ETV Bharat / city

ਲੁਧਿਆਣਾ ਜੇਲ੍ਹ ਵਿੱਚ ਆਏ ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ, ਜਾਣੋ ਪੂਰਾ ਮਾਮਲਾ ! - ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰੀ ਮੋਬਾਈਲ ਫੋਨਾਂ ਦੀ ਵਰਤੋਂ

ਲੁਧਿਆਣਾ ਜੇਲ੍ਹਾਂ ਵਿੱਚ ਹੁਣ ਮੋਬਾਈਲਾਂ ਫੋਨਾਂ ਨਸ਼ੇ ਤੇ ਲਗਾਮ ਲੱਗੇਗੀ ਜੀ ਹਾਂ ਹੁਣ ਪ੍ਰਸ਼ਾਸਨ ਵਲੋਂ ਜੇਲ੍ਹਾਂ ’ਚ ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ ਤੈਨਾਤ ਕੀਤੇ ਗਏ ਹਨ ਜਿਸਦੀ ਪੁਸ਼ਟੀ ਜੇਲ੍ਹ ਸੁਪਰੀਟੈਂਡੈਂਟ ਵੱਲੋਂ ਕੀਤੀ ਗਈ ਹੈ।

ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ
ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ
author img

By

Published : Aug 6, 2022, 5:49 PM IST

ਲੁਧਿਆਣਾ: ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰੀ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਜੇਲ੍ਹ ਦੇ ਅੰਦਰੋਂ ਹੀ ਨੈੱਟਵਰਕ ਚਲਾਉਂਦੇ ਹਨ ਜਿਸ ਦਾ ਖੁਲਾਸਾ ਹਾਲ ਹੀ ਦੇ ਵਿੱਚ ਹੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹੋਇਆ ਹੈ ਕਿ ਜੇਲ੍ਹ ਦੇ ਵਿੱਚ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਅਤੇ ਫਿਰ ਉਸ ਨੂੰ ਅੰਜਾਮ ਦਿੱਤਾ ਗਿਆ ਇੰਨਾ ਹੀ ਨਹੀਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਅਕਸਰ ਹੀ ਮੋਬਾਇਲ ਫੋਨ ਮਿਲਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਹਾਲਾਂਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਜੇਲ੍ਹਾਂ ਵਿੱਚ ਮੋਬਾਈਲਾਂ ਤੇ ਰੋਕ ਲਗਾਉਣ ਸਬੰਧੀ ਲਗਾਤਾਰ ਕਦਮ ਚੁੱਕੇ ਜਾਂਦੇ ਰਹੇ ਅਤੇ ਦਾਅਵੇ ਕੀਤੇ ਜਾਂਦੇ ਰਹੇ ਪਰ ਇਨ੍ਹਾਂ ਦੀ ਫੂਕ ਉਦੋਂ ਨਿਕਲਦੀ ਰਹੀ ਜਦੋ ਚੈਕਿੰਗ ਦੇ ਦੌਰਾਨ ਸੈਂਕੜਿਆਂ ਦੀ ਤਦਾਦ ਵਿਚ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਚੋਂ ਮੋਬਾਇਲ ਫੋਨ ਬਰਾਮਦ ਹੁੰਦੇ ਰਹੇ, ਪਰ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕਰਦਿਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ ਲਿਆਂਦੇ ਗਏ ਹਨ ਜਿਹਨਾਂ ਦੇ ਨਾਲ ਮੋਬਾਈਲ ਫੋਨ ਅਤੇ ਨਸ਼ੇ ਸਬੰਧੀ ਚੈਕਿੰਗ ਕੀਤੀ ਜਾਵੇਗੀ।

