ਲੁਧਿਆਣਾ: ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15-18 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰ ਵੈਕਸੀਨੇਸ਼ਨ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਿਹਤ ਮਹਿਕਮੇ ਦੀ ਸਟਾਫ ਨਰਸਾਂ ਅਤੇ ਹੋਰ ਸਿਹਤ ਮੁਲਾਜ਼ਮ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਮੁਲਾਜ਼ਮਾਂ ਦੀ ਹੜਤਾਲ ਕਾਰਨ ਜਿਸ ਕਰਕੇ ਵੈਕਸੀਨ ਦੀ ਜੋ ਪਹਿਲੇ ਸੈਂਟਰ ਸੀ ਉਹ ਵੀ ਸਟਾਫ ਦੀ ਕਮੀ ਕਰਕੇ ਬੰਦ ਹੋ ਰਹੇ ਹਨ ਅਜਿਹੇ ’ਚ ਬੱਚਿਆਂ ਨੂੰ ਵੈਕਸੀਨ ਲਾਉਣਾ ਪ੍ਰਸ਼ਾਸਨ ਅੱਗੇ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਜਨਵਰੀ ਤੋਂ ਰਜਿਸਟ੍ਰੇਸ਼ਨ ਦੀ ਤਿਆਰੀ
ਦੱਸ ਦਈਏ ਕਿ ਬੱਚਿਆਂ ਨੂੰ ਵੈਕਸੀਨੇਸ਼ਨ ਲਾਉਣ ਲਈ ਇੱਕ ਜਨਵਰੀ ਤੋਂ ਰਜਿਸਟ੍ਰੇਸ਼ਨ ਦੀ ਤਿਆਰੀ ਹੋ ਰਹੀ ਹੈ। ਪੰਜਾਬ ਦੇ ਵਿੱਚ ਕਈ ਬੱਚਿਆਂ ਦਾ ਆਧਾਰ ਕਾਰਡ ਨਾ ਹੋਣ ਕਰਕੇ ਦਸਵੀਂ ਦੇ ਸਰਟੀਫਿਕੇਟ ਨੂੰ ਵੀ ਆਈਡੀ ਕਾਰਡ ਵਜੋਂ ਵਰਤਿਆ ਜਾ ਸਕਦਾ ਹੈ। ਰਜਿਸਟ੍ਰੇਸ਼ਨ ਦੇ ਹਿਸਾਬ ਨਾਲ ਸੈਂਟਰ ਦੱਸਿਆ ਜਾਵੇਗਾ ਜਿਸ ਤੋਂ ਬਾਅਦ ਉੱਥੇ ਬੱਚਿਆਂ ਨੂੰ ਵੈਕਸੀਨ ਲੱਗੇਗੀ।
ਕੱਲ੍ਹ ਹੋਵੇਗੀ ਕੇਂਦਰ ਅਤੇ ਪੰਜਾਬ ਦੇ ਸਿਹਤ ਮਹਿਕਮੇ ਦੀ ਬੈਠਕ
ਬੱਚਿਆਂ ਨੂੰ ਵੈਕਸੀਨ ਲਾਉਣ ਨੂੰ ਲੈ ਕੇ ਐਲਾਨ ਤਾਂ ਹੋ ਚੁੱਕਾ ਹੈ ਪਰ ਬੱਚਿਆਂ ਨੂੰ ਕਿਹੜੀ ਵੈਕਸੀਨ ਲਾਈ ਜਾਵੇਗੀ ਇਸ ਨੂੰ ਲੈ ਕੇ ਹਾਲੇ ਵੀ ਦੁਚਿੱਤੀ ਬਰਕਰਾਰ ਹੈ। ਲੁਧਿਆਣਾ ਵੈਕਸੀਨੇਸ਼ਨ ਵਿਭਾਗ ਦੀ ਮੁਖੀ ਡਾ. ਮਨੀਸ਼ਾ ਨੇ ਕਿਹਾ ਕਿ ਉਨ੍ਹਾਂ ਕੋਲ ਵੈਕਸੀਨ ਅਤੇ ਕੋਵੀਸ਼ੀਲਡ ਡੋਜ਼ ਉਪਲੱਬਧ ਹਨ ਹੁਣ ਇਨ੍ਹਾਂ ਵਿੱਚੋਂ ਕਿਹੜੀ ਡੋਜ਼ ਲਗਾਉਣੀ ਹੈ ਜਾਂ ਫਿਰ ਕੋਈ ਵੱਖਰੀ ਡੋਜ ਕੇਂਦਰ ਦੇ ਸਿਹਤ ਮਹਿਕਮੇ ਵੱਲੋਂ ਉਪਲੱਬਧ ਕਰਵਾਈ ਜਾਵੇਗੀ ਇਹ ਸਭ ਬੈਠਕ ਚ ਤੈਅ ਹੋਵੇਗਾ।
ਪੰਜਾਬ ’ਚ ਸਿਹਤ ਮੁਲਾਜ਼ਮ ਹੜਤਾਲ ’ਤੇ
ਪੰਜਾਬ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਐਨਐਚਐਮ ਦੇ ਨਾਲ ਸਟਾਫ ਨਰਸਾਂ ਅਤੇ ਹੋਰ ਲੈਬ ਤਕਨੀਸ਼ਨ ਦੀ ਵੀ ਹੜਤਾਲ ਚੱਲ ਰਹੀ ਹੈ ਜਿਸ ਕਰਕੇ ਇੱਕ ਵੱਡੀ ਚੁਣੌਤੀ ਪੰਜਾਬ ਸਰਕਾਰ ਅੱਗੇ ਵੈਕਸੀਨ ਲੋਕਾਂ ਨੂੰ ਨਿਭਾਉਣਾ ਹੈ। ਲੁਧਿਆਣਾ ਦੇ ਵਿੱਚ ਸਟਾਫ ਦੀ ਕਮੀ ਦੇ ਕਾਰਨ 12 ਦੇ ਕਰੀਬ ਸੈਂਟਰ ਬੰਦ ਹੋ ਗਏ ਹਨ। ਉੱਧਰ ਦੂਜੇ ਪਾਸੇ ਵੈਕਸੀਨੇਸ਼ਨ ਅਫਸਰ ਨੇ ਵੀ ਮੰਨਿਆ ਹੈ ਕਿ ਹੜਤਾਲ ਵੱਡੀ ਚੁਣੌਤੀ ਹੈ ਜੋ ਵੈਕਸੀਨੇਸ਼ਨ ਦੀ ਪ੍ਰਕਿਰਿਆ ਚ ਰੁਕਾਵਟ ਪਾ ਸਕਦੀ ਹੈ ਪਰ ਇਸ ਨੂੰ ਹੱਲ ਕਰਨਾ ਉਨ੍ਹਾਂ ਦਾ ਮੰਤਵ ਹੈ।
ਬੂਸਟਰ ਡੋਜ਼ ਦੀ ਤਿਆਰੀ
ਦੱਸ ਦਈਏ ਕਿ ਤੀਜੀ ਅਤੇ ਬੂਸਟਰ ਡੋਜ਼ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਲੁਧਿਆਣਾ ਟੀਕਾਕਰਨ ਇੰਚਾਰਜ ਡਾ ਮਨੀਸ਼ਾ ਨੇ ਦੱਸਿਆ ਹੈ ਕਿ 60 ਸਾਲ ਤੋਂ ਵਧੇਰੀ ਉਮਰ ਵਾਲੇ ਜੋ ਕਿ ਕਿਸੇ ਬਿਮਾਰੀ ਤੋਂ ਪੀੜਤ ਹਨ ਜਾਂ ਫਿਰ ਸਰੀਰਕ ਪੱਖੋਂ ਕਮਜ਼ੋਰ ਹਨ ਉਨ੍ਹਾਂ ਲਈ ਬੂਸਟਰ ਡੋਜ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਇਸ ਦੀ ਸ਼ੁਰੂਆਤ ਹੋ ਜਾਵੇਗੀ।
ਇਹ ਵੀ ਪੜੋ: ਦਿੱਲੀ 'ਚ ਓਮੀਕਰੋਨ ਦੇ 63 ਨਵੇਂ ਮਾਮਲੇ ਆਏ ਸਾਹਮਣੇ, ਅੱਜ ਰਾਤ ਤੋਂ ਲੱਗੇਗਾ ਨਾਇਟ ਕਰਫਿਊ