ਲੁਧਿਆਣਾ: ਪਾਇਲ ਹਲਕੇ ਦੇ ਮਲੋਦ ਵਿੱਖੇ ਦਲਿਤ ਸਮਾਜ ਦੀ ਸਭਾ ਉਤੇ ਕਾਂਗਰਸੀਆਂ ਵਲੋਂ ਹਮਲਾ ਕਰਨ ਦੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਰਜ਼ ਤਾਂ ਕਰ ਦਿੱਤਾ ਗਿਆ ਪਰ ਹੁਣ ਤੱਕ ਕਾਰਵਾਈ ਨਹੀਂ ਕੀਤੀ ਗਈ। ਇਹ ਇਲਜ਼ਾਮ ਪੀੜ੍ਹਤ ਪਰਿਵਾਰ ਵਲੋਂ ਲਗਾਏ ਗਏ ਹਨ। ਇਸ ਹਮਲੇ ਵਿੱਚ ਫੱਟੜ ਹੋਏ ਵਿਅਕਤੀਆਂ ਦੇ ਪਰਿਵਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹਨਾਂ ਇਸ ਹਮਲੇ ਪਿੱਛੇ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ, ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਸ਼ਹਿ ਤੇ ਗੁੰਡਾਗਰਦੀ ਦੇ ਦੋਸ਼ ਲਗਾਏ ਹਨ। ਪਰਿਵਾਰ ਵਲੋਂ ਇਨਸਾਫ ਨਾ ਮਿਲਣ 'ਤੇ ਆਤਮਦਾਹ ਕਰਨ ਦੀ ਗੱਲ ਵੀ ਕੀਤੀ ਗਈ ਹੈ।
ਦੂਜੇ ਪਾਸੇ ਇਸ ਵੀਡੀਓ ਬਾਰੇ ਹਮਲੇ ਵਿੱਚ ਫੱਟੜ ਹੋਏ ਵਿਅਕਤੀਆਂ ਦੇ ਪਰਿਵਾਰ ਨੇ ਮੰਨਿਆ ਕਿ ਇਹ ਵੀਡੀਓ ਉਹਨਾਂ ਵਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਹੈ। ਖੰਨਾ ਸਿਵਲ ਹਸਪਤਾਲ ਵਿੱਚ ਇਲਾਜ ਨੌਜਵਾਨ ਨੇ ਵੀ ਕਿਹਾ ਕਿ ਹੁਣ ਹੱਦ ਹੋ ਗਈ ਹੈ, ਜੇਕਰ ਹੁਣ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਡੇ ਕੋਲ ਮਰਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ।
ਉਥੇ ਹੀ ਪੀੜ੍ਹਤ ਦੇ ਰਿਸ਼ਤੇਦਾਰ ਸਿੰਘ ਨੇ ਦੱਸਿਆ ਕਿ ਇਸ ਹਮਲੇ ਵਿੱਚ ਉਸਦੇ ਭਰਾ ਅਤੇ ਭਤੀਜੇ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਇਹ ਸਭ ਕੁਝ ਸਿਆਸੀ ਸ਼ਹਿ 'ਤੇ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਹਮਲਾ ਕਰਨ ਵਾਲਾ ਰਜਿੰਦਰ ਸਿੰਘ ਕਾਕਾ ਰੋੜਿਆ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਕੋਟਲੀ ਪਰਿਵਾਰ ਦਾ ਨਜਦੀਕੀ ਹੈ। ਪੀੜ੍ਹਤ ਦੇ ਰਿਸ਼ਤੇਦਾਰ ਦਾ ਕਹਿਣਾ ਕਿ ਇਸ ਵਜ੍ਹਾ ਨਾਲ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਦਾ ਕਹਿਣਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਨ੍ਹਾਂ ਕੋਲ ਆਤਮਦਾਹ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ।
ਜਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ 'ਚ ਦਲਿਤਾਂ ਦੇ ਨਾਮ 'ਤੇ ਸਿਆਸਤ ਕਰਦਿਆਂ ਕਿਸੇ ਦਲਿਤ ਚਿਹਰੇ ਨੂੰ ਸੂਬੇ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਦਲਿਤ ਪਰਿਵਾਰ ਵਲੋਂ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਆਤਮਦਾਹ ਦੀ ਗੱਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਫਰੀਦਕੋਟ: ਕਤਲ ਮਾਮਲੇ ’ਚ ਦੋਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ ’ਚ ਕੀਤਾ ਪੇਸ਼