ਲੁਧਿਆਣਾ ਜੇਲ੍ਹ ਵਿੱਚ ਆਏ ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ

ਵਿਦੇਸ਼ੀ ਨਸਲ ਦੇ ਨੇ ਖੋਜੀ ਕੁੱਤੇ: ਪੰਜਾਬ ਜੇਲ੍ਹ ਪ੍ਰਸ਼ਾਸਨ ਵੱਲੋਂ ਖੋਜੀ ਕੁੱਤਿਆਂ ਦੀ ਤੈਨਾਤੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ 3 ਖੋਜੀ ਕੁੱਤੇ ਤੈਨਾਤ ਕੀਤੇ ਗਏ ਹਨ ਜੋ ਵਿਸ਼ੇਸ਼ ਤੌਰ ’ਤੇ ਬਾਹਰੋਂ ਸਿਖਲਾਈ ਲੈ ਕੇ ਆਏ ਹਨ। ਇਹ ਵਿਦੇਸ਼ੀ ਨਸਲ ਦੇ ਕੁੱਤੇ ਬੈਲਜੀਅਮ ਮੈਲੀਨੋਇਸ ਬਰੀਡ ਦੇ ਹਨ ਜੋ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਦੇ ਵਿਚ ਵੀ ਤੈਨਾਤ ਹਨ ਅਤੇ ਹੁਣ ਇਨ੍ਹਾਂ ਦੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤੈਨਾਤੀ ਕੀਤੀ ਗਈ ਹੈ। ਇਨ੍ਹਾਂ ਵੱਲੋਂ ਖੋਜ ਸਬੰਧੀ ਟ੍ਰਾਇਲ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਇਸ ਦੇ ਸਾਰਥਕ ਨਤੀਜੇ ਨਿਕਲਣ ਦੀ ਉਮੀਦ ਹੈ।

ਵਿਦੇਸ਼ੀ ਕੁੱਤਿਆਂ ਦੀ ਇਹ ਨਸਲ ਅਪਰਾਧੀਆਂ ’ਤੇ ਲਗਾਮ ਲਗਾਉਣ ਲਈ ਕਾਫ਼ੀ ਕਾਰਗਰ ਸਾਬਿਤ ਹੋ ਰਹੀ ਹੈ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਦੀ ਵਰਤੋਂ ਹੁੰਦੀ ਹੈ। ਬੈਲਜੀਅਨ ਮੈਲੀਨੋਇਸ ਬਰੀਡ ਦੇ ਖੋਜੀ ਕੁੱਤਿਆਂ ਦੀ ਸੁੰਘਣ ਦੀ ਸ਼ਕਤੀ ਕਾਫ਼ੀ ਤੇਜ਼ ਹੁੰਦੀ ਹੈ ਅਤੇ ਇਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਨਸ਼ੇ ਅਤੇ ਮੋਬਾਇਲ ਫੋਨ ਸੁੰਘਣ ਦੀ ਸ਼ਕਤੀ ਵਿੱਚ ਇਨ੍ਹਾਂ ਦਾ ਹੋਰ ਵਾਧਾ ਹੋ ਸਕੇ ਅਤੇ ਵੱਧ ਤੋਂ ਵੱਧ ਅਪਰਾਧੀਆਂ ਤੇ ਲਗਾਮ ਕੱਸੀ ਜਾ ਸਕੇ।

ਲੁਧਿਆਣਾ ਜੇਲ੍ਹ ਸੁਪਰੀਟੈਂਡੈਂਟ ਨੇ ਕੀਤੀ ਪੁਸ਼ਟੀ: ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤਿਆਂ ਦੀ ਤੈਨਾਤੀ ਕੀਤੀ ਗਈ ਹੈ ਜਿਸ ਸਬੰਧੀ ਜੇਲ੍ਹ ਸੁਪਰੀਟੈਂਡੈਂਟ ਸ਼ਿਵਰਾਜ ਸਿੰਘ ਨੇ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਲੁਧਿਆਣਾ ਕੇਂਦਰੀ ਜੇਲ੍ਹ ਅੰਦਰ ਤਿੰਨ ਖੋਜੀ ਕੁੱਤਿਆਂ ਦੀ ਤੈਨਾਤੀ ਹੋਈ ਹੈ ਇਹ ਕੁੱਤੇ ਡੇਲੀ ਬੇਸਿਸ ਤੇ ਪੇਸ਼ੀ ਤੋਂ ਆਉਣ ਵਾਲੇ ਕੈਦੀਆਂ ਦੀ ਚੈਕਿੰਗ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ ਕਿ ਬਾਹਰੋਂ ਪੇਸ਼ੀ ਤੋਂ ਆ ਕੇ ਉਹ ਕਿਤੇ ਨਸ਼ਾ ਜਾਂ ਮੋਬਾਇਲ ਫੋਨ ਆਪਣੇ ਨਾਲ ਤਾਂ ਨਹੀਂ ਲੈ ਕੇ ਆਏ।

