ETV Bharat / city

ਦਾਖਾ ਸੀਟ ’ਤੇ ਵੇਖਣ ਨੂੰ ਮਿਲੇਗਾ ਦਿਲਚਸਪ ਫਸਵਾਂ ਮੁਕਾਬਲਾ, ਪੁਰਾਣੇ ਚਿਹਰੇ ਮੁੜ ਮੈਦਾਨ ਵਿੱਚ - ਸ਼੍ਰੋਮਣੀ ਅਕਾਲੀ ਦਲ

Punjab Assembly Election 2022: ਕੀ ਦਾਖਾ ਸੀਟ (Dakha assembly constituency)'ਤੇ ਇਸ ਵਾਰ ਵੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ (Manpreet Sing Iyali) ਮੁੜ ਦਰਜ ਕਰਵਾਉਣਗੇ ਜਿੱਤ ਜਾਂ ਫੇਰ ਬਦਲੇ ਚਿਹਰੇ ਕੇਐਨਐਸ ਕੰਗ (KNS Kang) ਨਾਲ ਆਮ ਆਦਮੀ ਪਾਰਟੀ ਮਾਰੇਗੀ ਮੋਰਚਾ ਤੇ ਜਾਂ ਫੇਰ ਦਮਨਜੀਤ ਸਿੰਘ ਮੋਹੀ (Damanjit Singh Mohi) ਦਿਵਾਉਣਗੇ ਪੰਜਾਬ ਲੋਕ ਕਾਂਗਰਸ ਨੂੰ ਜਿੱਤ ਜਾਂ ਫੇਰ ਕੈਪਟਨ ਸੰਦੀਪ ਸੰਧੂ (Captain Sandeep Sandhu) ਕਾਂਗਰਸ ਦਾ ਝੰਡਾ ਗੱਡਣਗੇ, ਜਾਣੋਂ ਇਥੋਂ ਦਾ ਸਿਆਸੀ ਹਾਲ...

ਪੁਰਾਣੇ ਚਿਹਰੇ ਮੁੜ ਮੈਦਾਨ ਵਿੱਚ
ਪੁਰਾਣੇ ਚਿਹਰੇ ਮੁੜ ਮੈਦਾਨ ਵਿੱਚ
author img

By

Published : Jan 28, 2022, 4:49 PM IST

Updated : Jan 29, 2022, 6:36 AM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਦਾਖਾ ਸੀਟ (Dakha Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਜਿੱਤ ਦਰਜ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਦਾਖਾ (Dakha Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਦਾਖਾ (Dakha Assembly Constituency)

ਜੇਕਰ ਦਾਖਾ (Dakha Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਹਨ। ਮਨਪ੍ਰੀਤ ਸਿੰਘ ਇਯਾਲੀ 2019 ਵਿੱਚ ਇਥੋਂ ਦੂਜੀ ਵਾਰ ਜਿਮਨੀ ਚੋਣ ਵਿੱਚ ਵਿਧਾਇਕ ਬਣੇ ਸੀ। ਉਨ੍ਹਾਂ ਨੇ ਦਾਖਾ ਤੋਂ ਤੀਜੀ ਵਾਰ ਚੋਣ ਲੜੀ ਸੀ ਤੇ ਕਾਂਗਰਸ (Congress) ਦੇ ਕੈਪਟਨ ਸੰਦੀਪ ਸੰਧੂ ਨੂੰ ਮਾਤ ਦਿੱਤੀ ਸੀ। ਇਯਾਲੀ ਇਸ ਵਾਰ ਜਿਮਨੀ ਚੋਣ ਵਿੱਚ ਵਿਧਾਇਕ ਬਣੇ ਸੀ, ਜਿਹੜੀ ਕਿ ਆਪ ਦੇ ਐਚਐਸ ਫੂਲਕਾ ਵੱਲੋਂ ਅਸਤੀਫਾ ਦੇਣ ਨਾਲ ਖਾਲੀ ਹੋਈ ਸੀਟ ’ਤੇ ਚੋਣ ਹੋਈ ਸੀ।

