ETV Bharat / city

Assembly Elections 2022: ਅਕਾਲੀ ਦਲ ਵਿਕਾਸ ਦੇ ਮੁੱਦੇ ’ਤੇ ਹੀ ਮੰਗੇਗਾ ਵੋਟ- ਦਰਸ਼ਨ ਸਿੰਘ ਸ਼ਿਵਾਲਿਕ - Assembly constituency Ludhiana

ਈਟੀਵੀ ਭਾਰਤ (ETV Bharat) ਦੇ ਪ੍ਰੋਗਰਾਮ ਦਸ ਚ ਬਸ ਦੌਰਾਨ ਵਿਧਾਨਸਭਾ ਹਲਕਾ ਲੁਧਿਆਣਾ (Assembly constituency Ludhiana) ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ (shiromani akali dal candidate darshan singh shivalik) ਨਾਲ ਖਾਸ ਗੱਲਬਾਤ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ

author img

By

Published : Nov 25, 2021, 2:14 PM IST

ਲੁਧਿਆਣਾ : ਵਿਧਾਨ ਸਭਾ ਚੋਣਾਂ 2022 (Assembly Elections 2022) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਜ਼ੋਰਾ-ਸ਼ੋਰਾਂ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਾਰਟੀਆਂ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਈਟੀਵੀ ਭਾਰਤ (ETV Bharat) ਦੇ ਪ੍ਰੋਗਰਾਮ ਦਸ ਚ ਬਸ ਦੌਰਾਨ ਵਿਧਾਨਸਭਾ ਹਲਕਾ ਲੁਧਿਆਣਾ (Assembly constituency Ludhiana) ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ (shiromani akali dal candidate darshan singh shivalik) ਨਾਲ ਖਾਸ ਗੱਲਬਾਤ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ

ਸਵਾਲ- ਬੀਤੀਆਂ ਵਿਧਾਨ ਸਭਾ ਚੋਣਾਂ ਚ ਤੁਹਾਡੀ ਹਾਰ ਹੋਈ ਸੀ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਕੀ ਰਣਨੀਤੀ ਰਹੇਗੀ ?
ਜਵਾਬ- ਦਰਸ਼ਨ ਸਿੰਘ ਸ਼ਿਵਾਲਿਕ ਨੇ ਇਸ ਸਬੰਧੀ ਜਵਾਬ ਦਿੰਦਿਆਂ ਕਿਹਾ ਕਿ ਬੀਤੇ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ ਅਤੇ ਬੇਅਦਬੀ ਨੂੰ ਕਾਂਗਰਸ ਨੇ ਮੁੱਦਾ ਬਣਾਇਆ ਜਿਸ ਤੇ ਜੰਮ ਕੇ ਸਿਆਸਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਹੀ ਖਾ ਲਈ ਕਿ ਉਹ ਨਸ਼ੇ ਨੂੰ ਪੰਜਾਬ ਚ ਜੜ੍ਹੋਂ ਖ਼ਤਮ ਕਰ ਦੇਣਗੇ ਅਤੇ ਬੇਅਦਬੀ ਦੇ ਮੁਲਜ਼ਮਾਂ ਤੇ ਕਾਨੂੰਨੀ ਕਾਰਵਾਈ ਕਰਵਾਉਣਗੇ। ਦਰਸ਼ਨ ਸਿੰਘ ਸ਼ਿਵਾਲਿਕ (darshan singh shivalik) ਨੇ ਕਿਹਾ ਕਿ ਜਦੋਂ ਕੋਈ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਹੀ ਖਾ ਲਵੇ ਤਾਂ ਕਿਉਂ ਕੋਈ ਯਕੀਨ ਨਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ’ਤੇ ਯਕੀਨ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਧੋਖਾ ਕੀਤਾ।

ਸਵਾਲ- ਪਿਛਲੀ ਵਾਰ ਚੋਣਾਂ ਚ ਬੇਅਦਬੀਆਂ ਅਤੇ ਨਸ਼ੇ ਦਾ ਮੁੱਦਾ ਭਾਰੂ ਰਿਹਾ ਸੀ ਕੀ ਲੱਗਦਾ ਹੈ ਇਸ ਵਾਰ ਹਾਲਾਤ ਬਦਲੇ ਹਨ ?

