ਲੁਧਿਆਣਾ: ਨਵ-ਜੰਮੇ ਬੱਚਿਆਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ’ਚ ਪ੍ਰਸ਼ਾਸਨ ਵੱਲੋ ਵੱਡਾ ਉਪਰਾਲਾ ਕੀਤਾ ਗਿਆ ਹੈ। ਦੱਸ ਦਈਏ ਕਿ ਲੁਧਿਆਣਾ ਚ ਪੰਜਾਬ ਦਾ ਪਹਿਲਾ ਬ੍ਰੈਸਟ ਮਿਲਕ ਪੰਪ ਬੈਂਕ (breast milk pump bank) ਸਥਾਪਤ ਕੀਤਾ ਗਿਆ ਹੈ। ਇਹ ਪੂਰੇ ਪੰਜਾਬ ਦਾ ਇਹ ਪਹਿਲਾਂ ਮਾਂ ਦੇ ਦੁੱਧ ਪੰਪ ਬੈਂਕ ਹੈ ਜੋ ਲੁਧਿਆਣਾ (Ludhiana) ਚ ਖੁੱਲ੍ਹਿਆ ਹੈ ਜਿੱਥੇ 24 ਘੰਟੇ ਸੇਵਾ ਦਿੱਤੀ ਜਾਵੇਗੀ।


ਮਾਂਵਾਂ ਨੂੰ ਨਹੀਂ ਰਹੇਗੀ ਹੁਣ ਫਿਕਰ
ਨਵ ਜੰਮੇ ਬੱਚਿਆਂ ਦੇ ਲਈ ਮਾਂ ਦਾ ਦੁੱਧ (breast milk) ਲਾਹੇਵੰਦ ਹੁੰਦਾ ਹੈ। ਪਰ ਕੁਝ ਕੇਸਾਂ ਵਿੱਚ ਮਾਵਾਂ ਨੂੰ ਕੰਮ ’ਤੇ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਪਿੱਛੋਂ ਬੱਚੇ ਨੂੰ ਦੁੱਧ ਦੇਣ ਦਾ ਫ਼ਿਕਰ ਰਹਿੰਦਾ ਹੈ। ਪਰ ਹੁਣ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਮਾਂ ਦੇ ਦੁੱਧ ਪੰਪ ਦਾ ਬੈਂਕ ਖੁੱਲ੍ਹਣ ਨਾਲ ਉਨ੍ਹਾਂ ਨੂੰ ਬਹੁਤ ਵੱਡੀ ਮਦਦ ਮਿਲੇਗੀ। ਇਸ ਬੈਂਕ ਦੇ ਖੁੱਲ੍ਹਣ ਨਾਲ ਹੁਣ ਕੰਮ ਕਾਰ ’ਤੇ ਜਾਣ ਵਾਲੀਆਂ ਮਾਵਾਂ ਨੂੰ ਪਿੱਛੇ ਬੱਚਿਆਂ ਦੀ ਖੁਰਾਕ ਦੀ ਫਿਕਰ ਨਹੀਂ ਰਹੇਗੀ।

ਇਹ ਵੀ ਪੜੋ: ਜੁਰਮਾਨੇ ਬਦਲੇ ਹਾਈਕੋਰਟ ਨੇ ਦਿੱਤੀ ਇੱਕ ਵੱਖਰੀ ਸਜ਼ਾ
ਬੱਚਾ ਕੇਂਦਰ ’ਚ ਮਾਂ ਦੇ ਦੁੱਧ ਦਾ ਪੰਪ ਬੈਂਕ
ਕੰਮਕਾਰਾਂ ਨਾਲ ਜੁੜੀਆਂ ਔਰਤਾਂ ਅਤੇ ਅਜਿਹੇ ਕਈ ਹੋਰ ਮੁਸ਼ਕਿਲਾਂ ਦਾ ਹੱਲ ਲੁਧਿਆਣਾ ਪ੍ਰਸ਼ਾਸਨ ਵੱਲੋਂ ਕੱਢਿਆ ਗਿਆ ਹੈ। ਜ਼ਿਲ੍ਹੇ ਦੇ ਸਿਵਲ ਹਸਪਤਾਲ ’ਚ ਬੱਚਾ ਕੇਂਦਰ ਚ ਮਾਂ ਦੇ ਦੁੱਧ ਦਾ ਪੰਪ ਬੈਂਕ ਖੋਲ੍ਹਿਆ ਗਿਆ ਹੈ ਇਸ ਦਾ ਉਦਘਾਟਨ ਲੁਧਿਆਣਾ ਤੋਂ ਕੌਂਸਲਰ ਮਮਤਾ ਆਸ਼ੂ ਅਤੇ ਏਡੀਸੀ ਲੁਧਿਆਣਾ ਅਮਿਤ ਕੁਮਾਰ ਪੰਚਾਲ ਵੱਲੋਂ ਕੀਤਾ ਗਿਆ।
'ਇਹ ਬੈਂਕ ਬਿਲਕੁੱਲ ਮੁਫ਼ਤ ਅਤੇ 24 ਘੰਟੇ ਉਪਲਬੱਧ'
ਇਸ ਦੌਰਾਨ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਮਾਂ ਦਾ ਦੁੱਧ ਇੱਕ ਅੰਮ੍ਰਿਤ ਹੈ ਅਤੇ ਛੋਟੇ ਬਚਿਆਂ ਲਈ ਇਹ ਅਤਿ ਜ਼ਰੂਰੀ ਹੈ। ਪਰ ਕਈ ਵਾਰ ਮਾਂਵਾਂ ਕੰਮਕਾਰ ਵਾਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਫ਼ਿਕਰ ਹੁੰਦੀ ਹੈ। ਪਰ ਹੁਣ ਮਾਂ ਆਪਣਾ ਦੁੱਧ ਇਸ ਬੈਂਕ ਰਾਹੀਂ ਸਟੋਰ ਕਰ ਸਕਦੀਆਂ ਹਨ ਅਤੇ ਨਵ-ਜੰਮੇ ਬੱਚੇ ਜਿਹੜੇ ਸਮੇਂ ਤੋਂ ਪਹਿਲਾਂ ਹੋ ਜਾਂਦੇ ਹਨ ਜਾਂ ਕਿਸੇ ਬਿਮਾਰੀ ਨਾਲ ਪੀੜਤ ਹੁੰਦੇ ਹਨ, ਉਨ੍ਹਾਂ ਲਈ ਵੀ ਇਹ ਜਿਆਦਾ ਲਾਹੇਵੰਦ ਹੈ। ਇਸ ਤੋਂ ਇਲਾਵਾ ਬੈਂਕ ਬਿਲਕੁੱਲ ਮੁਫਤ ਹੈ ਅਤੇ 24 ਘੰਟੇ ਉਪਲਬੱਧ ਰਹੇਗਾ।