ਸ਼ਿਵਰਾਜ ਸਿੰਘ ਨੇ ਅੱਗੇ ਕਿਹਾ ਕਿ ਤਿੰਨ ਖੋਜੀ ਕੁੱਤੇ ਲੁਧਿਆਣਾ ਕੇਂਦਰੀ ਜੇਲ੍ਹ ਨੂੰ ਮਿਲ ਚੁੱਕੇ ਨੇ ਅਤੇ ਇਸ ਦੇ ਉਨ੍ਹਾਂ ਨੂੰ ਕਾਫ਼ੀ ਸਾਰਥਕ ਨਤੀਜੇ ਨਿਕਲਣ ਦੀ ਆਸ ਹੈ ਖੋਜੀ ਕੁੱਤਿਆ ਵੱਲੋਂ ਚੈਕਿੰਗ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਹੁਣ ਜੇਲ੍ਹਾਂ ਵਿੱਚ ਮੋਬਾਈਲ ਫੋਨ ਮਿਲਣੇ ਬੰਦ ਹੋ ਜਾਣਗੇ ਅਤੇ ਮੋਬਾਇਲ ਫੋਨ ਦੀ ਵਰਤੋਂ ਨਹੀਂ ਹੋਵੇਗੀ ਅਤੇ ਨਸ਼ੇ ਤੇ ਵੀ ਲਗਾਮ ਲੱਗੇਗੀ ਇਸ ਦੀ ਸਾਨੂੰ ਕਾਫੀ ਉਮੀਦ ਹੈ।

ਜੇਲ੍ਹਾਂ ’ਚ ਹੋ ਰਹੀ ਨਸ਼ੇ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ: ਰਿਪੋਰਟ ਦੇ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਸਾਲ ਹੀ 2600 ਮੋਬਾਇਲ ਬਰਾਮਦ ਕੀਤੇ ਜਾ ਚੁੱਕੇ ਨੇ ਬੀਤੇ ਤਿੰਨ ਮਹੀਨਿਆਂ ਅੰਦਰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਤੋਂ 1600 ਮੋਬਾਇਲ ਫੋਨ ਬਰਾਮਦ ਕੀਤੇ ਗਏ ਨੇ ਜਿਸ ਦੀ ਅਕਸਰ ਪੰਜਾਬ ਦੇ ਜੇਲ੍ਹ ਮੰਤਰੀ ਵੀ ਜ਼ਿਕਰ ਕਰਦੇ ਰਹਿੰਦੇ ਨੇ ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੱਡੀ ਤਾਦਾਦ ਅੰਦਰ ਨਸ਼ੇ ਦੇ ਆਦੀ ਕੈਦੀ ਵੀ ਸ਼ਾਮਲ ਹਨ ਜੋ ਨਾ ਸਿਰਫ ਜੇਲ੍ਹਰ ਵਿੱਚ ਆਪਣੀ ਨਸ਼ੇ ਦੀ ਪੂਰਤੀ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਨ, ਸਗੋਂ ਨਸ਼ੇ ਦੀ ਸਪਲਾਈ ਚੇਨ ਵੀ ਜੇਲ੍ਹਾਂ ਵਿੱਚ ਬੈਠ ਕੇ ਆਪਰੇਟ ਕਰਦੇ ਹਨ ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਮੋਬਾਇਲ ਫੋਨ ਤੇ ਪਾਬੰਦੀ ਲਾਉਣ ਨੂੰ ਲੈ ਕੇ ਲਗਾਤਾਰ ਯਤਨ ਵੀ ਕੀਤੇ ਜਾਂਦੇ ਰਹੇ ਨੇ ਪਰ ਇਸ ਦੇ ਬਾਵਜੂਦ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਬਰਾਮਦ ਹੁੰਦੇ ਰਹਿੰਦੇ ਹਨ।

ਪੰਜਾਬ ਦੀਆਂ ਜੇਲ੍ਹਾਂ ਚ ਕੈਦੀ ਨਸ਼ੇ ਦੇ ਆਦੀ: ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਤਾਦਾਦ ਅੰਦਰ ਕੈਦੀ ਨਸ਼ੇ ਦੇ ਆਦੀ ਹਨ ਜੇਲ੍ਹਾਂ ਦੇ ਅੰਦਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਸ਼ਿਆਂ ਤੇ ਠੱਲ੍ਹ ਪਾਉਣ ਲਈ ਜੇਲ੍ਹਾਂ ਦੇ ਅੰਦਰ ਮੌਜੂਦ ਕੈਦੀਆਂ ਦੇ ਡੋਪ ਟੈਸਟ ਵੀ ਕਰਵਾਏ ਜਾ ਰਹੇ ਹਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਅੱਠ ਹਜ਼ਾਰ ਦੇ ਕਰੀਬ ਕੈਦੀਆਂ ਦੀ ਜਾਂਚ ਹੋ ਚੁੱਕੀ ਹੈ ਜਿਨ੍ਹਾਂ ਵਿੱਚ 40 ਫ਼ੀਸਦੀ ਤੋਂ ਵੱਧ ਕੈਦੀ ਨਸ਼ੇ ਦੇ ਆਦੀ ਪਾਏ ਗਏ ਹਨ। ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 900 ਕੈਦੀ ਨਸ਼ੇ ਦੇ ਆਦੀ ਹਨ ਇਸ ਤੋਂ ਇਲਾਵਾ ਬਠਿੰਡਾ ਜੇਲ੍ਹ ਵਿੱਚ 646 ਅਤੇ ਗੁਰਦਾਸਪੁਰ ਦੇ ਵਿੱਚ 450 ਦੇ ਕਰੀਬ ਨਸ਼ੇ ਦੇ ਆਦੀ ਕੈਦੀ ਸ਼ਾਮਲ ਹਨ।

