ਲੁਧਿਆਣਾ: ਪਦਮਸ੍ਰੀ ਐਵਾਰਡ ਲਈ ਸਥਾਨਕ ਦੋ ਸ਼ਖ਼ਸੀਅਤਾਂ ਦਾ ਨਾਂਅ ਸ਼ੁਮਾਰ ਹੋਇਆ ਹੈ ਜਿਸ ਵਿੱਚੋਂ ਪ੍ਰਿੰਸੀਪਲ ਕਰਤਾਰ ਸਿੰਘ ਵੀ ਇੱਕ ਨੇ ਜਿਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ। 93 ਸਾਲ ਦੇ ਪ੍ਰਿੰਸੀਪਲ ਕਰਤਾਰ ਸਿੰਘ ਹੁਣ ਤਕ ਟੈਗੋਰ ਰਤਨ ਐਵਾਰਡ, ਭਾਰਤੀ ਸਾਹਿਤ ਅਕੈਡਮੀ ਐਵਾਰਡ ਅਤੇ ਸੰਗੀਤ ਕੀ ਉਹ ਤਾਂ ਅਕੈਡਮੀ ਐਵਾਰਡ ਹਾਸਿਲ ਕਰ ਚੁੱਕੇ ਹਨ।ਸਾਡੀ ਟੀਮ ਨੇ ਪ੍ਰੋ ਕਰਤਾਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਸੰਗੀਤ ਕਮਰਾ ਐਵਾਰਡ ਨਾਲ ਭਰਿਆ ਹੋਇਆ ਸੀ।
93 ਸਾਲ ਦੇ ਕਰਤਾਰ ਸਿੰਘ 1999 ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਸਿਖਲਾਈ ਕਾਲਜ ਵਿੱਚ ਪੜ੍ਹਾਉਂਦੇ ਆ ਰਹੇ ਹਨ ਅਤੇ ਡਾਇਰੈਕਟਰ ਦੇ ਅਹੁੱਦੇ ਤੇ ਉਹ ਤਾਇਨਾਤ ਹਨ। ਸਥਾਨਕ ਮਾਲਵਾ ਗਰਲਜ਼ ਉਸ ਸਰਕਾਰੀ ਕਾਲਜ ਵਿਚ ਉਹ ਕਈ ਸਾਲਾਂ ਤੱਕ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ।
ਪ੍ਰਿੰਸੀਪਲ ਕਰਤਾਰ ਸਿੰਘ ਦੀ ਜ਼ਿੰਦਗੀ ਉੱਤੇ ਇੱਕ ਨਜ਼ਰ
- ਸਾਡੀ ਟੀਮ ਨੇ ਜਦੋਂ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਪ੍ਰਿੰਸੀਪਲ ਕਰਤਾਰ ਸਿੰਘ ਨੇ ਦੱਸਿਆ ਕਿ ਨਿਤੀਸ਼ ਨੇ ਉਨ੍ਹਾਂ ਦੇ ਵਿਚ ਸੰਗੀਤ ਦੇ ਸ਼ੁਰੂ ਤੋਂ ਕੋਈ ਕੀੜੇ ਨਹੀਂ ਸਨ ਸਗੋਂ ਗੁਰਬਾਣੀ ਸ਼ਬਦ ਕੀਰਤਨ ਸੁਣ ਸੁਣ ਕੇ ਉਨ੍ਹਾਂ ਦੀ ਸੰਗੀਤ ਪ੍ਰਤੀ ਜਗਿਆਸਾ ਜਾਗੀ।
- ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗੀਤ ਦੀ ਪੜ੍ਹਾਈ ਕੀਤੀ ਅਤੇ ਫਿਰ ਪੜ੍ਹਾਈ ਕਰਦਿਆਂ ਕਰਦਿਆਂ ਉਨ੍ਹਾਂ ਨੇ ਅਧਿਆਪਕ ਕਿੱਤਾ ਚੁਣਿਆ ਕਈ ਸਾਲ ਪੜ੍ਹਾਉਂਦੇ ਰਹੇ।
- ਉਨ੍ਹਾਂ ਨੇ ਪੰਜ ਕਿਤਾਬਾਂ ਭਾਰਤੀ ਸੰਗੀਤ ਸਬੰਧੀ ਲਿਖੀਆਂ ਜਿਨ੍ਹਾਂ ਦੀ ਹੁਣ ਤੱਕ 42 ਹਜ਼ਾਰ ਤੋਂ ਵੱਧ ਕਾਪੀਆਂ ਛੱਪ ਚੁੱਕੀਆਂ ਹਨ। ਇੱਕ ਕਿਤਾਬ ਦੀ ਉਨ੍ਹਾਂ ਦੇ ਸੱਤ ਵਾਰ ਐਡੀਸ਼ਨ ਛਪੀ ਹਨ।
- ਪ੍ਰੋਫੈਸਰ ਕਰਤਾਰ ਸਿੰਘ ਭਾਵੇਂ ਆਪਣੀ ਸ਼ਖ਼ਸੀਅਤ ਕਰਕੇ ਵਿਸ਼ਵ ਪ੍ਰਸਿੱਧ ਹਨ ਪਰ ਆਪਣੇ ਸਹਿਜ ਸੁਭਾਅ ਕਰਕੇ ਉਨ੍ਹਾਂ ਨੇ ਵਿਲੱਖਣ ਛਾਪ ਕਲਾ ਜਗਤ ਦੇ ਵਿੱਚ ਛੱਡੀ ਹੈ। ਉਹ ਨਿਮਾਣੇ ਹੋ ਕੇ ਨਾ ਗੁਰਮਤਿ ਸੰਗੀਤ ਦੀ ਸੇਵਾ ਕਰਦੇ ਰਹੇ ਸਗੋਂ ਵੱਡੇ ਵੱਡੇ ਸਨਮਾਨ ਹਾਸਿਲ ਕਰਨ ਦੇ ਬਾਵਜੂਦ ਉਹ ਇਸ ਗੱਲ ਦਾ ਮਾਣ ਨਹੀਂ ਕਰਦੇ ਕਿ ਇਹ ਸਨਮਾਨ ਉਨ੍ਹਾਂ ਦੀ ਕਲਾ ਨੂੰ ਮਿਲੇ ਨੇ ਉਨ੍ਹਾਂ ਕਿਹਾ ਕਿ ਹੇ ਪਰਮਾਤਮਾ ਸਦਕੇ ਹੀ ਉਨ੍ਹਾਂ ਨੂੰ ਬਖ਼ਸ਼ਿਸ਼ ਹੋਏ ਹਨਡ
- ਤੰਤੀ ਸਾਜ਼ਾਂ ਦੇ ਧਨੀ ਪ੍ਰਿੰਸੀਪਲ ਕਰਤਾਰ ਸਿੰਘ ਸੈਂਕੜੇ ਲੋਕਾਂ ਨੂੰ ਸੰਗੀਤ ਦੀ ਸਿਖਲਾਈ ਦੇ ਚੁੱਕੇ ਨੇ ਜੋ ਨਾ ਸਿਰਫ ਸ੍ਰੀ ਹਰਿਮੰਦਰ ਸਾਹਿਬ ਚ ਹਜ਼ੂਰੀ ਰਾਗੀ ਨੇ ਸਗੋਂ ਦੇਸ਼ ਵਿਦੇਸ਼ ਜਾ ਕੇ ਵੀ ਗੁਰਮਤਿ ਗਿਆਨ ਦਾ ਭੰਡਾਰ ਹਾਸਿਲ ਕਰਨ ਤੋਂ ਬਾਅਦ ਅੱਗੇ ਤਕਸੀਮ ਕਰ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਜਿੰਨੇ ਵਿਦਿਆਰਥੀਆਂ ਨੂੰ ਉਹ ਸੰਗੀਤ ਦੀ ਸਿਖਲਾਈ ਦੇ ਚੁੱਕੇ ਨੇ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਪ੍ਰਥਾ ਨੂੰ ਅੱਗੇ ਜਾਰੀ ਰੱਖਣਗੇ।