ETV Bharat / city

1098 ਹੈਲਪਲਾਈਨ ਬੱਚਿਆਂ ਲਈ ਬਣੀ ਮਸੀਹਾ, ਇੰਝ ਕਰਦੀ ਹੈ ਬੱਚਿਆ ਦੀ ਮਦਦ

ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇ 1098 ਹੈਲਪਲਾਈਨ ਨੰਬਰ ਉਨ੍ਹਾਂ ਬੱਚਿਆ ਦੇ ਲਈ ਵਰਦਾਨ ਬਣੀ ਹੋਈ ਜੋ ਬੱਚੇ ਮੁਸਿਬਤ ਵਿੱਚ ਹੁੰਦੇ ਹਨ। ਇਸ ਹੈਲਪਨਾਈਨ ਨੰਬਰ ਰਾਹੀ ਹੁਣ ਤੱਕ ਸੰਸਥਾ ਵੱਲੋਂ 1200 ਤੋਂ ਵੱਧ ਬੱਚਿਆ ਨੂੰ ਬਚਾਇਆ ਜਾ ਚੁੱਕਿਆ ਹੈ। ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

Childline Ludhiana
1098 ਹੈਲਪਲਾਈਨ ਬੱਚਿਆਂ ਲਈ ਬਣੀ ਮਸੀਹਾ
author img

By

Published : Oct 1, 2022, 5:45 PM IST

Updated : Oct 1, 2022, 6:19 PM IST

ਲੁਧਿਆਣਾ: ਜ਼ਿਲ੍ਹੇ ਵਿੱਚ 1098 ਹੈਲਪਲਾਈਨ ਬੱਚਿਆ ਦੇ ਲਈ ਮਸੀਹਾ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ ਲੁਧਿਆਣਾ ਦੇ ਰਹਿਣ ਵਾਲੇ ਕੁਲਵਿੰਦਰ ਡੰਗ ਵੱਲੋਂ ਚਲਾਈ ਜਾ ਰਹੀ ਇਸ ਸੰਸਥਾ ਨੇ ਹੁਣ ਤੱਕ 1200 ਤੋਂ ਵੱਧ ਬੱਚਿਆ ਨੂੰ ਰੈਸਕਿਊ ਕੀਤਾ ਹੈ। ਇਸ ਤੋਂ ਇਲਾਵਾ ਲੁਧਿਆਣਾ ਸਟੇਸ਼ਨ ਉੱਤੇ ਉਹ ਆਉਣ ਜਾਣ ਵਾਲੇ ਯਾਤਰੀਆਂ ਨੂੰ ਜਾਗਰੂਕ ਵੀ ਕਰਦੇ ਹਨ।

ਇਸ ਸਬੰਧੀ ਕੁਲਵਿੰਦਰ ਡੰਗ ਨੇ ਦੱਸਿਆ ਕਿ 2018 ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਤੇ ਸਸਥਾ ਦੀ ਸ਼ੁਰੂਆਤ ਹੋਈ ਸੀ ਅਤੇ ਹਰ ਮਹੀਨੇ ਉਨ੍ਹਾਂ ਕੋਲ 20-35 ਕੇਸ ਆਉਂਦੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਰੇਲਵੇ ਸਟੇਸ਼ਨ ਵੱਡਾ ਹੈ ਇਸ ਕਰਕੇ ਇਥੇ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਤੋਂ ਬੱਚਿਆਂ ਦੇ ਕੇਸ ਸਾਹਮਣੇ ਆਉਂਦੇ ਹਨ।

