ਲੁਧਿਆਣਾ: ਫ਼ਰਵਰੀ ਮਹੀਨੇ ਦੇ ਵਿੱਚ ਜਿੱਥੇ ਇੱਕ ਪਾਸੇ ਬੀਤੇ ਦਿਨਾਂ ਨਾਲੋਂ ਲੋਕਾਂ ਨੂੰ ਠੰਢ ਤੋਂ ਕੁੱਝ ਰਾਹਤ ਮਿਲੀ ਸੀ ਪਰ ਹੁਣ ਮੁੜ ਤੋਂ ਠੰਡ ਦੇ ਵਿੱਚ ਇਜ਼ਾਫਾ ਹੋ ਗਿਆ ਹੈ। ਖ਼ਾਸ ਕਰਕੇ ਲਗਾਤਾਰ ਧੁੰਦ ਪੈਣ ਕਰਕੇ ਮੌਸਮ ਨਮੀ ਵਾਲਾ ਬਣਿਆ ਹੋਇਆ ਹੈ। ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਮੁਸ਼ਕਿਲ ਪੇਸ਼ ਆ ਰਹੀਆਂ ਹਨ। ਨੈਸ਼ਨਲ ਹਾਈਵੇ 'ਤੇ ਸੜਕ ਹਾਦਸਿਆਂ ਦੀਆਂ ਖ਼ਬਰਾਂ ਵੀ ਵੱਧ ਰਹੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਦਿਨ ਦੇ ਵਿੱਚ ਪਾਰਾ ਵੱਧਦਾ ਹੈ ਤਾਂ ਉਸ ਦਾ ਅਸਰ ਧੁੰਦ 'ਤੇ ਪੈਂਦਾ ਹੈ ਅਤੇ ਉਸ ਨਾਲ ਧੁੰਦ ਵੱਧਦੀ ਹੈ।
ਮੌਸਮ ਵਿਭਾਗ ਦੀ ਜਾਣਕਾਰੀ
ਪੰਜਾਬ ਖੇਤੀਬਾੜੀ ਯੂਨੀਵਰਸਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਉਨ੍ਹਾਂ ਕਿਹਾ ਕਿ ਪਾਰੇ ਦੇ ਵਿਚ ਵੀ ਲਗਾਤਾਰ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ, ਪਰ ਜਦੋਂ ਇਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਤਾਂ ਨਮੀ ਵਧਦੀ ਹੈ, ਉਨ੍ਹਾਂ ਕਿਹਾ ਕਿ ਇਸ ਵੇਲੇ ਸਵੇਰੇ 97 ਫੀਸਦੀ ਨਮੀ ਹੁੰਦੀ ਹੈ ਜਿਸ ਕਰਕੇ ਧੁੰਦ 'ਚ ਇਜਾਫਾ ਹੁੰਦਾ ਹੈ, ਉਨ੍ਹਾਂ ਕਿਹਾ ਹਾਲਾਂਕਿ ਬਾਰਸ਼ ਦੀ ਕੋਈ ਹੋਣ ਵਾਲੇ ਦਿਨਾਂ ਵਿੱਚ ਸੰਭਾਵਨਾ ਨਹੀਂ ਹੈ, ਮੌਸਮ ਖੁਸ਼ਕ ਰਹੇਗਾ ਅਤੇ ਧੁੰਦ ਜਾਰੀ ਰਹੇਗੀ।
ਉਧਰ ਦੂਜੇ ਪਾਸੇ ਲੁਧਿਆਣਾ ਦੇ ਸਥਾਨਕ ਲੋਕਾਂ ਨੇ ਕਿਹਾ ਕਿ ਧੁੰਦ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਕਦੇ ਵੀ ਫਰਵਰੀ ਮਹਿਨੇ ਦੇ ਵਿੱਚ ਇੰਨੀ ਜ਼ਿਆਦਾ ਧੁੰਦ ਨਹੀਂ ਵੇਖੀ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣਾ ਧਿਆਨ ਰੱਖਣ ਸਕੂਲੀ ਬੱਚੇ ਵੀ ਇਸ ਧੁੰਦ ਵਿੱਚ ਸਕੂਲ ਜਾ ਰਹੇ ਹਨ, ਲੋਕਾਂ ਨੇ ਕਿਹਾ ਕਿ ਜਦੋਂ ਠੰਢ ਜਾਂਦੀ ਹੈ ਤਾਂ ਅਜਿਹਾ ਹੀ ਹੁੰਦਾ ਹੈ।