ਲੁਧਿਆਣਾ: ਆਵਾਜਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਫ਼ਸਰਾਂ ਨੇ ਕਿੱਲ੍ਹੀ 'ਤੇ ਟੰਗ ਦਿੱਤਾ ਹੈ। ਟੈਕਸੀ ਚਾਲਕਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਅਫ਼ਸਰਾਂ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਧੱਜਿਆਂ ਉਡਾਉਂਦੇ ਹੋਏ ਟੈਕਸੀ ਚਾਲਕਾਂ ਦੇ ਚਲਾਨ ਕੱਰੇ ਹਨ।
ਪੰਜਾਬ ਸਰਕਾਰ ਦੇ ਆਦੇਸ਼
ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਮੁਤਾਬਕ, ਕੋਰੋਨਾ ਦੇ ਕਾਰਨ ਰਜਿਸਟ੍ਰੇਸ਼ਨ ਲਾਇਸੰਸ ਜਾ ਪਰਮਿਟ ਸਬੰਧੀ ਕਾਗਜ਼ਾਂ ਦੀ ਮਿਆਦ 31 ਦਸੰਬਰ ਤੱਕ ਵੱਧਾ ਦਿੱਤੀ ਗਈ ਸੀ ਤੇ ਹੁਣ ਇਸ ਮਿਆਦ 'ਚ ਹੋਰ ਇਜਾਫਾ ਕਰ 31 ਮਾਰਚ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਵੀ ਟੈਕਸੀ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਹਨ।
ਨਹੀਂ ਮਿਲ ਰਹੇ ਸਰਕਾਰ ਤੇ ਅਫ਼ਸਰਾਂ ਦੇ ਰਾਗ
ਸਰਕਾਰ ਦੇ ਆਦੇਸ਼ਾਂ ਨੂੰ ਨਕਾਰਦੇ ਹੋਏ ਪ੍ਰਸ਼ਾਸਨ ਨੇ ਟੈਕਸੀ ਚਾਲਕਾਂ ਦੇ ਚਲਾਨ ਕੱਟੇ ਹਨ। ਟੈਕਸੀ ਯੂਨੀਅਨ ਦੇ ਉੁਪ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਮੂਰਖ ਬਣਾ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਫ਼ਸਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਆਦੇਸ਼ਾਂ ਬਾਰੇ ਪਤਾ ਨਹੀਂ ਹੈ।
ਕੋਰੋਨਾ ਦੀ ਮਾਰ ਤੋਂ ਬਾਅਦ ਪ੍ਰਸ਼ਾਸਨ ਦੀ ਮਾਰ
ਟੈਕਸੀ ਚਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਕੋਰੋਨਾ ਦੀ ਮਾਰ ਪਈ ਹੋਈ ਹੈ ਤੇ ਨਾਲ ਹੀ ਹੁਣ ਮਦਦ ਕਰਨ ਦੀ ਥਾਂ ਪ੍ਰਸ਼ਾਸਨ ਆਰਥਿਕ ਪੱਖੋਂ ਸਾਡੀ ਕਮਰ ਤੋੜ ਰਹੀ ਹੈ।ੳੇੁਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲੋਂ ਵਸੂਲੀ ਰਕਮ ਉਨ੍ਹਾਂ ਨੂੰ ਵਾਪਿਸ ਕੀਤੀ ਜਾਵੇ।