ETV Bharat / city

ਲੁਧਿਆਣਾ ਤੋਂ ਕੈਬਨਿਟ ਮੰਤਰੀ ਨਾਂ ਚੁਣੇ ਜਾਣ 'ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ

author img

By

Published : Mar 27, 2022, 4:24 PM IST

ਲੁਧਿਆਣਾ ਦੀਆਂ 14 ਵਿੱਚੋਂ 13 ਸੀਟਾਂ ਜਿੱਤਣ ਦੇ ਬਾਵਜੂਦ ਵੀ ਕਿਸੇ ਨੂੰ ਕੈਬਨਿਟ 'ਚ ਜਗ੍ਹਾਂ ਨਹੀਂ ਮਿਲੀ। ਸਥਾਨਕ ਵਾਸੀਆਂ ਨੇ ਕਿਹਾ ਅਗਲੀ ਸੂਚੀ ਤੋਂ ਉਨ੍ਹਾਂ ਨੂੰ ਉਮੀਦ ਹਨ। ਵਿਰੋਧੀਆਂ ਨੇ ਕਿਹਾ ਬਠਿੰਡਾ ਅਤੇ ਲੁਧਿਆਣਾ ਨੂੰ ਅਣਗੌਲਿਆ ਕੀਤਾ ਗਿਆ ਹੈ।

ਲੁਧਿਆਣਾ ਤੋਂ ਕੈਬਨਿਟ ਮੰਤਰੀ ਨਾਂ ਚੁਣੇ ਜਾਣ 'ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ
ਲੁਧਿਆਣਾ ਤੋਂ ਕੈਬਨਿਟ ਮੰਤਰੀ ਨਾਂ ਚੁਣੇ ਜਾਣ 'ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ

ਲੁਧਿਆਣਾ: ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ 92 ਸੀਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਿਲ ਕੀਤਾ ਹੈ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਮੰਤਰੀ ਮੰਡਲ ਦੀ ਪਹਿਲੀ ਸੂਚੀ ਜਾਰੀ ਕੀਤੀ ਜਿਸ ਵਿੱਚ 10 ਵਿਧਾਇਕਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਹੀ ਵਿਧਾਇਕ ਨੇ ਜੋ ਦੂਜੀ ਵਾਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਵਿਧਾਇਕ ਬਣੇ ਜਾਂ ਫਿਰ ਲੰਮੇ ਅਰਸੇ ਤੋਂ ਪਾਰਟੀ ਦੇ ਨਾਲ ਜੁੜੇ ਰਹੇ ਪਰ ਲੁਧਿਆਣਾ 'ਚ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਦੇ ਵਿੱਚੋਂ ਕਿਸੇ ਨੂੰ ਵੀ ਕੈਬਿਨੇਟ ਦੇ ਵਿਚ ਸ਼ਾਮਲ ਨਹੀਂ ਕੀਤਾ।

ਕਿਹੜੇ ਚਿਹਰੇ ਸਨ ਕਤਾਰ ਵਿੱਚ: ਲੁਧਿਆਣਾ ਦੇ ਵਿਚ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਤਾਦਾਦ ਅਜਿਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੈ ਜੋ ਜਾਂ ਤਾਂ ਕਾਂਗਰਸ ਛੱਡ ਕੇ ਆਏ ਸਨ ਜਾਂ ਫਿਰ ਅਕਾਲੀ ਦਲ ਤੋਂ ਹੁਣ ਉਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਵੱਲੋਂ ਉਨ੍ਹਾਂ ਤੇ ਬਹੁਤਾ ਵਿਸ਼ਵਾਸ ਨਹੀਂ ਜਤਾਇਆ ਗਿਆ, ਜੇਕਰ ਆਮ ਆਦਮੀ ਪਾਰਟੀ ਦੀ ਕੈਬਨਿਟ ਚ ਲੁਧਿਆਣਾ ਤੋਂ ਵਿਧਾਇਕਾਂ ਦੀ ਰੇਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੋਹਰੀ ਵਿਰੋਧੀ ਧਿਰ ਦੇ ਵਿੱਚ ਡਿਪਟੀ ਲੀਡਰ ਰਹੀ ਸਰਬਜੀਤ ਕੌਰ ਮਾਣੂਕੇ ਸੀ ਜੋ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਪਾਰਟੀ ਦੀ ਵਿਧਾਇਕਾ ਬਣੀ ਹੈ