Childline Ludhiana
1098 ਹੈਲਪਲਾਈਨ ਬੱਚਿਆਂ ਲਈ ਬਣੀ ਮਸੀਹਾ

ਉਨਾਂ ਦੱਸਿਆ ਕਿ ਜ਼ਿਆਦਾਤਰ ਮਾਮਲੇ ਨਾਬਾਲਿਗ ਲੜਕੀਆਂ ਦੇ ਹੁੰਦੇ ਹਨ ਜਿਨ੍ਹਾਂ ਦੀ ਉਮਰ 12 ਸਾਲ ਤੋਂ ਲੈਕੇ 17 ਸਾਲ ਤੱਕ ਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਟੀਮ ਦਿਨ ਰਾਤ ਕੰਮ ਕਰਦੀ ਹੈ ਅਤੇ ਹੈਲਪਲਾਈਨ ਨੰਬਰ 1098 24 ਘੰਟੇ ਚੱਲਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਕੋਲ ਕਈ ਤਰਾਂ ਦੇ ਕੇਸ ਆਉਂਦੇ ਹਨ। ਜਿੰਨ੍ਹਾ ਚ ਘਰੋੰ ਭਜੇ ਬੱਚੇ, ਵਰਗਲਾ ਕੇ ਲਿਆਂਦੇ ਗਏ, ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੇ ਕੇਸ ਵੀ ਆਉਂਦੇ ਹਨ ਜੋ ਕਿ ਬੱਚਿਆਂ ਦੀ ਤਸਕਰੀ ਦੇ ਹੁੰਦੇ ਹਨ।

2018 ਚ ਹੋਈ ਸ਼ੁਰੂਆਤ: ਉਨ੍ਹਾਂ ਦੱਸਿਆ ਕਿ ਸਾਲ 2018 ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੇ ਸਾਡੀ ਯੂਨਿਟ ਨੂੰ ਸਥਾਪਿਤ ਕੀਤਾ ਗਿਆ। ਸਰਕਾਰ ਦੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਉਨ੍ਹਾਂ ਵਲੋਂ ਇਹ ਹੈਲਪਲਾਈਨ ਨੰਬਰ ਚਲਾਇਆ ਜਾ ਰਿਹਾ ਹੈ, ਇੱਕ ਸਾਲ ਦੇ ਵਿੱਚ ਉਨ੍ਹਾਂ ਕੋਲ 1 ਸਾਲ ਅੰਦਰ 300 ਤੋਂ ਲੈਕੇ 400 ਕੇਸ ਆਉਂਦੇ ਹਨ। ਹਰ ਮਹੀਨੇ 15 ਤੋਂ ਲੈਕੇ 35 ਕੇਸ ਆਉਂਦੇ ਹਨ। 70 ਫੀਸਦੀ ਕੇਸ ਲੜਕੀਆਂ ਦੇ ਆਉਂਦੇ ਹਨ।

1098 ਹੈਲਪਲਾਈਨ ਬੱਚਿਆਂ ਲਈ ਬਣੀ ਮਸੀਹਾ

ਉਨ੍ਹਾਂ ਦੱਸਿਆ ਕਿ ਹੁਣ ਤੱਕ 1200 ਤੋਂ ਵੱਧ ਬੱਚਿਆਂ ਨੂੰ ਉਹ ਰੈਸਕਿਉ ਕਰ ਚੁੱਕੇ ਹਨ। ਉਹ ਦਿਨ ਰਾਤ ਕੰਮ ਕਰ ਰਹੇ ਹਨ ਇਸ ਵਿਚ ਆਰਪੀਐਫ ਅਤੇ ਜੀਆਰਪੀ ਵੀ ਉਨ੍ਹਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਚਾਈਲਡ ਪ੍ਰੋਟੈਕਸ਼ਨ ਐਕਟ ਦੇ ਤਹਿਤ ਜੇਕਰ 0 ਤੋਂ ਲੈਕੇ 18 ਸਾਲ ਤੋਂ ਹੇਠਾਂ ਕੋਈ ਮਾਮਲਾ ਆਉਂਦਾ ਹੈ ਤਾਂ ਉਸ ਨੂੰ ਉਹ ਡੀਲ ਕਰਦੇ ਨੇ।

