ETV Bharat / city

ਦਰਦਨਾਕ ! ਝੁੱਗੀ ਨੂੰ ਲੱਗੀ ਅੱਗ, ਜਿਊਂਦੇ ਸੜੇ ਪਰਿਵਾਰ ਦੇ 7 ਜੀਅ - ਕੂੜਾ ਡੰਪ

ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਮੱਕੜ ਕਲੋਨੀ (Makkar Colony on Tibba Road in Ludhiana) ਨੇੜੇ ਕੂੜਾ ਡੰਪ ਦੇ ਕੋਲ ਬਣੀ ਝੁੱਗੀ 'ਚ ਅਚਾਨਕ ਅੱਗ (fire broke out in a slum) ਲੱਗ ਗਈ। ਇਸ ਘਟਨੀ ਵਿੱਚ ਪਰਿਵਾਰ ਦੇ 7 ਲੋਕਾਂ ਦੀ ਮੌਤ (7 members of the family die) ਹੋ ਗਈ।

ਦਰਦਨਾਕ! ਝੁੱਗੀ ਨੂੰ ਲੱਗੀ ਅੱਗ
ਦਰਦਨਾਕ! ਝੁੱਗੀ ਨੂੰ ਲੱਗੀ ਅੱਗ
author img

By

Published : Apr 20, 2022, 8:26 AM IST

Updated : Apr 20, 2022, 11:57 AM IST

ਲੁਧਿਆਣਾ: ਜ਼ਿਲ੍ਹੇ ਦੇ ਟਿੱਬਾ ਰੋਡ ਤੇ ਸਥਿਤ (Makkar Colony on Tibba Road in Ludhiana) ਕੂੜੇ ਦੇ ਡੰਪ ਦੇ ਨੇੜੇ ਬਣੀ ਇੱਕ ਝੁੱਗੀ ਨੂੰ (fire broke out in a slum) ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਸੱਤ ਲੋਕ ਜਿਊਂਦੇ ਸੜ ਗਏ ਅਤੇ ਸੱਤਾ ਦੀ ਮੌਤ (7 members of the family die) ਹੋ ਗਈ, ਮ੍ਰਿਤਕਾਂ ਦੀ ਸ਼ਨਾਖਤ ਸੁਰੇਸ਼ ਸਾਹਨੀ 55 ਸਾਲ ਉਸ ਦੀ ਪਤਨੀ ਅਰੁਨਾ ਦੇਵੀ 52 ਸਾਲ ਉਸ ਦੀ ਬੇਟੀ ਰਾਖੀ 15 ਸਾਲ ਮਨੀਸ਼ਾ 10 ਸਾਲ ਅਤੇ ਗੀਤਾ 10 ਸਾਲ ਚੰਦਾ 8 ਸਾਲ ਅਤੇ ਇਕ ਦੋ ਸਾਲ ਦਾ ਬੇਟਾ ਸੰਨੀ ਵੀ ਸ਼ਾਮਿਲ ਹੈ।

ਬਚਿਆ ਪਰਿਵਾਰ ਦਾ ਇੱਕ ਜੀਅ: ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਬਚ ਗਿਆ ਕਿਉਂਕਿ ਉਹ ਬੀਤੀ ਰਾਤ ਆਪਣੇ ਕਿਸੇ ਦੋਸਤ ਦੇ ਘਰ ਹੀ ਰੁਕ ਗਿਆ ਸੀ, ਝੁੱਗੀ ਨੂੰ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੱਤ ਜੀਆਂ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਸਿਵਲ ਹਸਪਤਾਲ ਦੀ ਐਸਐਮਓ ਡਾ ਅਮਰਜੀਤ ਕੌਰ ਨੇ ਕੀਤੀ ਹੈ।

ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ

ਇਹ ਵੀ ਪੜੋ: ਚਿੱਟਾ ਖਰੀਦਦੇ ਹੋਏ ਲੜਕੀ ਕਾਬੂ, ਦੇਖੋ ਵੀਡੀਓ

ਕੂੜੇ ਦੇ ਡੰਪ ਦੇ ਨੇੜੇ ਬਣੀ ਸੀ ਝੁੱਗੀ: ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਦੇ ਕਰੀਬ ਇਸ ਝੁੱਗੀ ਨੂੰ ਅੱਗ ਲੱਗੀ ਜਿਸ ਦੀਆਂ ਖ਼ੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਝੁੱਗੀ ਵਿੱਚ ਉਸ ਵੇਲੇ ਇੱਕੋ ਹੀ ਪਰਿਵਾਰ ਦੇ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਰਹਿਣ ਵਾਲੇ ਸੱਤ (7 members of the family die) ਲੋਕ ਸੋ ਰਹੇ ਸਨ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਸਾਰੇ ਹੀ ਪਰਿਵਾਰ ਦੇ ਜੀਅ ਸੜ ਕੇ ਸੁਆਹ ਹੋ ਗਏ ਅਤੇ ਸਾਰਿਆਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਕੂੜੇ ਦੇ ਡੰਪ ਦੇ ਨੇੜੇ ਇਹ ਝੁੱਗੀ ਬਣੀ ਹੋਈ ਸੀ ਹਾਲਾਂਕਿ ਇਹ ਇਕ ਹਾਦਸਾ ਹੈ ਜਾਂ ਫਿਰ ਝੁੱਗੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ, ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਿਊਂਦੇ ਸੜੇ ਪਰਿਵਾਰ ਦੇ 7 ਜੀਅ
ਜਿਊਂਦੇ ਸੜੇ ਪਰਿਵਾਰ ਦੇ 7 ਜੀਅ

ਜਾਂਚ ਜਾਰੀ: ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲੁਧਿਆਣਾ ਦੇ ਹੀ ਸਿਵਲ ਹਸਪਤਾਲ ਦੇ ਵਿੱਚ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਸਬੰਧੀ ਸਬ ਇੰਸਪੈਕਟਰ ਬਲਦੇਵ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਦੀ ਘਟਨਾ ਹੈ, ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਾਂਚ ਕਰ ਰਹੀਆਂ ਨੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋਈ ਹੈ ਅਤੇ ਸਾਰੇ ਹੀ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਰਹਿਣ ਵਾਲੇ ਸਨ ਅਤੇ ਕੂੜੇ ਦੇ ਡੰਪ ਦਾ ਹੀ ਕੰਮ ਕਰਦੇ ਸਨ।

ਜਿਊਂਦੇ ਸੜੇ ਪਰਿਵਾਰ ਦੇ 7 ਜੀਅ

ਉਨ੍ਹਾਂ ਨੇ ਕਿਹਾ ਕਿ ਹਰ ਪਹਿਲੂ ਤੇ ਜਾਂਚ ਹੋ ਰਹੀ ਹੈ ਉੱਧਰ ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਦੀ ਐਸਐਮਓ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਲਾਸ਼ਾਂ ਨੂੰ ਸਿਵਲ ਹਸਪਤਾਲ ਰਖਵਾਇਆ ਗਿਆ ਉਨ੍ਹਾਂ ਕਿਹਾ ਕਿ ਲਾਸ਼ਾਂ ਹੀ ਹਸਪਤਾਲ ਲਿਆਂਦੀਆਂ ਗਈਆਂ ਸਨ ਅਤੇ ਹੁਣ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੂਰਬ: ਸਮਾਗਮ ਦੀ ਅੱਜ ਤੋਂ ਸ਼ੁਰੂਆਤ, ਗ੍ਰਹਿ ਮੰਤਰੀ ਸ਼ਾਹ ਕਰਨਗੇ ਸ਼ਿਰਕਤ

Last Updated : Apr 20, 2022, 11:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.