ਲੁਧਿਆਣਾ: ਕੋਰੋਨਾ ਕਾਲ ਦੇ ਚੱਲਦਿਆਂ ਭਾਵੇਂ ਪੰਜਾਬ ਸਰਕਾਰ (Government) ਵੱਲੋਂ 24 ਘੰਟੇ ਇੰਡਸਟਰੀ (Industry) ਨੂੰ ਚਲਾਉਣ ਵਾਸਤੇ ਖੁੱਲ੍ਹ ਦਿੱਤੀ ਗਈ ਹੈ। ਪਰ ਲੌਕਡਾਊਨ ਦੇ ਡਰ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ (Labor) ਪੰਜਾਬ ਤੋਂ ਜਾ ਚੁੱਕੇ ਹਨ। ਜਿਸ ਕਾਰਨ ਫੈਕਟਰੀ ਮਾਲਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਲੁਧਿਆਣਾ ਨੂੰ ਹੌਜਰੀ ਦਾ ਗੜ੍ਹ ਕਿਹਾ ਜਾਂਦਾ ਹੈ, ਪਰ ਹੌਜਰੀ ਇੰਡਸਟਰੀ (Industry) ਇਸ ਸਮੇਂ ਲੇਬਰ (Labor) ਦੀ ਕਮੀਂ ਨਾਲ ਜੂਝ ਰਹੀ ਹੈ। ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਉਦਯੋਗਪਤੀ ਦਿਨੇਸ਼ ਸਾਰਪਾਲ ਨੇ ਕਿਹਾ ਕਿ ਸਿਰਫ਼ 25 ਫੀਸਦ ਲੇਬਰ (Labor) ਨਾਲ ਉਹ ਕੰਮ ਚਲਾ ਰਹੇ ਹਨ।
ਇਹ ਵੀ ਪੜੋ: 2 ਔਰਤਾਂ ਆਪਣੇ ਬੱਚਿਆਂ ਸਮੇਤ ਪਾਣੀ ਵਾਲੀ ਟੈਂਕੀ ਤੇ ਚੜ੍ਹੀਆਂ
ਉਹਨਾਂ ਨੇ ਕਿਹਾ ਕਿ ਲੇਬਰ (Labor) ਦੀ ਘਾਟ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਵੀਂ ਲੇਬਰ (Labor) ਨੂੰ ਕੰਮ ਸਿਖਾ ਕੇ ਆਪਣੀਆਂ ਫੈਕਟਰੀਆਂ ਨੂੰ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਤਕਰੀਬਨ 40 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਹੌਜਰੀ ਲਾਇਨ ਵਿੱਚ ਪਰ ਜੋ ਹਾਲਾਤ ਇਸ ਸਮੇਂ ਇੰਡਸਟਰੀ (Industry) ਦੇ ਹਨ ਉਹਨਾਂ ਨੇ ਪਹਿਲਾਂ ਆਪਣੇ ਸਮੇਂ ਵਿੱਚ ਨਹੀਂ ਦੇਖੇ। ਦਿਨੇਸ਼ ਸਾਰਪਾਲ ਨੇ ਪੰਜਾਬ ਸਰਕਾਰ (Government) ’ਤੇ ਸਵਾਲ ਖੜੇ ਕਰਦੇ ਕਿਹਾ ਕਿ ਕੇਂਦਰ ਸਰਕਾਰ (Government) ਨੇ ਤਾਂ ਉਹਨਾਂ ਨੂੰ 20 ਫੀਸਦ ਰਾਹਤ ਦਿੱਤੀ ਸੀ ਪਰ ਸੂਬਾ ਸਰਕਾਰ (Government) ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਸਗੋਂ ਸਾਡੇ ’ਤੇ ਜ਼ੁਰਮਾਨਾ ਹੀ ਲਗਾਇਆ ਹੈ।
ਇਹ ਵੀ ਪੜੋ: GST Council meeting: ਕੋਵਿਡ-19 ਸਬੰਧੀ ਦਵਾਈਆਂ ਤੇ ਮਸ਼ੀਨਾਂ 'ਤੇ ਕਾਂਗਰਸ ਕਰੇਗੀ ਛੋਟ ਦੀ ਮੰਗ