ਸਰਬਜੀਤ ਕੌਰ ਆਮ ਆਦਮੀ ਪਾਰਟੀ ਦੀ ਪੁਰਾਣੀ ਲੀਡਰ ਹੈ ਅਤੇ ਲੰਮੇ ਅਰਸੇ ਤੋਂ ਆਮਰ ਵਿਵਾਦ ਨਾ ਸਿਰਫ਼ ਜਿਉਂਦੀ ਰਹੀ ਕੈਬਨਿਟ ਦੇ ਐਲਾਨ ਤੋਂ ਪਹਿਲਾਂ ਸਰਬਜੀਤ ਕੌਰ ਮਾਣੂੰਕੇ ਨੂੰ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਬਣਾਉਣ ਦੀਆਂ ਗੱਲਾਂ ਵੀ ਚੱਲ ਰਹੇ ਸਨ ਪਰ ਉਨ੍ਹਾਂ ਨੂੰ ਡਿਪਟੀ ਸਪੀਕਰ ਨਹੀਂ ਬਣਾਇਆ ਗਿਆ ਸਗੋਂ ਫਿਲਹਾਲ ਸਪੀਕਰ ਦੀ ਹੀ ਕੁਲਤਾਰ ਸਿੰਘ ਸੰਧਵਾਂ ਦੇ ਰੂਪ ਵਿੱਚ ਚੋਣ ਹੋਈ ਹੈ।

ਇਸ ਤੋਂ ਇਲਾਵਾ ਦਲਜੀਤ ਭੋਲਾ ਗਰੇਵਾਲ ਮਦਨ ਲਾਲ ਬੱਗਾ ਵੀ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਵੱਡੇ ਲੀਡਰ ਹਨ ਪਰ ਇਹ ਪਹਿਲਾਂ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਸਨ ਉੱਥੇ ਹੀ ਗਿੱਲ ਹਲਕੇ ਤੋਂ 57000 ਵੋਟਾਂ ਦੀ ਲੀਡ ਲੈਣ ਵਾਲੇ ਜੀਵਨ ਸਿੰਘ ਸੰਗੋਵਾਲ ਦੇ ਨਾਂ ਦੀ ਕਿਆਸ ਵੀ ਚੱਲ ਰਹੇ ਸਨ। ਪਰ ਉਨ੍ਹਾਂ ਨੂੰ ਵੀ ਕੈਬਨਿਟ 'ਚ ਸ਼ਾਮਲ ਨਹੀਂ ਕੀਤਾ ਗਿਆ।

ਲੁਧਿਆਣਾ ਦੇ ਰਹੇ ਮੰਤਰੀ: ਲੁਧਿਆਣਾ ਮਾਲਵਾ ਰੀਜ਼ਨ ਦਾ ਸਭ ਤੋਂ ਵੱਡਾ ਇਲਾਕਾ ਹੈ ਇਕੱਲੇ ਲੁਧਿਆਣਾ 'ਚ ਹੀ 14 ਵਿਧਾਨ ਸਭਾ ਹਲਕੇ ਆਉਂਦੇ ਹਨ। ਜੇਕਰ ਪਿਛਲੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕੈਬਨਿਟ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਨੂੰ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਮਹਿਕਮਾ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ 2021 ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਬਿਨਟ ਦਾ ਮੁੜ ਤੋਂ ਵਿਸਥਾਰ ਹੋਇਆ ਅਤੇ ਇਸ ਵਾਰ ਮੁੜ ਤੋਂ ਭਾਰਤ ਭੂਸ਼ਣ ਆਸ਼ੂ ਕੈਬਨਿਟ 'ਚ ਬਣੇ ਰਹੇ। ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਨੂੰ ਵੀ ਇੰਡਸਟਰੀ ਮਿਨਿਸਟਰ ਬਣਾਇਆ ਗਿਆ। ਇਸ ਤੋਂ ਇਲਾਵਾ ਅਕਾਲੀ ਦਲ ਦੀ ਸਰਕਾਰ ਵੇਲੇ ਲੁਧਿਆਣਾ ਤੋਂ ਹੀਰਾ ਸਿੰਘ ਗਾਬੜੀਆ ਜੇਲ੍ਹ ਮੰਤਰੀ ਬਣੇ ਰਹੇ।