ਜਵਾਬ- ਹਾਲਾਂਕਿ ਨਸ਼ੇ ਅਤੇ ਬੇਅਦਬੀਆਂ ਦੇ ਮਾਮਲੇ ਤੇ ਦਰਸ਼ਨ ਸਿੰਘ ਸ਼ਿਵਾਲਿਕ ਨੇ ਮੁੜ ਤੋਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ (Shiromani Akali Dali) ਨੇ ਸ਼ੁਰੂ ਤੋਂ ਹੀ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ। ਉਨ੍ਹਾਂ ਨੇ ਹਮੇਸ਼ਾ ਆਮ ਲੋਕਾਂ ਲਈ ਸਹਿਯੋਗ ਕੀਤਾ ਹੈ ਛੋਟੇ ਵਰਗਾਂ ਲਈ ਸਕੀਮਾਂ ਸ਼ੁਰੂ ਕੀਤੀਆਂ ਆਟਾ ਦਾਲ ਵਰਗੀਆਂ ਸਕੀਮਾਂ ਹੋਰ ਲੋਕਾਂ ਨੂੰ ਫਾਇਦੇ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਇੱਥੋਂ ਤੱਕ ਕੇ ਕਿਸਾਨੀ ਨੂੰ ਵੀ ਸਿਰਫ਼ ਅਕਾਲੀ ਦਲ ਨੇ ਹੀ ਪੁੱਛਿਆ ਹੈ ਅਕਾਲੀ ਦਲ ਨੇ ਹੀ ਕਿਸਾਨਾਂ ਲਈ ਮੋਟਰਾਂ ਦੇ ਬਿੱਲ ਮੁਫ਼ਤ ਕੀਤੇ।

ਸਵਾਲ- ਜਿਵੇਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਵੱਡੀਆਂ-ਵੱਡੀਆਂ ਗਾਰੰਟੀਆਂ ਦੇ ਰਹੇ ਹਨ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਰੰਗ ਬਦਲਿਆ ਹੈ ?
ਜਵਾਬ- ਇਸ ਸਬੰਧੀ ਦਰਸ਼ਨ ਸਿੰਘ ਸ਼ਿਵਾਲਿਕ ਨੇ ਜਵਾਬ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਦਿੱਲੀ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੰਜਾਬ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਵਿਚ ਬਹੁਤ ਫ਼ਰਕ ਹੈ। ਦਿੱਲੀ ਦੇ ਵਿੱਚ 100 ਪਿੰਡ ਵੀ ਪੂਰੇ ਨਹੀਂ ਹਨ ਜਦਕਿ ਪੰਜਾਬ ਵਿੱਚ 12 ਹਜ਼ਾਰ ਤੋਂ ਵੱਧ ਪਿੰਡ ਹਨ ਅਜਿਹੇ ਚ ਇਹ ਵੱਡੇ ਵੱਡੇ ਦਾਅਵੇ ਕਰਨੇ ਹਨ ਮੁਹੱਲਾ ਕਲੀਨਿਕ ਖੋਲ੍ਹ ਨੇ ਲੋਕਾਂ ਨੂੰ ਸੁਵਿਧਾਵਾਂ ਦੇਣੀਆਂ ਇਹ ਸਭ ਗੱਲਾਂ ਹੀ ਹਨ। ਉਨ੍ਹਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਲੋਕਾਂ ਨੂੰ ਆ ਕੇ ਗਾਰੰਟੀਆਂ ਦੇ ਰਹੇ ਹਨ। ਇਨ੍ਹਾਂ ਚੋਂ ਕੋਈ ਅਜਿਹਾ ਕੰਮ ਨਹੀਂ ਜੋ ਅਕਾਲੀ ਦਲ ਨੇ ਨਾ ਕੀਤਾ ਹੋਵੇ ਅਕਾਲੀ ਦਲ ਨੇ ਛੋਟੇ ਵਰਗਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ ਸਬਸਿਡੀ ਦਿੱਤੀ ਹੈ ਕਿਸਾਨਾਂ ਨੂੰ ਮੁਫ਼ਤ ਬਿਜਲੀ ਸਪਲਾਈ ਦਿੱਤੀ ਹੈ ਸ਼ਗਨ ਸਕੀਮ ਸ਼ੁਰੂ ਕੀਤੀ ਆਟਾ ਦਾਲ ਸਕੀਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਪੰਜਾਬ ਲਈ ਮੁੱਖ ਮੰਤਰੀ ਚਿਹਰੇ ਦੀ ਚੋਣ ਨਹੀਂ ਕਰ ਸਕਦਾ ਉਹ ਪਾਰਟੀ ਹੋਰ ਕੀ ਕਰੇਗੀ