ਸਰਕਾਰਾਂ ਵੱਲੋਂ ਕੀਤੇ ਯਤਨ: ਪੰਜਾਬ ਦੀਆਂ ਜੇਲ੍ਹਾਂ ਵਿਚੋਂ ਨਸ਼ੇ ਅਤੇ ਮੋਬਾਇਲ ਦੀ ਬਰਾਮਦਗੀ ’ਤੇ ਠੱਲ੍ਹ ਪਾਉਣ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਏ ਗਏ ਪਰ ਇਨ੍ਹਾਂ ’ਤੇ ਅੱਜ ਤੱਕ ਠੱਲ੍ਹ ਨਹੀਂ ਪੈ ਸਕੀ ਪਰ ਹੁਣ ਖੋਜੀ ਕੁੱਤਿਆਂ ਦੀ ਮਦਦ ਦੇ ਨਾਲ ਨਸ਼ੇ ਅਤੇ ਮੋਬਾਇਲ ਫੋਨਾਂ ਤੇ ਠੱਲ੍ਹ ਪੈਣ ਦੀ ਜੇਲ੍ਹ ਪ੍ਰਸ਼ਾਸਨ ਨੂੰ ਸੰਭਾਵਨਾ ਜਾਗੀ ਹੈ। ਪਿਛਲੀ ਕਾਂਗਰਸ ਸਰਕਾਰ ਸਮੇਂ ਜੇਲ੍ਹ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਵੱਲੋਂ ਜੇਲ੍ਹਾਂ ਦੇ ਵਿੱਚ ਕੇਂਦਰੀ ਫੋਰਸਾਂ ਤੈਨਾਤ ਕੀਤੀਆਂ ਗਈਆਂ ਸਨ, ਪਰ ਇਸਦੇ ਬਾਵਜੂਦ ਵੀ ਮੋਬਾਇਲ ਫੋਨ ਮਿਲਣੇ ਬੰਦ ਨਹੀਂ ਹੋਏ ਇੱਥੋਂ ਤੱਕ ਕਿ ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਤੇ ਅਤੇ ਨਸ਼ੇ ਦੀ ਸਪਲਾਈ ਤੇ ਠੱਲ੍ਹ ਪਾਉਣ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੈਮਰ ਲਾਉਣ ਦੀ ਤਜਵੀਜ਼ ਰੱਖੀ ਗਈ, ਪਰ ਉਹ ਵੀ ਚੰਗੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ ਇੱਥੋਂ ਤਕ ਕਿ ਹਾਈ ਕੋਰਟ ਪੰਜਾਬ ਸਰਕਾਰ ਨੂੰ ਜੇਲ੍ਹਾਂ ਵਿੱਚ ਕੈਦੀਆਂ ਵੱਲੋਂ ਸ਼ਰ੍ਹੇਆਮ ਮੋਬਾਇਲ ਫੋਨ ਦੀ ਵਰਤੋਂ ਨੂੰ ਲੈ ਕੇ ਫਟਕਾਰ ਵੀ ਲਾ ਚੁੱਕੀ ਹੈ।

ਇਹ ਵੀ ਪੜੋ: ਜੰਗਲਾਤ ਵਿਭਾਗ ਵਿੱਚ ਘੁਟਾਲਾ ਮਾਮਲਾ: ਮੁਹਾਲੀ ਦੀ ਅਦਾਲਤ ’ਚ ਵਿਜੀਲੈਂਸ ਬਿਊਰੋ ਵੱਲੋਂ ਚਲਾਨ ਪੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.