ETV Bharat / city

ਗਲਾਡਾ ਗਰਾਂਉਡ 'ਚ ਬਣੀਆਂ ਝੁੱਗੀਆਂ 'ਤੇ ਚਲਿਆ ਨਗਰ ਨਿਗਮ ਦਾ ਪੀਲਾ ਪੰਜਾ - ਗੈਰ-ਕਾਨੂੰਨੀ ਤੌਰ 'ਤੇ ਬਣੀਆਂ ਝੁੱਗੀਆਂ

ਲੁਧਿਆਣਾ ਦੇ ਗਲਾਡਾ ਗਰਾਉਂਡ 'ਚ ਕੁੱਝ ਸਥਾਨਕ ਲੋਕਾਂ ਵੱਲੋਂ ਗੈਰ ਕਾਨੂੰਨੀ ਤੌਰ 'ਤੇ ਕਬਜ਼ਾ ਕੀਤੇ ਜਾਣ ਦੇ ਦੋਸ਼ ਹਨ। ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਲੁਧਿਆਣਾ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾ ਕੇ ਇਥੇ ਬਣੀ ਝੁੱਗੀਆਂ ਹਟਾ ਦਿੱਤੀਆਂ ਗਈਆਂ। ਇਥੇ ਰਹਿਣ ਵਾਲੇ ਲੋਕਾਂ ਤੇ ਭਾਜਪਾ ਆਗੂਆਂ ਨੇ ਨਗਰ ਨਿਗਮ ਦਾ ਵਿਰੋਧ ਕੀਤਾ।

ਝੁੱਗੀਆਂ 'ਤੇ ਚਲਿਆ ਨਗਰ ਨਿਗਮ ਲੁਧਿਆਣਾ ਦਾ ਪੀਲਾ ਪੰਜਾ

author img

By

Published : Sep 18, 2020, 9:47 AM IST

ਲੁਧਿਆਣਾ : ਸ਼ਹਿਰ ਦੇ ਗਲਾਡਾ ਗਰਾਉਂਡ 'ਚ 'ਹੋਏ ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਲੁਧਿਆਣਾ ਨੇ ਸਖ਼ਤ ਕਾਰਵਾਈ ਕੀਤੀ ਹੈ। ਸਥਾਨਕ ਭਾਜਪਾ ਆਗੂਆਂ ਸਣੇ ਇਥੇ ਰਹਿਣ ਵਾਲੇ ਲੋਕਾਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।

ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਲਈ ਸਰਕਾਰੀ ਅਮਲਾ ਮਸ਼ੀਨਰੀ ਲੈ ਕੇ ਪੁੱਜਿਆ। ਇਥੇ ਜੇਸੀਬੀ ਰਾਹੀਂ ਸੈਕਟਰ 38 ਵੈਸਟ ਵਿੱਚ ਬਣੀਆਂ ਝੁੱਗੀਆਂ ਤੋੜ ਦਿੱਤੀਆਂ ਗਈਆਂ ਹਨ। ਇਲਾਕਾ ਵਾਸੀਆਂ ਵਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਪ੍ਰਸ਼ਾਸਨ ਨੇ ਪਰਵਾਹ ਨਾਂ ਕਰਦੇ ਹੋਏ ਆਪਣੀ ਕਾਰਵਾਈ ਪੂਰੀ ਕੀਤੀ।

ਸਥਾਨਕ ਲੋਕਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ। ਅਜਿਹੇ ਹਲਾਤਾਂ 'ਚ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਕਿਥੇ ਜਾਣਗੇ? ਉਨ੍ਹਾਂ ਨੇ ਨਗਰ ਨਿਗਮ 'ਤੇ ਬਿਨਾਂ ਨੋਟਿਸ ਦਿੱਤੇ ਅਤੇ ਬਿਨ੍ਹਾਂ ਕੋਈ ਜਾਣਕਾਰੀ ਦਿੱਤੇ ਕਾਰਵਾਈ ਕਰਨ ਦੇ ਦੋਸ਼ ਲਾਏ ਹਨ। ਸਥਾਨਕ ਲੋਕਾਂ ਨੇ ਸਥਾਨਕ ਕਾਂਗਰਸੀ ਕੌਂਸਲਰ ਉੱਤੇ ਇਥੇ ਰਹਿਣ ਦੇ ਪੈਸੇ ਵਸੂਲਣ ਦੇ ਦੋਸ਼ ਵੀ ਲਾਏ।

ਝੁੱਗੀਆਂ 'ਤੇ ਚਲਿਆ ਨਗਰ ਨਿਗਮ ਲੁਧਿਆਣਾ ਦਾ ਪੀਲਾ ਪੰਜਾ

ਭਾਜਪਾ ਆਗੂ ਧੀਰਜ ਤਨੇਜਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਬਿਨਾਂ ਨੋਟਿਸ ਦਿੱਤੇ ਬੇਘਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ 1100 ਤੋਂ ਵੱਧ ਪਰਿਵਾਰ ਰਹਿੰਦੇ ਹਨ। ਜਦੋਂ ਕਿ ਗਲਾਡਾ ਵੱਲੋਂ ਮਹਿਜ 300 ਲੋਕਾਂ ਨੂੰ ਹੀ ਫਲੈਟ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਝੁੱਗੀਆਂ ਖਾਲੀ ਕਰਵਾਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਇੱਕ ਮਹੀਨੇ ਤੱਕ ਦਾ ਸਮਾਂ ਵੀ ਨਹੀਂ ਦਿੱਤਾ ਗਿਆ।

ਉਥੇ ਹੀ ਦੂਜੇ ਪਾਸੇ ਗਲਾਡਾ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਥੇ ਦੇ ਲੋਕਾਂ ਨੂੰ ਕਈ ਵਾਰ ਨੋਟਿਸ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਫਲੈਟ ਵੀ ਅਲਾਟ ਕੀਤੇ ਗਏ ਹਨ। ਗਲਾਡਾ ਅਧਿਕਾਰੀ ਦੇ ਮੁਤਾਬਕ ਪਿਛਲੇ 1 ਸਾਲ ਤੋਂ ਇਸ ਮਾਮਲੇ ਦੀ ਪ੍ਰਕੀਰਿਆ ਜਾਰੀ ਸੀ। ਇਸ ਦੇ ਬਾਵਜੂਦ ਝੁੱਗੀਆਂ ਨਹੀਂ ਹਟਾਈਆਂ ਗਈਆਂ। ਜਿਸ ਕਾਰਨ ਉਨ੍ਹਾਂ ਨੂੰ ਇਹ ਕਾਰਵਾਈ ਕਰਨੀ ਪਈ।

ਇਥੇ ਮੌਕੇ 'ਤੇ ਹਲਾਤ ਕਾਬੂ ਕਰਨ ਭਾਰੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਇਸ ਬਾਰੇ ਦੱਸਦੇ ਹੋਏ ਐਸਐਚਓ ਸਿਮਰਨਜੀਤ ਕੌਰ ਦੱਸਿਆ ਕਿ ਨਗਰ ਨਿਗਮ ਵੱਲੋਂ ਇਥੇ ਗੈਰ ਕਾਨੂੰਨੀ ਢੰਗ ਨਾਲ ਬਣੀਆਂ ਝੁੱਗੀਆਂ ਹਟਾ ਦਿੱਤੀਆਂ ਗਈਆਂ ਹਨ। ਸਥਾਨਕ ਲੋਕਾਂ ਵੱਲੋਂ ਵਿਰੋਧ ਦੇ ਹਲਾਤਾਂ ਨੂੰ ਕਾਬੂ ਕਰਨ 80 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.