ਲੁਧਿਆਣਾ: ਇੱਕ ਪਾਸੇ ਜਿੱਥੇ ਪੰਜਾਬ ਵਿਧਾਨਸਭਾ ਚੋਣ ਦਾ ਐਲਾਨ (punjab election announcement) ਹੋ ਚੁੱਕਿਆ ਹੈ ਉੱਥੇ ਹੀ ਦੂਜੇ ਪਾਸੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਸਾਹਨੇਵਾਲ ਤੋਂ ਡਾ ਹਰਦੀਪ ਸਿੰਘ ਮੁੰਡੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜੋ ਕਿ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਏ ਹਨ, ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਸਾਹਨੇਵਾਲ ਤੋਂ ਪੁਰਾਣੇ ਲੀਡਰਾਂ ਨੇ ਵਿਰੋਧ ਕਰ ਦਿੱਤਾ ਹੈ
ਪਾਰਟੀ ਵਰਕਰਾਂ ਨੇ ਸਿੱਧਾ ਲੁਧਿਆਣਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ’ਤੇ ਸਵਾਲ ਖੜ੍ਹੇ ਕਰਦਿਆਂ ਪਾਰਟੀ ਹਾਈ ਕਮਾਨ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਅਤੇ ਕਿਹਾ ਹੈ ਕਿ ਉਦੋਂ ਤੱਕ ਜੇਕਰ ਪੁਰਾਣੇ ਵਰਕਰਾਂ ਵਿਚੋਂ ਕਿਸੇ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਹ ਇਸ ਦਾ ਪੁਰਜ਼ੋਰ ਵਿਰੋਧ ਕਰਨਗੇ ਅਤੇ ਉਸ ਤੋਂ ਬਾਅਦ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਕਦਮ ਵੀ ਚੁੱਕੇ ਜਾਣਗੇ।
ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਅਹਿਬਾਬ ਗਰੇਵਾਲ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਜਿਸ ਨੂੰ ਟਿਕਟ ਦਿੱਤੀ ਗਈ ਹੈ ਪਾਰਟੀ ਹਾਈ ਕਮਾਨ ਨੇ ਸੋਚ ਸਮਝ ਕੇ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਟਿਕਟ ਦੀ ਸ਼ਰਤ ਤੇ ਆਮ ਆਦਮੀ ਪਾਰਟੀ ਨਹੀਂ ਜੁਆਇਨ ਕੀਤੀ ਜਾਂਦੀ ਜੇਕਰ ਉਹ ਟਿਕਟ ਦੇ ਹੀ ਚਾਹਵਾਨ ਨੇ ਤਾਂ ਫਿਰ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਿਵੇਂ ਹੋ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਸਾਹਨੇਵਾਲ ਤੋਂ ਐਲਾਨੇ ਗਏ ਉਮੀਦਵਾਰ ਹਰਦੀਪ ਮੁੰਡਿਆਂ ਦੇ ਖਿਲਾਫ਼ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਪਾਰਟੀ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਛੱਡ ਕੇ ਆਏ ਭ੍ਰਿਸ਼ਟ ਆਗੂਆਂ ਨੂੰ ਟਿਕਟਾਂ ਵੰਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਵੀ ਅਤੇ ਹੁਣ ਸਾਹਨੇਵਾਲ ਦੇ ਅੰਦਰ ਵੀ ਕਾਂਗਰਸ ਤੋਂ ਇੱਕ ਮਹੀਨਾ ਪਹਿਲਾਂ ਆਏ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਗਈ।
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਲੀਡਰਸ਼ਿਪ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਲੀਡਰਾਂ ਵੱਲੋਂ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਗ਼ਲਤ ਹਨ ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਯੋਗਤਾ ਦੇ ਮੁਤਾਬਕ ਹੀ ਟਿਕਟ ਦਾ ਫ਼ੈਸਲਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰਦੀਪ ਮੁੰਡਿਆਂ ਦਾ ਰਸੂਖ ਉਸ ਇਲਾਕੇ ਵਿਚ ਚੰਗਾ ਸੀ ਜਾਂ ਉਹ ਹੀ ਉਸ ਸੀਟ ਤੋਂ ਫਿੱਟ ਹੋ ਰਹੇ ਸਨ ਤਾਂ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ।
ਇਹ ਵੀ ਪੜੋ: ਪੰਜਾਬ ਦਾ ਖਜਾਨਾ ਖਾਲੀ, ਪਰ ਰੋਡ ਮੈਪ ਕੋਈ ਨਹੀਂ ਦਿੰਦਾ: ਨਵਜੋਤ ਸਿੱਧੂ