ਲੁਧਿਆਣਾ : ਸ਼ਹਿਰ ਦੇ ਬੱਸ ਸਟੈਂਡ ਉੱਤੇ ਤਣਾਅਪੁਰਨ ਸਥਿਤੀ ਵੇਖਣ ਨੂੰ ਮਿਲੀ। ਅਜਿਹਾ ਨਿੱਜੀ ਬੱਸ ਆਪਰੇਟਰਾਂ ਅਤੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਵੱਲੋਂ ਝੜਪ ਹੋਣ ਕਾਰਨ ਹੋਇਆ।
ਜਾਣਕਾਰੀ ਮੁਤਾਬਕ ਨਿੱਜੀ ਬੱਸ ਆਪਰੇਟਰਾਂ ਸਵੇਰੇ ਬੱਸਾਂ ਦੀ ਸਮੇਂ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ। ਦੋਹਾਂ ਧਿਰਾਂ ਵਿੱਚ ਕੁੱਟਮਾਰ ਅਤੇ ਆਪਸੀ ਝੜਪ ਹੋ ਗਈ। ਨਿੱਜੀ ਬੱਸ ਆਪਰੇਟਰਾਂ ਨੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੁੱਟਮਾਰੀ ਕੀਤੀ।
ਦੂਜੇ ਪਾਸੇ ਜਦੋਂ ਇਸ ਮਾਮਲੇ ਉੱਤੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿੱਜੀ ਬੱਸ ਆਪਰੇਟਰ ਬਿਨ੍ਹਾਂ ਟਾਈਮਟੇਬਲ ਤੋਂ ਆਪਣੀਆਂ ਬੱਸਾਂ ਚਲਾ ਰਹੇ ਹਨ। ਜੋ ਕਿ ਬਿਲਕੁਲ ਗ਼ਲਤ ਹੈ।
ਇਹ ਮਾਮਲਾ ਇਨ੍ਹਾਂ ਕੁ ਵੱਧ ਗਿਆ ਕਿ ਪੰਜਾਬ ਰੋਡਵੇਜ਼ ਦੇ ਅਫਸਰਾਂ ਵੱਲੋਂ ਦੋਹਾ ਧਿਰਾਂ ਨੂੰ ਬਿਠਾ ਕੇ ਆਪਸ ਵਿੱਚ ਝਗੜਾ ਸੁਲਝਾਉਣ ਦੀ ਕੋਸ਼ਿਸ ਕੀਤੀ ਗਈ ਪਰ ਝਗੜਾ ਸੁਲਝ ਨਾ ਸਕੀਆ। ਪੰਜਾਬ ਰੋਡਵੇਜ਼ ਦੇ ਅਫਸਰਾਂ ਵੱਲੋਂ ਇਸ ਮਾਮਲੇ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।