ETV Bharat / city

'ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ'

3 ਧੀਆਂ ਹੋਣ ਕਰਕੇ ਪਿਤਾ ਨੇ ਮਾਂ ਸਮੇਤ ਧੀਆਂ ਨੂੰ ਘਰੋਂ ਬਾਹਰ ਕੱਢ ਦਿੱਤਾ। ਕੁੜੀਆਂ ਨੇ ਦੱਸੀ ਆਪਣੀ ਹੱਡ ਬੀਤੀ ਕਿਹਾ, "ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ" ਮਾਂ ਸਮੇਤ ਕੁੜੀਆਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ।

'ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ'
'ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ'
author img

By

Published : May 27, 2020, 11:26 AM IST

ਲੁਧਿਆਣਾ: ਪਿੰਡ ਪੋਹੀੜ 'ਚ ਤਿੰਨ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੋ ਰਹੀਆਂ ਹਨ। ਉਨ੍ਹਾਂ ਦਾ ਪਿਤਾ ਦਿਹਾੜੀਆਂ ਕਰਦਾ ਸੀ। ਉਸ ਦੀਆਂ ਤਿੰਨ ਕੁੜੀਆਂ ਹੋਣ ਕਰਕੇ ਉਸ ਨੇ ਧੀਆਂ ਸਣੇ ਘਰਵਾਲੀ ਨੂੰ ਘਰੋਂ ਬਾਹਰ ਕੱਢ ਦਿੱਤਾ। ਹਾਲਾਤ ਅਜਿਹੇ ਸਨ ਕਿ ਬੱਚਿਆਂ ਨੂੰ ਨਾ ਤਾਂ ਉਨ੍ਹਾਂ ਦੇ ਨਾਨਾ-ਨਾਨੀ ਜਾਂ ਮਾਮਾ-ਮਾਮੀਆਂ ਨੇ ਰੱਖਿਆ ਅਤੇ ਨਾ ਹੀ ਸਹੁਰੇ ਪਰਿਵਾਰ 'ਚੋਂ ਕਿਸੇ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਹੁਣ ਦੋ ਬੱਚੀਆਂ ਆਪਣੀ ਮਾਸੀ ਕੋਲ ਲੁਧਿਆਣਾ ਪਿੰਡ ਪੋਹੀੜ 'ਚ ਰਹਿ ਰਹੀਆਂ ਹਨ, ਜਦੋਂ ਕਿ ਇੱਕ ਬੱਚੀ ਆਪਣੀ ਮਾਂ ਦੇ ਨਾਲ ਸਹੁਰੇ ਪਰਿਵਾਰ ਕੋਲ ਕਿਰਾਏ ਦੇ ਮਕਾਨ 'ਤੇ ਮਾਨਸਾ ਵਿੱਚ ਰਹਿ ਰਹੀਆਂ ਹਨ। ਮਾਂ ਅਤੇ ਮਾਸੀ ਦਿਹਾੜੀਆਂ ਕਰਕੇ ਧੀਆਂ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੜ੍ਹਾ ਰਹੀਆਂ ਹਨ।

'ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ'

ਤਿੰਨ ਬੱਚਿਆਂ ਜਿਨ੍ਹਾਂ 'ਚੋਂ ਇੱਕ ਦੀ ਉਮਰ 10 ਸਾਲ, ਇੱਕ ਦੀ 9 ਸਾਲ ਜਦੋਂ ਕਿ ਸਭ ਤੋਂ ਛੋਟੀ ਧੀ ਦੀ ਉਮਰ 6 ਸਾਲ ਦੀ ਹੈ। ਛੋਟੀ ਕੁੜੀ ਦੇ ਪੈਦਾ ਹੁੰਦਿਆਂ ਹੀ ਉਸ ਦੇ ਪਿਓ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬੱਚਿਆਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਿਖਰ ਦੁਪਹਿਰ 'ਚ ਨੰਗੇ ਪੈਰ ਸ਼ਰਾਬ ਲੈਣ ਲਈ ਠੇਕੇ 'ਤੇ ਭੇਜ ਦਿੰਦੇ ਸਨ। ਉਹ ਅੱਧੇ ਪੈਸੇ ਆਪਣੇ ਪਿਓ ਤੋਂ ਅਤੇ ਅੱਧੇ ਪੈਸੇ ਲੋਕਾਂ ਤੋਂ ਇਕੱਠੇ ਕਰਕੇ ਸ਼ਰਾਬ ਲਿਆ ਕੇ ਆਪਣੇ ਪਿਓ ਨੂੰ ਦਿੰਦੀਆਂ ਸਨ। ਇਥੋਂ ਤੱਕ ਕਿ ਠੇਕੇ ਵਾਲੇ ਵੀ ਉਨ੍ਹਾਂ ਨੂੰ ਬਿਨ੍ਹਾਂ ਸੋਚੇ ਸਮਝੇ ਸ਼ਰਾਬ ਦੀ ਬੋਤਲ ਹੱਥ 'ਚ ਫੜਾ ਦਿੰਦੇ ਸਨ।

'ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ'
'ਸ਼ਰਾਬ ਪੀ ਕੇ ਕੁੱਟਦਾ ਸੀ ਡੈਡੀ'

ਬੱਚਿਆਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਤੋਂ ਸ਼ਰਾਬ ਮੰਗਵਾ ਕੇ ਉਨ੍ਹਾਂ ਦਾ ਪਿਓ ਉਨ੍ਹਾਂ ਨੂੰ ਹੀ ਕੁੱਟਦਾ ਸੀ। ਉਨ੍ਹਾਂ ਦੀ ਮਾਂ ਦੀ ਕੁੱਟਮਾਰ ਕਰਦਾ ਸੀ ਅਤੇ ਛੋਟੀ-ਛੋਟੀ ਬੱਚੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਮੁੰਡਾ ਹੁੰਦੀ ਹਾਂ ਤਾਂ ਸ਼ਾਇਦ ਉਨ੍ਹਾਂ ਦਾ ਪਿਓ ਉਨ੍ਹਾਂ ਨਾਲ ਇਸ ਤਰ੍ਹਾਂ ਕੁੱਟਮਾਰ ਨਹੀਂ ਕਰਦਾ।

ਉਧਰ ਦੂਜੇ ਪਾਸੇ ਬੱਚਿਆਂ ਦੀ ਮਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਹੀਂ ਹੈ, ਉਸ ਨੂੰ ਮਰੇ ਕਾਫੀ ਸਮਾਂ ਹੋ ਗਿਆ ਹੈ। ਉਸ ਦੇ ਦੋਵੇਂ ਬੇਟੇ ਵੀ ਬੇਰੁਜ਼ਗਾਰ ਹਨ ਤੇ ਉਹ ਦਿਹਾੜੀਆਂ ਕਰਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਲਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੀਆਂ ਬਹੁਤ ਲਾਇਕ ਹਨ, ਇੱਥੋਂ ਤੱਕ ਕਿ ਉਸ ਦੇ ਭਰਾਵਾਂ ਨੇ ਵੀ ਉਨ੍ਹਾਂ ਦੀ ਭੈਣ ਨੂੰ ਅਤੇ ਉਸ ਦੇ ਬੱਚਿਆਂ ਨੂੰ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲ ਤੋਂ ਉਨ੍ਹਾਂ ਦੀਆਂ ਬੱਚੀਆਂ ਉਸ ਕੋਲ ਹੀ ਰਹਿ ਰਹੀਆਂ ਹਨ। ਬੱਚਿਆਂ ਦੀ ਮਾਸੀ ਨੇ ਕਿਹਾ ਕਿ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਅਤੇ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ ਪਰ ਹਾਲੇ ਤੱਕ ਕੋਈ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

ਆਮ ਬੱਚਿਆਂ ਵਾਂਗ ਇਨ੍ਹਾਂ ਬੱਚਿਆਂ ਦੇ ਵੀ ਸੁਪਨੇ ਹਨ ਪਰ ਪੈਰਾਂ ਦੇ ਵਿੱਚ ਚੱਪਲ ਨਹੀਂ ਕੱਪੜੇ ਫਟੇ ਹੋਏ ਹਨ ਬੱਚੀਆਂ ਪੜ੍ਹਾਈ 'ਚ ਹੁਸ਼ਿਆਰ ਹਨ ਪਰ ਆਪਣੇ ਪਿਓ ਦੀ ਦਰਿੰਦਗੀ ਦਾ ਸ਼ਿਕਾਰ ਇਨ੍ਹਾਂ ਬੱਚਿਆਂ ਦੇ ਸੁਪਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟਦੇ ਵਿਖਾਈ ਦੇ ਰਹੇ ਹਨ ਕਿਉਂਕਿ ਇਨ੍ਹਾਂ ਦੀ ਉਮਰ ਵਿੱਚ ਬੱਚੇ ਹੱਸਦੇ ਖੇਡਦੇ ਨੇ ਸ਼ਰਾਰਤਾਂ ਕਰਦੇ ਹਨ ਪਰ ਇਸ ਉਮਰ ਵਿੱਚ ਇਹ ਬੱਚਿਆਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹ ਕੁੜੀਆਂ ਨੇ ਇਸ ਕਰਕੇ ਉਨ੍ਹਾਂ ਦੇ ਪਿਓ ਵੱਲੋਂ ਉਨ੍ਹਾਂ ਨਾਲ ਇਹ ਵਿਤਕਰਾ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.