ETV Bharat / city

PAU ਦੇ ਵਿਦਿਆਰਥੀਆਂ ਨੇ ਫੂਕੀਆਂ ਆਪਣੀਆਂ ਡਿਗਰੀਆਂ, ਮਰਨ ਵਰਤ ਦੀ ਕੀਤੀ ਸ਼ੁਰੂਆਤ - ਪੀਏਯੂ ਦੇ ਵਿਦਿਆਰਥੀਆਂ ਨੇ ਡਿਗਰੀਆਂ ਫੁਕੀਆਂ

ਧਰਨੇ ਦੇ 17ਵੇਂ ਦਿਨ ਪੀਏਯੂ ਦੇ ਵਿਦਿਆਰਥੀਆਂ ਨੇ ਡਿਗਰੀਆਂ ਫੁਕੀਆਂ ਹਨ। ਵਿਦਿਆਰਥੀ ਲਗਾਤਾਰ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰ ਰਹੇ ਹਨ ਕਿ ਉਹ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨ।

PAU
PAU ਦੇ ਵਿਦਿਆਰਥੀਆਂ ਵੱਲੋਂ ਫੁਕੀਆਂ ਗਈਆਂ ਆਪਣੀਆਂ ਡਿਗਰੀਆਂ, ਮਰਨ ਵਰਤ ਦੀ ਕੀਤੀ ਸ਼ੁਰੂਆਤ
author img

By

Published : Aug 12, 2022, 2:54 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਡਿਗਰੀਆਂ ਦੀ ਕਾਪੀ ਵੀ ਸਾੜੀਆਂ ਗਈਆਂ ਹਨ ਅਤੇ ਮਰਨ ਵਰਤ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲੇ ਦਿਨ ਪਵਨਪ੍ਰੀਤ ਮਰਨ ਵਰਤ 'ਤੇ ਬੈਠ ਗਏ ਹਨ। ਅਜੱ ਧਰਨੇ 'ਤੇ ਬੈਠੇ ਵਿਦਿਆਰਥੀਆਂ ਨੂੰ 17ਵਾਂ ਦਿਨ ਹੈ। ਇਹ ਵਿਦਿਆਰਥੀ ਪੰਜਾਬ ਵਿੱਚ ਬੇਰੁਜ਼ਾਰੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਪ੍ਰਦਰਸ਼ ਕਰ ਰਹੇ ਹਨ।

PAU ਦੇ ਵਿਦਿਆਰਥੀਆਂ ਨੇ ਫੂਕੀਆਂ ਆਪਣੀਆਂ ਡਿਗਰੀਆਂ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਧਰਨੇ 'ਤੇ ਬੈਠਿਆਂ ਨੂੰ ਸਾਨੂੰ 17ਵਾਂ ਦਿਨ ਹੈ ਤੇ ਹੁਣ ਤੱਕ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਨਹੀਂ ਆਇਆ। ਅਸੀਂ ਮਿਹਨਤਾਂ ਕਰਕੇ ਡਿਗਰੀਆਂ ਹਾਸਲ ਕੀਤੀਆਂ, ਪਰ ਉਨ੍ਹਾਂ ਦਾ ਕੋਈ ਮੁੱਲ ਨਹੀਂ ਪੈ ਰਿਹਾ। ਇਸ ਕਰਕੇ ਉਨ੍ਹਾਂ ਨੇ ਰੋਸ ਵਜੋਂ ਆਪਣੀ ਡਿਗਰੀਆਂ ਦੀਆਂ ਕਾਪੀਆਂ ਵੀ ਸਾੜੀਆ ਹਨ ਅਤੇ ਅੱਜ ਤੋਂ ਮਰਨ ਵਰਤ ਦੀ ਸ਼ੁਰੂਆਤ ਕੀਤੀ ਹੈ।

ਵਿਦਿਆਰਥੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਮੰਨਿਆ ਗਿਆ ਸੀ ਪੰਜਾਬ ਦਾ ਸਭ ਤੋਂ ਵਡਾ ਮੁੱਦਾ ਬੇਰੋਜ਼ਗਾਰੀ ਹੈ, ਪਰ ਇਸ ਦੇ ਬਾਵਜੂਦ ਹੁਣ ਤੱਕ ਨੌਜਵਾਨਾਂ ਲਈ ਉਨ੍ਹਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਅਸੀਂ 7-7 ਸਾਲ ਲਗਾ ਕੇ ਡਿਗਰੀਆਂ ਕੀਤੀਆਂ ਨੇ ਜਿਨ੍ਹਾਂ ਦਾ ਅੱਜ ਕੋਈ ਮੁੱਲ ਨਹੀਂ ਪੈ ਰਿਹਾ। ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਸਿਰਫ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ ਜਿਸ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ। ਇਸ ਕਰਕੇ ਸਾਡੇ ਵੱਲੋਂ ਮਰਨ ਵਰਤ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰੋਂ ਮਿਲੀ 5 ਸਾਲਾ ਬੱਚੀ ਦੀ ਲਾਸ਼

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.