ETV Bharat / city

Agricultural University: ਝੋਨੇ ਤੇ ਨਰਮੇ ਦੀ ਬਿਜਾਈ ਹੁਣ ਸੌਖਾਲਾ ਬਣਾਏਗੀ ਇਹ Ludo

ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਨੇ ਕਿਸਾਨਾਂ ਲਈ ਇੱਕ ਖਾਸ ਲੁਡੋ (Ludo) ਤਿਆਰ ਕੀਤੀ ਹੈ ਜਿਸ ਕਾਰਨ ਕਿਸਾਨ ਖੇਤੀ ਦੇ ਲਾਭ ਅਤੇ ਨੁਕਾਸਨ ਬਾਰੇ ਅਸਾਨੀ ਨਾਲ ਸਮਝ ਸਕਣਗੇ।

Agricultural University: ਝੋਨੇ ਤੇ ਨਰਮੇ ਦੀ ਬਿਜਾਈ ਹੁਣ ਸੌਖਾਲਾ ਬਣਾਏਗੀ ਇਹ Ludo
Agricultural University: ਝੋਨੇ ਤੇ ਨਰਮੇ ਦੀ ਬਿਜਾਈ ਹੁਣ ਸੌਖਾਲਾ ਬਣਾਏਗੀ ਇਹ Ludo
author img

By

Published : Jun 3, 2021, 4:34 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਅਕਸਰ ਹੀ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ ਅਤੇ ਹੁਣ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਵੱਲੋਂ ਵਿਸ਼ੇਸ਼ ਤੌਰ ’ਤੇ ਕਿਸਾਨਾਂ ਲਈ ਇੱਕ ਲੁਡੋ (Ludo) ਤਿਆਰ ਕੀਤੀ ਗਈ ਹੈ। ਇਸ ਲੁਡੋ (Ludo) ’ਚ ਸੱਪ ਸੀੜੀ ਦੀ ਗੇਮ ਹੈ ਜਿਸ ਨਾਲ ਕਿਸਾਨਾਂ ਨੂੰ ਖੇਤੀ ਵਿੱਚ ਕਾਫੀ ਮਦਦ ਮਿਲੇਗੀ। ਝੋਨੇ ਅਤੇ ਨਰਮੇ ਦੇ ਸੀਜ਼ਨ ਨੂੰ ਵੇਖਦਿਆਂ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸ ਲੁਡੋ (Ludo) ਦੀ ਡਿਮਾਂਡ ਹੁਣ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੋਣ ਲੱਗੀ ਹੈ। ਗੁਆਂਢੀ ਮੁਲਕ ਬੰਗਲਾਦੇਸ਼ ਨੇਪਾਲ ਆਦਿ ਤੋਂ ਪੀਏਯੂ ਨੂੰ ਇਸ ਲੂਡੋ ਨੂੰ ਹਿੰਦੀ ਵਿੱਚ ਕਨਵਰਟ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਲੁੱਡੋ ਰਾਹੀਂ ਕਿਸਾਨ ਨਰਮੇ ਤੇ ਝੋਨੇ ਵਿੱਚ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ।

Agricultural University: ਝੋਨੇ ਤੇ ਨਰਮੇ ਦੀ ਬਿਜਾਈ ਹੁਣ ਸੌਖਾਲਾ ਬਣਾਏਗੀ ਇਹ Ludo

ਇਹ ਵੀ ਪੜੋ: CORONA Death:ਜਦੋਂ ਮ੍ਰਿਤਕ ਮਹਿਲਾ ਖੁਦ ਆਟੋ 'ਤੇ ਪਹੁੰਚੀ ਘਰ...
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਸੰਚਾਰ ਵਿਭਾਗ ਦੇ ਪ੍ਰੋਫ਼ੈਸਰ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਲੁਡੋ (Ludo) ਨੂੰ ਵਿਸ਼ੇਸ਼ ਤੌਰ ’ਤੇ ਕਿਸਾਨਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਖੇਤੀ ਵਿਗਿਆਨ ਹੈ ਜਿਸ ਨੂੰ ਸਰਲ ਭਾਸ਼ਾ ਵਿੱਚ ਕਿਸਾਨਾਂ ਤਕ ਪਹੁੰਚਾਇਆ ਜਾਵੇਗਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਖੇਤੀ ਨੂੰ ਮਨੋਰੰਜਕ ਤਰੀਕੇ ਦੇ ਨਾਲ ਸਿੱਖ ਸਕੇਗੀ। ਉਨ੍ਹਾਂ ਕਿਹਾ ਕਿ ਇਸ ਲੁਡੋ (Ludo) ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਜ਼ੇਕਰ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਦੱਸੀਆਂ ਗਈਆਂ ਹਦਾਇਤਾਂ ਮੁਤਾਬਕ ਜੇਕਰ ਚੱਲਣਗੇ ਤਾਂ ਪੌੜੀਆਂ ਚੜ੍ਹਨਗੇ ਅਤੇ ਜੇਕਰ ਨਹੀਂ ਚੱਲਣਗੇ ਤਾਂ ਉਨ੍ਹਾਂ ਨੂੰ ਸੱਪ ਡੱਸ ਲਵੇਗਾ ਅਤੇ ਉਹ ਖੇਤੀ ਵਿੱਚ ਵਿਕਾਸ ਕਰਨ ਦੀ ਥਾਂ ਹੇਠਾਂ ਡਿੱਗ ਜਾਣਗੇ।

ਉਧਰ ਦੂਜੇ ਪਾਸੇ ਅਪਰ ਨਿਰਦੇਸ਼ਕ ਸੰਚਾਰ ਵਿਭਾਗ ਪੀਏਯੂ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਲੁਡੋ (Ludo) ਨੂੰ ਵਿਸ਼ੇਸ਼ ਤੌਰ ਤੇ ਕਿਸਾਨਾਂ ਲਈ ਖੇਤੀ ਨੂੰ ਸੌਖੇ ਢੰਗ ਨਾਲ ਤਕਨੀਕੀ ਨਾਲ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕਿਸਾਨਾਂ ਤੱਕ ਪਹੁੰਚਾਈ ਜਾ ਰਹੀ ਹੈ ਕਿਉਂਕਿ ਲੁਡੋ (Ludo) ਜਾਂ ਸੱਪ ਸੀੜੀ ਉਹ ਖੇਡ ਹੈ ਜੋ ਅਸੀਂ ਬਚਪਨ ਤੋਂ ਖੇਡਦੇ ਆਏ ਹਾਂ ਅਤੇ ਜ਼ਿਕਰ ਖੇਤੀ ਦੀਆਂ ਗੁੰਝਲਦਾਰ ਤਕਨੀਕਾਂ ਨੂੰ ਕਿਸਾਨ ਆਸਾਨੀ ਨਾਲ ਨਹੀਂ ਸਮਝ ਸਕਣਗੇ ਤਾਂ ਇਸ ਰਾਹੀਂ ਸਮਝਣ ਚ ਕਾਫੀ ਉਨ੍ਹਾਂ ਨੂੰ ਆਸਾਨੀ ਹੋਵੇਗੀ।

ਇਹ ਵੀ ਪੜੋ: Lockdown Effect: GYM ਮਾਲਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.