂ ਵੱਲੋਂ ਵੀ ਇਨ੍ਹਾਂ ਨੂੰ ਸਿੱਖੀ ਸਰੂਪ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਅੱਜ ਵੀ ਆਪਣੀ ਹੋਂਦ ਲਈ ਉਨ੍ਹਾਂ ਨੂੰ ਦਰ ਦਰ ਦੀ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ ਇੱਥੋਂ ਤੱਕ ਕਿ ਨਾ ਤਾਂ ਬੱਚਿਆਂ ਦੀ ਪੜ੍ਹਾਈ ਦਾ ਕੋਈ ਹੱਲ ਅਤੇ ਨਾ ਹੀ ਰਹਿਣ ਲਈ ਕੋਈ ਛੱਤ ਸੋ ਲੋੜ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਨ੍ਹਾਂ ਦੀ ਸਾਰ ਲੈਣ ਦੀ ਤਾਂ ਜੋ ਸਮਾਜ ਵਿੱਚ ਵਿਚਰਦਿਆਂ ਇਨ੍ਹਾਂ ਨੂੰ ਵੀ ਬਰਾਬਰਤਾ ਦਾ ਹੱਕ ਮਿਲ ਸਕੇ....
ETV Bharat Logo

Copyright © 2024 Ushodaya Enterprises Pvt. Ltd., All Rights Reserved.