ਲੁਧਿਆਣਾ: ਪੰਜਾਬ ਦੇ ਪ੍ਰਸਿੱਧ ਜ਼ਿਲ੍ਹਿਆ ਵਿੱਚੋਂ ਲੁਧਿਆਣਾ ਇੱਕ ਹੈ। ਇਸ ਸ਼ਹਿਰ ਦੀ ਸਥਾਪਨਾ ਲੋਧੀ ਰਾਜ ਸਮੇਂ ਕੀਤੀ ਗਈ ਸੀ, ਇਹ ਰਾਜ ਦੇ ਸਭ ਤੋਂ ਵੱਡੇ ਨਗਰ ਨਿਗਮਾਂ ਵਿੱਚੋਂ ਇੱਕ ਹੈ। ਲੁਧਿਆਣਾ ਇੱਕ ਵਪਾਰਕ ਜ਼ਿਲ੍ਹਾ ਹੈ ਜਿਥੇ ਪਰਵਾਸੀ ਵੱਡੀ ਗਿਣਤੀ ’ਚ ਕੰਮ ਕਰਨ ਲਈ ਆਉਦੇ ਹਨ। ਜ਼ਿਲ੍ਹੇ ਦੀ ਕੁੱਲ ਆਬਾਦੀ 35 ਲੱਖ ਤੋਂ ਵੱਧ ਹੈ। 1983 ’ਚ ਲੁਧਿਆਣਾ ਦੀ ਪਹਿਲੀ ਸਟਾਕ ਐਕਸਚੇਂਜ ਦਾ ਨਿਰਮਾਣ ਹੋਇਆ ਸੀ।
ਇਹ ਵੀ ਪੜੋ: ਚੰਡੀਗੜ੍ਹ ਪ੍ਰਸ਼ਾਸਨ ਨੇ ESI ਹਸਪਤਾਲ ਨੂੰ ਲਿਆ ਆਪਣੇ ਦਾਇਰੇ ‘ਚ, ਕੋਰੋਨਾ ਪੀੜਤ ਬੱਚਿਆਂ ਦਾ ਹੋਵੇਗਾ ਇਲਾਜ਼
ਲੁਧਿਆਣਾ ਵਿੱਚ ਮੁੱਖ ਤੌਰ ’ਤੇ ਸਾਈਕਲ ਦੇ ਪਾਰਟ, ਸਿਲਾਈ ਮਸ਼ੀਨ, ਹੌਜ਼ਰੀ, ਕੈਮੀਕਲ, ਇੰਡਸਟਰੀ ਕੈਮੀਕਲ, ਐਨਰਜੀ, ਟੈਕਸਟਾਈਲ, ਪੇਪਰ, ਫਾਈਬਰ, ਥਰੈੱਡ, ਪ੍ਰਿੰਟਿੰਗ ਆਦਿ ਨਾਲ ਸਬੰਧਤ ਇੰਡਸਟਰੀ ਹੈ। ਜ਼ਿਲ੍ਹੇ ਦਾ ਕੁੱਲ ਟੈਕਸਟਾਈਲ ਇੰਡਸਟਰੀ ਦਾ 50 ਹਜ਼ਾਰ ਕਰੋੜ ਰੁਪਏ ਦਾ ਟਰਨਓਵਰ ਹੈ। 2014 ’ਚ ਲੁਧਿਆਣਾ ਪੰਜਾਬ ਦੇ ਅੰਦਰ 19.1 ਫ਼ੀਸਦੀ ਰੁਜ਼ਗਾਰ ਦੇਣ ਵਾਲਾ ਸ਼ਹਿਰ ਸੀ। ਜ਼ਿਲ੍ਹੇ ਵਿੱਚ ਕੁੱਲ 600 ਅਸੈਂਸ਼ੀਅਲ ਕਮੋਡਿਟੀ ਯੂਨਿਟ ਹਨ ਜਦੋਂ ਕਿ 100 ਨੋਨ ਅਸੈਂਸ਼ੀਅਲ ਕਮੋਡਿਟੀ ਯੂਨਿਟਸ ਮੌਜੂਦ ਹਨ। ਉਥੇ ਹੀ ਜ਼ਿਲ੍ਹੇ ’ਚ 95 ਹਜ਼ਾਰ ਮਾਈਕਰੋ ਅਤੇ ਸਮੋਲ ਯੂਨਿਟ ਸਨ। ਲੁਧਿਆਣਾ ਦੇ ਫੋਕਲ ਪੁਆਇੰਟ ਵਿਚ ਹੀ 10 ਹਜ਼ਾਰ ਇੰਡਸਟ੍ਰੀਅਲ ਯੂਨਿਟਸ ਮੌਜੂਦ ਹਨ। ਸ਼ਹਿਰ ਦੇ ਵਿੱਚ 80 ਫ਼ੀਸਦੀ ਕੁੱਲ ਭਾਰਤ ਵਿੱਚ ਸਾਈਕਲ ਦਾ ਨਿਰਮਾਣ ਹੁੰਦਾ ਹੈ।
ਲੁਧਿਆਣਾ ਦੇ ਵਿਚ ਮਰਸਡੀਜ਼ ਅਤੇ ਬੀਐਮਡਬਲਿਊ ਵਰਗੀਆਂ ਵਿਦੇਸ਼ੀ ਕਾਰਾਂ ਦਾ ਵੀ ਨਿਰਮਾਣ ਹੁੰਦਾ ਹੈ। 1965 ਦੌਰਾਨ ਭਾਰਤ ਵਿੱਚ ਸਭ ਤੋਂ ਵੱਡੀ ਟੈਕਸਟਾਈਲ ਇੰਡਸਟਰੀ ਵਰਧਮਾਨ ਨੂੰ ਲੁਧਿਆਣਾ ਵਿੱਚ ਲਗਾਇਆ ਗਿਆ ਸੀ। 1966 ਵਿੱਚ ਡਿਊਕ ਲਗਾਇਆ ਗਿਆ। ਲੁਧਿਆਣਾ ਦੇ ਵਿੱਚ ਕੁੱਲ 2 ਹਵਾਈ ਅੱਡੇ ਹਨ ਪਹਿਲਾ ਮੁੱਲਾਂਪੁਰ ਵਿੱਚ ਸਥਿਤ ਏਅਰ ਫੋਰਸ ਦਾ ਹਲਵਾਰਾ ਏਅਰ ਫੋਰਸ ਸਟੇਸ਼ਨ ਹੈ ਅਤੇ ਦੂਜਾ ਸਾਹਨੇਵਾਲ ਵਿੱਚ ਸਥਿਤ ਹੈ।