ਲੁਧਿਆਣਾ: ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਅੱਜ ਲੁਧਿਆਣਾ ਪਹੁੰਚ ਰਹੇ ਹਨ। ਸਭ ਤੋਂ ਪਹਿਲਾਂ ਉਹ ਲੁਧਿਆਣਾ ਵਿਖੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਜਿਸ ਤੋਂ ਬਾਅਦ ਉਹ ਅਗਲੇ ਪ੍ਰੋਗਰਾਮਾਂ ‘ਤੇ ਜਾਣਗੇ।
ਪਹਿਲਾਂ ਜੇਪੀ ਨੱਢਾ ਦੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਪੈਦਲ ਜਾਣ ਦੀ ਯੋਜਨਾ ਬਣਾਈ ਗਈ ਸੀ, ਪਰ ਗਰਮੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸ਼ਹੀਦ ਸੁਖਦੇਵ ਥਾਪਰ ਦੇ ਘਰ ਤਕ ਜੇਪੀ ਨੱਢਾ ਈ ਰਿਕਸ਼ਾ ’ਤੇ ਬੈਠ ਕੇ ਜਾਣਗੇ ਅਤੇ ਜਿਸ ਈ ਰਿਕਸ਼ਾ ’ਤੇ ਬੈਠ ਉਹ ਸ਼ਹੀਦ ਸੁਖਦੇਵ ਦੇ ਘਰ ਜਾਣਗੇ ਉਸ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ।
ਇਹ ਵੀ ਪੜੋ: ਯੂਏਈ ਦੇ ਰਾਸ਼ਟਰਪਤੀ ਦੇ ਦੇਹਾਂਤ ਦੇ ਸੋਗ ਵਿੱਚ ਪੰਜਾਬ ਸਰਕਾਰ ਵੱਲੋਂ ਰਾਜਸੀ ਸ਼ੋਕ ਦਾ ਐਲਾਨ
ਇਸ ਦੌਰਾਨ ਈ ਰਿਕਸ਼ਾ ਚਲਾਉਣ ਵਾਲੇ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਕੇ ਉਨ੍ਹਾਂ ਨੇ ਜੇ ਪੀ ਨੱਢਾ ਨੂੰ ਆਪਣੇ ਈ ਰਿਕਸ਼ਾ ਤੇ ਬਿਠਾ ਕੇ ਸੁਖਦੇਵ ਥਾਪਰ ਦੇ ਘਰ ਲੈ ਕੇ ਜਾਣਾ ਹੈ, ਉਨ੍ਹਾਂ ਕਿਹਾ ਉਹ ਕਾਫ਼ੀ ਉਤਸ਼ਾਹਿਤ ਹਨ।
ਉਹਨਾਂ ਨੇ ਕਿਹਾ ਕਿ ਜੇਕਰ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਉਨ੍ਹਾਂ ਨਾਲ ਗੱਲਬਾਤ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕੋਈ ਇੰਨਾ ਵੱਡਾ ਲੀਡਰ ਉਨ੍ਹਾਂ ਦੇ ਈ ਰਿਕਸ਼ਾ ‘ਤੇ ਬੈਠਣ ਵਾਲਾ ਹੈ ਜਿਸ ਕਰਕੇ ਉਨ੍ਹਾਂ ਦੇ ਅੰਦਰ ਕਾਫੀ ਉਤਸ਼ਾਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਸਾਰਿਆਂ ਨੇ ਕਿਹਾ ਕਿ ਤੇਰਾ ਈ ਰਿਕਸ਼ਾ ਸਾਫ਼ ਸੁਥਰਾ ਹੈ ਤਾਂ ਕਰਕੇ ਉਹ ਮੇਰੇ ਹੀ ਈ ਰਿਕਸ਼ਾ ‘ਤੇ ਬੈਠਣਗੇ।
ਇਹ ਵੀ ਪੜੋ: ਮੁੰਡਕਾ ਅੱਗ 'ਚ 27 ਦੀ ਮੌਤ, 12 ਜ਼ਖਮੀ, ਬਚਾਅ ਕਾਰਜ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