ਸਥਾਨਕ ਲੋਕਾਂ ਨੇ ਕੀ ਕਿਹਾ : ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਤੋਂ ਕਿਸੇ ਵਿਧਾਇਕਾਂ ਨੂੰ ਕੈਬਨਿਟ ਚ ਨਾਂ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਆਮ ਲੋਕਾਂ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਹਾਲੇ ਸਿਰਫ ਦੱਸ ਮੰਤਰੀਆਂ ਦੇ ਨਾਂ ਉੱਤੇ ਹੀ ਮੋਹਰ ਲੱਗੀ ਹੈ ਅਤੇ ਪਹਿਲੀ ਸੂਚੀ ਹੈ ਹੋ ਸਕਦਾ ਹੈ ਕਿ ਦੂਜੀ ਸੂਚੀ ਜਲਦ ਜਾਰੀ ਹੋਵੇ ਉਸ ਵਿੱਚ ਲੁਧਿਆਣਾ ਤੋਂ ਕਿਸੇ ਵਿਧਾਇਕ ਨੂੰ ਮੰਤਰੀ ਬਣਾਇਆ ਜਾਵੇ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਸਰਬਜੀਤ ਕੌਰ ਮਾਣੂਕੇ ਇੱਕ ਮਜ਼ਬੂਤ ਵਿਧਾਇਕ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸ਼ਾਇਦ ਉਨ੍ਹਾਂ ਨੂੰ ਕੋਈ ਮਹਿਕਮਾ ਦਿੱਤਾ ਜਾ ਸਕਦਾ ਹੈ।

ਵਿਰੋਧੀਆਂ ਦੇ ਹਮਲੇ ਉੱਤੇ ਆਪ: ਆਮ ਆਦਮੀ ਪਾਰਟੀ ਵਿਰੋਧੀਆਂ ਦੇ ਹਮਲੇ ਉੱਤੇ ਵੀ ਆ ਚੁੱਕੀ ਹੈ ਲੁਧਿਆਣਾ ਤੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਚ ਸ਼ਾਮਲ ਨਾ ਕਰਨ ਨੂੰ ਲੈ ਕੇ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਬਠਿੰਡਾ ਤੇ ਲੁਧਿਆਣਾ ਨੂੰ ਲੀਡਰਾਂ ਵੱਲੋਂ ਅਣਗੌਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜਦੋਂ ਕਿ 13 ਸੀਟਾਂ ਤੇ ਲੁਧਿਆਣਾ ਅੰਦਰ ਜਿੱਤ ਆਮ ਆਦਮੀ ਪਾਰਟੀ ਨੂੰ ਨਸੀਬ ਹੋਈ। ਇੰਨਾ ਹੀ ਨਹੀਂ ਲੁਧਿਆਣਾ ਇੰਡਸਟਰੀ ਦਾ ਹੱਬ ਹੈ। ਇਸ ਕਰਕੇ ਇੱਥੇ ਕਿਸੇ ਨਾ ਕਿਸੇ ਵਿਧਾਇਕ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨਾ ਚਾਹੀਦਾ ਸੀ ਤਾਂ ਕਿ ਉਹ ਲੁਧਿਆਣਾ ਦੀ ਅਗਵਾਈ ਸਰਕਾਰ ਦੇ 'ਚ ਕਰਦੇ ਅਤੇ ਤੁਰੇ ਲੋਕਾਂ ਦੀਆਂ ਮੁਸ਼ਕਲਾਂ ਵੀ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ।

ਇਹ ਵੀ ਪੜ੍ਹੋ:- ਹਰ ਪਾਸੇ ਤੋਂ ਧੱਕੇ ਖਾਣ ਤੋਂ ਬਾਅਦ ਇਨਸਾਫ ਲਈ ਮਾਸੂਮ ਪੋਤਰੀ ਲੈ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.