ਬੱਚਿਆਂ ਦੀ ਕੀਤੀ ਜਾਂਦੀ ਹੈ ਕੌਂਸਲਿੰਗ: ਸੰਸਥਾ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਦੀ ਕੌਂਸਲਿੰਗ ਦੀ ਕੀਤੀ ਜਾਂਦੀ ਹੈ ਜਿਸ ਲਈ ਖਾਸ ਤੌਰ ਤੇ ਉਹਨਾਂ ਦੀ ਟੀਮ ਦੇ ਮੈਂਬਰ ਨੇ ਉਹ ਇਸ ਸਬੰਧੀ ਕੌਂਸਲਿੰਗ ਕਰਦੇ ਹਨ। ਨਵਦੀਪ ਕੌਰ 1.5 ਸਾਲ ਤੋਂ ਇਸ ਸੰਸਥਾ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕੇਸ ਕੁੜੀਆਂ ਦੇ ਹੁੰਦੇ ਨੇ ਉਹ ਕੁੜੀਆਂ ਸਿਰਫ ਕੁੜੀਆਂ ਨਾਲ ਵੀ ਖੁੱਲ੍ਹ ਕੇ ਗੱਲ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕੇਸ ਸਾਡੇ ਕੋਲ ਇਸ ਤਰਾਂ ਦੇ ਅਹੁਦੇ ਲਈ ਜਿਨ੍ਹਾਂ ਦੇ ਵਿੱਚ ਕੁੜੀਆਂ ਨੂੰ ਵਰਗਲਾ ਲਿਆ ਜਾਂਦਾ ਹੈ ਜਾਂ ਉਹ ਘਰੋਂ ਮਾਪਿਆਂ ਦੇ ਨਾਲ ਲੜ ਕੇ ਆ ਜਾਂਦੀਆਂ ਹਨ। ਸੰਸਥਾ ਦੇ ਮੁਖੀ ਕੁਲਵਿੰਦਰ ਨੇ ਦੱਸਿਆ ਕਿ ਜ਼ਿਆਦਾਤਰ ਕੁੜੀਆਂ ਨੂੰ ਹੀ ਸ਼ਿਕਾਰ ਬਣਾਇਆ ਜਾਂਦਾ ਹੈ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਉਨਾਂ ਨੂੰ ਨਾ ਰੈਸਕਿਉ ਕੀਤਾ ਜਾਵੇ ਤਾਂ ਉਹ ਸਰੀਰਕ ਸ਼ੋਸ਼ਣ ਦਾ ਵੀ ਕਈ ਵਾਰ ਸ਼ਿਕਾਰ ਹੋ ਜਾਂਦੀਆਂ ਹਨ।

ਕੇਸ ਸਟੱਡੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਸਾਲ ਪਹਿਲਾਂ ਇਕ ਹੈਰਾਨ ਕਰ ਦੇਣ ਵਾਲਾ ਕੇਸ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਬੱਚੀ ਦੇ ਮਾਤਾ-ਪਿਤਾ ਵੀ ਸੁਣਿਆ ਉਸ ਦੀ ਅਕਸਰ ਲੜਾਈ ਰਹਿੰਦੀ ਸੀ ਅਤੇ ਤਲਾਕ ਤੋਂ ਬਾਅਦ ਬੱਚੀ ਨੂੰ ਮਾਂ ਨੇ ਰੱਖ ਲਿਆ ਅਤੇ ਉਸ ਦੇ ਭਰਾ ਨੂੰ ਉਸ ਦੇ ਪਿਤਾ ਤੇ ਰੱਖ ਲਿਆ, ਅਤੇ ਕਿਸੇ ਗੱਲ ਨੂੰ ਲੈ ਕੇ ਨਾਨਕੇ ਘਰ ਉਸ ਦੇ ਮਾਮਾ ਨੇ ਉਸਨੂੰ ਕੁਝ ਕਹਿ ਦਿੱਤਾ ਜਿਸ ਤੋਂ ਬਾਅਦ ਕੁੜੀ ਨਰਾਜ਼ ਹੋ ਕੇ ਘਰੋ ਭੱਜ ਗਈ ਅਤੇ ਪਹਿਲਾਂ ਉਸ ਦਾ ਸਰੀਰਿਕ ਸ਼ੋਸ਼ਣ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹ ਇਕ ਅਜਿਹੀ ਮਹਿਲਾ ਦੇ ਸੰਪਰਕ ਵਿਚ ਆਈ ਜਿਸ ਨੇ ਉਸਨੂੰ ਅੱਗੇ ਦਿੱਲੀ ਲੈ ਜਾ ਕੇ ਗਲਤ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਅਸੀਂ ਰਿਕਵਰ ਕੀਤਾ ਤਾਂ ਉਸ ਨੌਂ ਨਾਜਾਇਜ਼ ਧੰਦੇ ਵਿੱਚ ਧਕੇਲ ਦਿੱਤਾ ਸੀ, ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਦੋਂ ਲੜਕੀ ਨੂੰ ਰਿਕਵਰੀ ਤੋਂ ਬਾਅਦ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਹੁਣ ਤੱਕ 400 ਤੋਂ ਵੱਧ ਲੋਕ ਉਸ ਦਾ ਸਰੀਰਕ ਸ਼ੋਸ਼ਣ ਕਰ ਚੁੱਕੇ ਹਨ। ਪੁੱਛਗਿੱਛ ਤੋਂ ਬਾਅਦ ਉਸਦੇ ਨਾਨਾ ਦਾ ਨੰਬਰ ਮਿਲ ਗਿਆ। ਜਿਸ ਤੋਂ ਬਾਅਦ ਉਸ ਨੂੰ ਉਸਦੇ ਘਰ ਪਹੁੰਚਾਇਆ ਗਿਆ।

