ਲੁਧਿਆਣਾ: ਥਾਣਾ ਟਿੱਬਾ ਦੇ ਅਧੀਨ ਆਉਂਦੇ ਇਲਾਕੇ ਮੁਹੱਲਾ ਵਿਸ਼ਾਲ ਵਿਹਾਰ ’ਚ ਇੱਕ 25 ਸਾਲਾ ਵਿਆਹੁਤਾ ਨੇ ਆਪਣੇ ਸਹੁਰੇ ’ਤੇ ਕੁੱਟਮਾਰ ਤੇ ਇੱਜਤ ’ਤੇ ਹੱਥ ਪਾਉਣ ਦੇ ਇਲਜਾਮ ਲਗਾਏ ਹਨ। ਪੀੜਤ ਲਈ ਆਪਣੇ ਪਤੀ ਤੇ ਸੱਸ ਸਮੇਤ ਥਾਣੇ ਪਹੁੰਚੀ ਜਿਥੇ ਉਸ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਲੜਕੀ ਨੇ ਕਿਹਾ ਕਿ ਉਹ ਹੋਰ ਜਾਤ ਦੀ ਹੈ ਤੇ ਉਸ ਦੇ ਘਰ ਬੱਚਾ ਵੀ ਨਹੀਂ ਹੋ ਰਿਹਾ ਜਿਸ ਕਾਰਨ ਉਸ ਦਾ ਸਹੁਰਾ ਉਸ ਨਾਲ ਕੁੱਟਮਾਰ ਕਰਦਾ ਹੈ। ਜਿਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜੋ: 400 ਸਾਲਾ ਗੁਰਪੁਰਬ 'ਤੇ ਗੁ.ਭੋਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਉਥੇ ਹੀ ਪੀੜਤ ਦੀ ਸੱਸ ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬ ਪੀਕੇ ਉਸ ਨਾਲ ਵੀ ਕੁੱਟਮਾਰ ਕਰਦਾ ਆ ਰਿਹਾ ਹੈ। ਦੂਜੇ ਪਾਸੇ ਭੁਪਿੰਦਰ ਸਿੰਘ ਨੇ ਆਪਣੇ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਉਹ ਮੇਰੇ ਤੋਂ ਘਰ ਨਾ ਲਵਾਉਣ ਦੀ ਮੰਗ ਕਰ ਰਹੇ ਹਨ ਜਿਸ ਕਾਰਨ ਮੇਰੇ ’ਤੇ ਝੂਠੇ ਇਲਜਾਮ ਲਗਾਏ ਜਾ ਰਹੇ ਹਨ।
ਇਹ ਵੀ ਪੜੋ: ਸਾਂਸਦ ਗੁਰਜੀਤ ਸਿੰਘ ਔਜਲਾ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਨਤਮਸਤਕ