ETV Bharat / city

ਗਣਤੰਤਰ ਦਿਵਸ ਮੌਕੇ ਪੰਛੀਆਂ ਨੂੰ ਮਿਲੀ ਆਜ਼ਾਦੀ, ਖ਼ਰੀਦ-ਫਰੋਖਤ 'ਤੇ ਲੱਗੀ ਪਾਬੰਦੀ - ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ

ਲੁਧਿਆਣਾ 'ਚ ਪੰਛੀਆਂ ਨੂੰ ਆਜ਼ਾਦੀ ਦਿੱਤੀ ਗਈ ਹੈ। ਸ਼ਹਿਰ 'ਚ ਲੋਕਾਂ ਵੱਲੋਂ ਪੰਛੀਆਂ ਨੂੰ ਆਪਣੇ ਫਾਇਦੇ ਲਈ ਖ਼ਰੀਦਣ ਤੇ ਵੇਚਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ
ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ
author img

By

Published : Jan 26, 2020, 10:33 PM IST

ਲੁਧਿਆਣਾ: ਅੱਜ ਦੇਸ਼ ਭਰ 'ਚ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। 26 ਜਨਵਰੀ ਸਾਲ 1950 ਨੂੰ ਸਾਡਾ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਭਾਰਤੀ ਸੰਵਿਧਾਨ ਮੁਤਾਬਕ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਰਜਾ ਮਿਲਿਆ ਹੈ। ਇਸ ਤੋਂ ਇਲਾਵਾ ਹੁਣ ਪਸ਼ੂ ਤੇ ਪੰਛੀਆਂ ਉੱਤੇ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਕਰਨ ਦੀ ਮਨਾਹੀ ਹੈ।

ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ

ਇਸ ਦੇ ਤਹਿਤ ਗਣਤੰਤਰ ਦਿਹਾੜੇ ਨੂੰ ਸਮਰਪਿਤ ਲੁਧਿਆਣਾ 'ਚ ਹੁਣ ਪੰਛੀਆਂ ਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਣ ਤੇ ਉਨ੍ਹਾਂ ਦੀ ਖ਼ਰੀਦ-ਫਰੋਖਤ ਕਰਨ ਉੱਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਈਟੀਵੀ ਭਾਰਤ ਅਤੇ ਸਮਾਜ ਸੇਵਿਕਾ ਜਾਨਵੀ ਬਹਿਲ ਤੇ ਯਤਨਾਂ ਸਦਕਾ ਪੰਜਾਬ ਪੁਲਿਸ ਨੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸ਼ਹਿਰ 'ਚ ਪੰਛੀਆਂ ਦੀ ਖ਼ਰੀਦ ਫਰੋਕਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਹੁਣ ਕੋਈ ਵੀ ਵਿਅਕਤੀ ਪੰਛੀਆਂ ਨੂੰ ਆਪਣੇ ਫ਼ਾਇਦੇ ਲਈ ਖ਼ਰੀਦ ਜਾਂ ਵੇਚ ਨਹੀਂ ਸਕੇਗਾ।

ਉਧਰ ਦੂਜੇ ਪਾਸੇ ਲੁਧਿਆਣਾ ਦੇ ਮਾਡਲ ਟਾਊਨ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਸਮਾਜ ਸੇਵਿਕਾ ਜਾਨਵੀ ਬਹਿਲ ਦੇ ਲਗਾਤਾਰ ਯਤਨਾਂ ਤੋਂ ਬਾਅਦ ਹੁਣ ਪੰਛੀਆਂ ਨੂੰ ਆਜ਼ਾਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਖ਼ਰੀਦ ਤੇ ਫਰੋਖਤ ਕਰਨ, ਜਾਂ ਫਿਰ ਪੰਛੀਆਂ ਪਿੰਜਰਿਆਂ 'ਚ ਕੈਦ ਕਰਕੇ ਰੱਖੇ ਜਾਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। ਅਜਿਹਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਮਾਜ ਸੇਵਿਕਾ ਜਾਨਵੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੰਛੀਆਂ ਨੂੰ ਕੈਦ ਕਰਨ ਨੂੰ ਬੇਹਦ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਇਨਸਾਨਾਂ ਵਾਂਗ ਹੀ ਪੰਛੀਆਂ ਨੂੰ ਵੀ ਆਜ਼ਾਦ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ।

Intro:Hl..ਗਣਤੰਤਰ ਦਿਹਾੜੇ ਮੌਕੇ ਲੁਧਿਆਣਾ ਚ ਪੰਛੀ ਹੋਏ ਆਜ਼ਾਦ, ਹੁਣ ਆਪਣੇ ਫਾਇਦੇ ਲਈ ਪੰਛੀਆਂ ਦੀ ਖਰੀਦੋ ਫਿਰੋਕਤ ਗੈਰ ਕਾਨੂੰਨੀ..

