ਲੁਧਿਆਣਾ: ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਦੇ ਮੱਦੇਨਜ਼ਰ ਭਾਰਤ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਰਾਊਂਡ ਇੰਡੀਆ ਟੇਬਲ ਤੇ ਅਮਰੀਕਾ ਦੇ ਵਿੱਚ ਪ੍ਰਸਿੱਧ ਡਾਕਟਰ ਪਤੀ-ਪਤਨੀ ਸ਼ੋਭਾ ਜੈਨ ਅਤੇ ਸੰਜੀਵ ਜੈਨ ਦੇ ਉਪਰਾਲੇ ਨਾਲ ਹੁਣ ਭਾਰਤ ਵਿੱਚ ਅਮਰੀਕਾ ਤੋਂ 4600 ਆਕਸੀਜਨ ਕੰਸੇਨਟ੍ਰੇਟਰ ਮੰਗਵਾਏ ਜਾ ਰਹੇ ਹਨ ਜੋ ਪੰਜਾਬ ਦੇ ਨਾਲ ਰਾਜਸਥਾਨ, ਚੰਡੀਗੜ੍ਹ, ਦਿੱਲੀ ਐੱਨਸੀਆਰ ਅਤੇ ਹਰਿਆਣਾ ਦੇ ਵਿੱਚ ਕੋਰੋਨਾ ਮਰੀਜ਼ਾਂ ਦੇ ਘਰ ਤੱਕ ਉਪਲੱਬਧ ਕਰਵਾਏ ਜਾਣਗੇ। ਕੰਟੇਨਰਾਂ ਰਾਹੀਂ ਇਹ ਅਮਰੀਕਾ ਤੋਂ ਭਾਰਤ ਲਿਆਂਦੇ ਜਾਣਗੇ ਜਿਨ੍ਹਾਂ ਦੀ ਖੇਪ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਕੁਝ ਦਿਨਾਂ ’ਚ ਇਹ ਸਾਰੇ ਆਕਸੀਜਨ ਕੰਸੇਨਟ੍ਰੇਟਰ ਭਾਰਤ ਪਹੁੰਚ ਜਾਣਗੇ।
ਇਹ ਵੀ ਪੜੋ: ਲੁਧਿਆਣਾ ਪੁਲਿਸ ਦਾ ਦਾਅਵਾ ਵੱਡੀ ਮਾਤਰਾ 'ਚ ਨਕਲੀ ਸੈਨੇਟਾਈਜ਼ਰ ਕੀਤਾ ਬਰਾਮਦ
ਇਸ ਸੰਬੰਧੀ ਜਾਣਕਾਰੀ ਦਿੰਦਿਆ ਰਾਉਂਡ ਟੇਬਲ ਇੰਡੀਆ ਐੱਨਜੀਓ ਦੇ ਮੈਂਬਰ ਆਯੂਸ਼ ਜੈਨ ਨੇ ਦੱਸਿਆ ਕਿ 18 ਮਈ ਤੱਕ ਇਹ ਸਾਰੀਆਂ ਮਸ਼ੀਨਾਂ ਭਾਰਤ ਪਹੁੰਚ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਵੱਖ-ਵੱਖ ਖੇਪ ਹੌਲੀ-ਹੌਲੀ ਕਰਕੇ ਭਾਰਤ ਆਏਗੀ ਅਤੇ ਇਸੇ ਤਰ੍ਹਾਂ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੇਵਾ ਬਿਲਕੁਲ ਮੁਫ਼ਤ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਨਾਲ ਹੋ ਜੰਗ ਜਿੱਤ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ ਤੋਂ ਉਨ੍ਹਾਂ ਦੀ ਇਹ ਸੰਸਥਾ ਲਗਾਤਾਰ ਕੰਮ ਕਰਦੀ ਆ ਰਹੀ ਹੈ ਅਤੇ ਬੀਤੇ ਸਾਲ ਵੀ ਐਲਾਨੀ ਕੁਝ ਮਸ਼ੀਨਾਂ ਮੰਗਵਾਈਆਂ ਸਨ, ਪਰ ਇਸ ਸਾਲ ਅਮਰੀਕਾ ’ਚ ਰਹਿਣ ਵਾਲੇ ਡਾਕਟਰ ਪਤੀ-ਪਤਨੀ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਪੂਰੀ ਆਕਸੀਜਨ ਕੰਸੇਨਟ੍ਰੇਟਰ ਦੀ ਖੇਪ ਭਾਰਤ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਇਹ ਮਸ਼ੀਨਾਂ ਲਿਆਉਣ ਵਿੱਚ ਡਾ. ਸ਼ੋਭਾ ਜੈਨ ਦਾ ਵੱਡਾ ਹੱਥ ਰਿਹਾ ਹੈ ਜੋ ਟ੍ਰਾਇ ਵੈਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਇੰਡੀਅਨ ਕਮਿਊਨਿਟੀ ਸੈਂਟਰ ਦੀ ਮੁਖੀ ਨੇ, ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਲਈ ਲੋਕ ਉਨ੍ਹਾਂ ਨੂੰ ਈਮੇਲ ਰਾਹੀਂ ਡਿਮਾਂਡ ਕਰ ਸਕਦੇ ਨੇ ਲੋਕ ayush@rti.ooo ਤੇ ਸੰਪਰਕ ਕਰ ਸਕਦੇ ਹਨ।