ਬੱਚਿਆਂ ਅਤੇ ਪਰਿਵਾਰਾਂ ਨੂੰ ਸੁਨੇਹਾ: ਕੁਲਵਿੰਦਰ ਅਤੇ ਉਹਨਾਂ ਦੀ ਟੀਮ ਨੇ ਨਾਬਾਲਿਗ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਇਹ ਸੁਨੇਹਾ ਦਿੱਤਾ ਹੈ ਕਿ ਜੇ ਕਰ ਪਰਿਵਾਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਝਗੜਾ ਵੀ ਹੋ ਜਾਂਦਾ ਹੈ ਤਾਂ ਉਹ ਆਪਣਾ ਘਰ ਨਾ ਛੱਡ ਕੇ ਹੁਣ ਕਿਉਂਕਿ ਉਹਨਾਂ ਦੇ ਇੱਕ ਕਦਮ ਚੁੱਕਣ ਦੇ ਨਾਲ ਉਹਨਾਂ ਦੀ ਪੂਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਅਤੇ ਪਰਿਵਾਰ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੁੱਸੇ ਵਿੱਚ ਲਿਆ ਗਿਆ ਕਦਮ ਅਕਸਰ ਵੀ ਖਤਰਨਾਕ ਹੁੰਦਾ ਹੈ। ਇਸ ਸਬੰਧੀ ਉਹ ਲੁਧਿਆਣਾ ਰੇਲਵੇ ਸਟੇਸ਼ਨ ਤੇ ਆਉਣ ਵਾਲੇ ਮੁਸਾਫਿਰਾਂ ਨੂੰ ਆਪਣੀ ਹੈਲਪਲਾਈਨ ਸਬੰਧੀ ਜਾਗਰੂਕ ਵੀ ਕਰਦੇ ਹਨ। ਪੈਂਫਲੇਟ ਵੰਡ ਕੇ ਉਨ੍ਹਾਂ ਨੂੰ ਅਗਾਹ ਕਰਦੇ ਹਨ ਅਤੇ ਸਾਵਧਾਨ ਰਹਿਣ ਲਈ ਅਪੀਲ ਕਰਦੇ ਹਨ।

ਇਹ ਵੀ ਪੜੋ: ਪੰਜਾਬ ਪੁਲਿਸ ਹੱਥ ਵੱਡੀ ਸਫਲਤਾ, ISI ਨਾਲ ਜੁੜੇ ਅੱਤਵਾਦੀ ਗਿਰੋਹ ਦਾ ਮੈਂਬਰ ਕਾਬੂ

Last Updated : Oct 1, 2022, 6:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.