Anchor...ਅੱਜ ਸਾਡਾ ਦੇਸ਼ ਗਣਤੰਤਰ ਦਿਹਾੜਾ ਮਨਾ ਰਿਹਾ ਹੈ ਸਾਡਾ ਸੰਵਿਧਾਨ ਅੱਜ ਲਾਗੂ ਹੋਇਆ ਸੀ ਅਤੇ ਸਾਡੇ ਸੰਵਿਧਾਨ ਦੇ ਵਿੱਚ ਹਰ ਵਿਅਕਤੀ ਨੂੰ ਬਰਾਬਰਤਾ ਦਾ ਦਰਜਾ ਹੈ ਇਸ ਤੋਂ ਇਲਾਵਾ ਪਸ਼ੂ ਪੰਛੀਆਂ ਨਾਲ ਵੀ ਕਿਸੇ ਤਰ੍ਹਾਂ ਦੇ ਜ਼ੁਲਮ ਤੋਂ ਸਾਫ਼ ਮਨਾਹੀ ਹੈ ਇਸ ਦੇ ਤਹਿਤ ਗਣਤੰਤਰ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਵਿੱਚ ਹੁਣ ਮਾਸੂਮ ਪੰਛੀਆਂ ਨੂੰ ਪਿੰਜਰੇ ਚ ਕੈਦ ਕਰਨਾ ਅਤੇ ਉਨ੍ਹਾਂ ਦੀ ਖਰੀਦੋ ਫਰੋਖ਼ਤ ਕਰਨ ਤੇ ਸਖਤ ਪਾਬੰਦੀ ਲਾ ਦਿੱਤੀ ਗਈ ਹੈ..ਈਟੀਵੀ ਭਾਰਤ ਅਤੇ ਸਮਾਜ ਸੇਵੀ ਜਾਨਵੀ ਬਹਿਲ ਤੇ ਯਤਨਾਂ ਸਦਕਾ ਪੰਜਾਬ ਪੁਲਿਸ ਨੇ ਸਖ਼ਤ ਦਿਸ਼ਾਂ ਤੇ ਜਾਰੀ ਕਰਦਿਆਂ ਇਸ ਤੇ ਪਾਬੰਦੀ ਲਾ ਦਿੱਤੀ ਹੈ..

Body:Vo..1 ਪੰਛੀਆਂ ਨੂੰ ਆਪਣੇ ਨਿੱਜੀ ਫਾਇਦੇ ਲਈ ਪਿੰਜਰਿਆਂ ਚ ਕੈਦ ਕਰਕੇ ਉਨ੍ਹਾਂ ਦੀ ਖਰੀਦੋ ਫਰੋਖਤ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਅਜਿਹਾ ਕਰਨਾ ਕਾਨੂੰਨ ਦੀ ਉਲੰਘਣਾ ਹੋਵੇਗਾ..ਈਟੀਵੀ ਭਾਰਤ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਚਲਾਈ ਗਈ ਮੁਹਿੰਮ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਪੰਛੀਆਂ ਦੀ ਖਰੀਦੋ ਫਰੋਖ਼ਤ ਤੇ ਪਾਬੰਦੀ ਲਾ ਦਿੱਤੀ ਗਈ ਹੈ..ਪੰਛੀਆਂ ਨੂੰ ਪਿੰਜਰਿਆਂ ਚੋਂ ਆਜ਼ਾਦ ਕਰ ਦਿੱਤਾ ਗਿਆ ਅਤੇ ਪੰਛੀ ਖਰੀਦਣ ਵਾਲੇ ਅਤੇ ਵੇਚਣ ਵਾਲੇ ਹੁਣ ਕਾਨੂੰਨ ਤੋਂ ਡਰਨ ਲੱਗੇ ਨੇ..