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਚੌਥੀ ਵਾਰ ਉਮੀਦਵਾਰ ਬਣਾਇਆ ਹੈ ਤੇ ਉਨ੍ਹਾਂ ਸਾਹਮਣੇ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਮੁੜ ਚੋਣ ਮੈਦਾਨ ਵਿੱਚ ਹਨ ਜਦੋਂਕਿ ਆਮ ਆਦਮੀ ਪਾਰਟੀ ਨੇ ਫੂਲਕਾ ਦੀ ਥਾਂ ਹੁਣ ਕੇਐਨਐਸ ਕੰਗ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭਾਜਪਾ ਗਠਜੋੜ ਤੋਂ ਪੰਜਾਬ ਲੋਕ ਕਾਂਗਰਸ ਦੇ ਦਮਨਜੀਤ ਸਿੰਘ ਮੋਹੀ ਮੈਦਾਨ ਵਿੱਚ ਹਨ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਦਾਖਾ (Dakha Constituency) ’ਤੇ 80.93 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਆਪ ਦੇ ਐਚਐਸ ਫੂਲਕਾ ਵਿਧਾਇਕ ਬਣੇ ਸੀ ਤੇ ਉਨ੍ਹਾਂ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਮਾਤ ਦਿੱਤੀ ਸੀ ਪਰ ਫੂਲਕਾ ਅਸਤੀਫਾ ਦੇ ਗਏ ਸੀ ਤੇ ਜਿਮਨੀ ਚੋਣ ਵਿੱਚ ਇਯਾਲੀ ਜਿੱਤ ਗਏ ਸੀ ਤੇ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਨੂੰ ਮਾਤ ਦਿੱਤੀ ਸੀ।

ਇਸ ਦੌਰਾਨ 2017 ਦੀ ਚੋਣ ਵੇਲੇ ਆਪ ਦੇ ਫੂਲਕਾ ਨੂੰ 58923 ਵੋਟਾਂ ਪਈਆਂ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੂੰ 54754 ਵੋਟਾਂ ਹਾਸਲ ਹੋਈਆਂ ਸੀ ਤੇ ਕਾਂਗਰਸ (Congress)ਦੇ ਮੇਜਰ ਸਿੰਘ ਭੈਣੀ ਨੂੰ 28571 ਵੋਟਾਂ ਪ੍ਰਾਪਤ ਹੋਈਆਂ ਸੀ। 2019 ਵਿੱਚ ਹੋਈ ਜਿਮਨੀ ਚੋਣ ਵਿੱਚ ਇਯਾਲੀ ਨੇ ਕਾਂਗਰਸ ਦੇ ਉਮੀਦਵਾਰ ਨੂੰ 16 ਹਜਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਤੀਜੇ ਸਥਾਨ ’ਤੇ ਰਹੀ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 80.93 ਫੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਆਪ ਨੂੰ 40.55 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੂੰ 37.68 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ ਤੇ ਕਾਂਗਰਸ ਦਾ ਵੋਟ ਸ਼ੇਅਰ 19.66 ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਦਾਖਾ (Dakha Assembly Constituency) ਸੀਟ ’ਤੇ 84.41 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੇ ਜਸਬੀਰ ਸਿੰਘ ਖੰਗੂੜਾ ਨੂੰ ਹਰਾਇਆ ਸੀ।

ਇਸ ਦੌਰਾਨ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੂੰ 72208 ਵੋਟਾਂ ਹਾਸਲ ਹੋਈਆਂ ਸੀ ਤੇ ਕਾਂਗਰਸ ਦੇ ਜਸਬੀਰ ਸਿੰਘ ਖੰਗੂੜਾ ਨੂੰ 55820 ਵੋਟਾਂ ਮਿਲੀਆਂ ਸੀ, ਜਦੋਂਕਿ ਪੀਪੀਪੀ ਦੇ ਉਮੀਦਵਾਰ ਨੂੰ 8374 ਵੋਟਾਂ ਹਾਸਲ ਹੋਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਦਾਖਾ (Dakha Assembly Constituency) 'ਤੇ 76.49 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਦਲ ਨੂੰ 52.19 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਕਾਂਗਰਸ ਨੂੰ 40.35 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀਤੇ ਪੀਪੀਪੀ ਨੂੰ 6.05 ਫੀਸਦੀ ਵੋਟਾਂ ਮਿਲੀਆਂ ਸੀ।

ਦਾਖਾ ਸੀਟ (Dakha Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਅਕਾਕਲੀ ਦਲ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ ਹੋਣ ਦੇ ਆਸਾਰ ਹਨ, ਜਦੋਂਕਿ ਆਮ ਆਦਮੀ ਪਾਰਟੀ ਬਦਲੇ ਹੋਏ ਚਿਹਰੇ ਨਾਲ ਚੋਣ ਮੈਦਾਨ ਵਿੱਚ ਹੈ। ਇਸ ਨਾਲ ਮੁਕਾਬਲਾ ਤ੍ਰਿਕੋਣਾ ਵੀ ਹੋ ਸਕਦਾ ਹੈ।ਪੰਜਾਬ ਲੋਕ ਕਾਂਗਰਸ ਇਸ ਹਲਕੇ ਵਿੱਚ ਨਵੀਂ ਖਿਡਾਰੀ ਹੈ ਤੇ ਪਾਰਟੀ ਨੇ ਸਮਾਜ ਸੇਵੀ ਨੂੰ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ:ਹਲਕਾ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਬਿਕਰਮ ਮਜੀਠੀਆ ਨੇ ਭਰੀ ਨਾਮਜ਼ਦਗੀ

Last Updated : Jan 29, 2022, 6:36 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.