ਸਵਾਲ- ਗਿੱਲ ਹਲਕੇ ਤੋਂ ਮੌਜੂਦਾ ਵਿਧਾਇਕ ਕਾਂਗਰਸ ਦੇ ਕੁਲਦੀਪ ਵੈਦ ਹਨ ਕੈਬਨਿਟ ਦਾ ਰੈਂਕ ਉਨ੍ਹਾਂ ਨੂੰ ਸਰਕਾਰ ਨੇ ਦਿੱਤਾ ਉਨ੍ਹਾਂ ਨਾਲ ਕਿਵੇਂ ਮੁਕਾਬਲਾ ਦੇਖਦੇ ਹੋ ?
ਜਵਾਬ- ਦਰਸ਼ਨ ਸਿੰਘ ਸ਼ਿਵਾਲਿਕ ਨੇ ਆਪਣੇ ਵਿਰੋਧੀ ਅਤੇ ਗਿੱਲ ਹਲਕੇ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੁਲਦੀਪ ਵੈਦ ਮੋਗਾ ਵਿੱਚ ਡਿਪਟੀ ਕਮਿਸ਼ਨਰ ਰਹੇ ਹਨ, ਐੱਸਡੀਐੱਮ ਰਹੇ ਹਨ ਅਤੇ ਕਈ ਹੋਰ ਅਦਾਰਿਆਂ ਚ ਪ੍ਰਸ਼ਾਸਨਿਕ ਅਹੁਦਿਆਂ ਤੇ ਰਹੇ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਦਾ ਪਿੰਡ ਬੁਲਾਰਾ ਹੈ ਜਿੱਥੇ ਵੱਡੇ-ਵੱਡੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਕੋਈ ਵਿਕਾਸ ਦੇ ਕੰਮ ਨਹੀਂ ਕਰਵਾਏ। ਉਨ੍ਹਾਂ ਅੱਗੇ ਕਿਹਾ ਕਿ ਉਥੋਂ ਦੇ ਸਕੂਲ ਤੱਕ ਲਈ ਗਰਾਂਟ ਉਸ ਸਮੇਂ ਮੈਂ ਦਿੱਤੀ ਸੀ। ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਜੋ ਵਿਅਕਤੀ ਆਪਣੇ ਜੱਦੀ ਪਿੰਡ ਚ ਕੰਮ ਨਹੀਂ ਕਰਵਾ ਸਕਦਾ ਹਲਕੇ ਚ ਕੀ ਕੰਮ ਕਰਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਾਰ ਨਹੀਂ ਲਈ ਉਹ ਉਨ੍ਹਾਂ ਨਾਲ ਮੁਕਾਬਲਾ ਨਹੀਂ ਮੰਨਦੇ। ਅਕਾਲੀ ਦਲ ਵਿਕਾਸ ਦੇ ਮੁੱਦੇ ’ਤੇ ਹੀ ਵੋਟ ਮੰਗੇਗਾ ਅਤੇ ਵਿਕਾਸ ਦੇ ਮੁੱਦੇ ’ਤੇ ਹੀ ਲੋਕਾਂ ਦੇ ਵਿਚ ਜਾਵੇਗਾ।

ਇਹ ਵੀ ਪੜੋ: Assembly Elections 2022:SYL ਦੇ ਸਮਰਥਨ ਵਾਲੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ, ਕੁਲਤਾਰ ਸੰਧਵਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.