Byte...ਪੰਛੀ ਖਰੀਦਦਾਰ 

Byte...ਦੁਕਾਨਦਾਰ

Vo..2 ਉਧਰ ਦੂਜੇ ਪਾਸੇ ਲੁਧਿਆਣਾ ਦੇ ਮਾਡਲ ਟਾਊਨ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਸਮਾਜ ਸੇਵਿਕਾ ਜਾਨਵੀ ਬਹਿਲ ਦੇ ਲਗਾਤਾਰ ਯਤਨਾਂ ਤੋਂ ਬਾਅਦ ਹੁਣ ਪੰਛੀਆਂ ਨੂੰ ਆਜ਼ਾਦ ਕਰਵਾ ਦਿੱਤਾ ਗਿਆ ਅਤੇ ਇਨ੍ਹਾਂ ਦੀ ਖ਼ਰੀਦੋ ਫਰੋਖ ਕਰਨਾ ਜਾਂ ਪਿੰਜਰਿਆਂ ਚ ਬੰਦ ਕਰਨਾ ਗੈਰ ਕਾਨੂੰਨੀ ਹੋ ਗਿਆ..ਜਾਨਵੀ ਬਹਿਲ ਨੇ ਵੀ ਕਿਹਾ ਹੈ ਕਿ ਪੰਛੀਆਂ ਨੂੰ ਕੈਦ ਕਰਨਾ ਬੇਹੱਦ ਸ਼ਰਮਨਾਕ ਗੱਲ ਸੀ ਅਤੇ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਜਿਊਣ ਦਾ ਪੂਰਾ ਅਧਿਕਾਰ ਹੈ ਕਿਸੇ ਵੀ ਜਿਉਂਦੇ ਪੰਛੀ ਨੂੰ ਕੈਦ ਕਰਨਾ ਕਾਨੂੰਨ ਦੇ ਖਿਲਾਫ ਹੈ..

Byte...ਪਵਨ ਕੁਮਾਰ ਐਸ ਐਚ ਓ ਮਾਡਲ ਟਾਊਨ 

Byte...ਜਾਨਵੀ ਬਹਿਲ, ਸਮਾਜ ਸੇਵਿਕਾ

Conclusion:Clozing...ਜ਼ਿਕਰੇਖ਼ਾਸ ਹੈ ਕਿ ਸਾਡੇ ਸਮਾਜ ਦੇ ਵਿੱਚ ਅੱਜ ਵੀ ਲਗਾਤਾਰ ਪੰਛੀਆਂ ਨੂੰ ਪਿੰਜਰੇ ਚ ਕੈਦ ਕਰ ਕੇ ਨਾ ਸਿਰਫ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ ਸਗੋਂ ਲੋਕ ਉਨ੍ਹਾਂ ਨੂੰ ਖਰੀਦ ਕੇ ਆਪਣੇ ਘਰਾਂ ਵਿੱਚ ਆਪਣੇ ਨਿੱਜੀ ਮੰਨੋਰੰਜਨ ਲਈ ਕੈਦ ਕਰਕੇ ਰੱਖਦੇ ਨੇ ਜੋ ਕਿ ਇਨਸਾਨੀਅਤ ਦੇ ਡਿੱਗਦੇ ਮਿਆਰ ਨੂੰ ਨਾ ਸਿਰਫ ਉਜਾਗਰ ਕਰਦਾ ਸਗੋਂ ਪੰਛੀਆਂ ਪ੍ਰਤੀ ਉਨ੍ਹਾਂ ਦੀਆਂ ਹੀਣ ਭਾਵਨਾ ਨੂੰ ਵੀ ਦਰਸਾਉਂਦਾ ਸੀ ਪਰ ਹੁਣ ਲੁਧਿਆਣਾ ਦੇ ਵਿੱਚ ਖਾਸ ਕਰਕੇ ਪੰਛੀਆਂ ਦੀ ਖਰੀਦੋ ਫਰੋਖਤ ਤੇ ਸਖ਼ਤ ਪਾਬੰਦੀ ਲਾ ਦਿੱਤੀ ਗਈ ਹੈ..

ETV Bharat Logo

Copyright © 2025 Ushodaya Enterprises Pvt. Ltd., All Rights Reserved.