ਜਲੰਧਰ: ਪੰਜਾਬ ਵਿੱਚ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚਲਦੇ ਜਲੰਧਰ ਜ਼ਿਲ੍ਹੇ ਵਿੱਚ ਵੀ 6 ਨਗਰ ਕੌਂਸਲ ਅਤੇ 2 ਨਗਰ ਪੰਚਾਇਤਾਂ ਹਨ। ਇਨ੍ਹਾਂ ਵਿੱਚ 110 ਵਾਰਡ ਵਿੱਚ ਹੋਣ ਵਾਲੀਆਂ ਚੋਣਾਂ ਜਿਸ ਦੇ ਸਬੰਧੀ ਹੁਣ ਤੱਕ ਉਮੀਦਵਾਰਾਂ ਨੇ ਆਪਣੇ ਨਾਮਜ਼ਦ ਕਰਵਾ ਦਿੱਤੇ ਹਨ ਅਤੇ ਹੁਣ ਚੋਣਾਂ ਦੀ ਤਿਆਰੀਆਂ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਉਮੀਦਵਾਰਾਂ ਦੇ ਚੋਣ ਵਾਅਦੇ
- ਸਥਾਨਕ ਕਸਬਾ ਅਲਾਵਲਪੁਰ ਵਿੱਚ 31 ਉਮੀਦਵਾਰ ਆਪਣੇ ਨਾਮਕਰਨ ਕਰਵਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਵਾੜ ਦੇ ਵਿੱਚ ਪਹਿਲ ਦੇ ਆਧਾਰ 'ਤੇ ਵਿਕਾਸ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਦੇ ਵਿਕਾਸ ਅਤੇ ਜੋ ਮੁੱਢਲੀਆਂ ਜ਼ਰੂਰਤਾਂ ਹਨ ਉਨ੍ਹਾਂ ਨੂੰ ਪੂਰਾ ਕਰਨਗੇ।
- ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਜਿੱਤਦੀ ਹੈ ਤਾਂ ਪਿੰਡ ਦੇ ਵਿਕਾਸ ਦੇ ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੁਣ ਨਾਂ ਤੇ ਭਾਜਪਾ ਦੀ ਸਰਕਾਰ ਤੇ ਯਕੀਨ ਰਿਹਾ ਹੈ ਅਤੇ ਨਾ ਹੀ ਕਾਂਗਰਸ ਦੀ ਸਰਕਾਰ ਤੇ ਕਿਉਂਕਿ ਕਾਂਗਰਸ ਨੇ ਵੀ ਆਪਣੇ ਚਾਰ ਸਾਲਾਂ ਦੇ ਕਾਰਜ ਕਾਲ ਵਿੱਚ ਕੁਝ ਵੀ ਕੰਮ ਨਹੀਂ ਕੀਤਾ ਹੈ।
- ਉੱਥੇ ਹੀ ਆਜ਼ਾਦ ਉਮੀਦਵਾਰ ਰਾਜ ਰਾਣੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤੇ ਪਹਿਲ ਦੇ ਆਧਾਰ 'ਤੇ ਪਿੰਡ ਦੇ ਵਿੱਚ ਪੈਲੇਸ ਬਣਾਇਆ ਜਾਏਗਾ ਤੇ ਹੋਰ ਵੀ ਮੁੱਢਲੇ ਪਿੰਡ ਦੇ ਕੰਮ ਕੀਤੇ ਜਾਣਗੇ ਅਤੇ ਜੋ ਵੀ ਉਨ੍ਹਾਂ ਦੀ ਤਨਖ਼ਾਹ ਸਰਕਾਰੀ ਲੱਗੇਗੀ ਉਸ ਪੂਰੀ ਤਨਖ਼ਾਹ ਨੂੰ ਪਿੰਡ ਦੇ ਵਿਕਾਸ ਤੇ ਲਗਾਇਆ ਜਾਵੇਗਾ।
ਪਿੰਡਾ ਵਿੱਚ ਨਹੀਂ ਹੋਇਆ ਵਿਕਾਸ
- ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਹਿਲਾਂ ਵੀ ਚੋਣਾਂ ਹੋਈਆਂ ਅਤੇ ਪਹਿਲਾਂ ਵੀ ਕਈ ਕੌਂਸਲਰ ਬਣੇ ਪਰ ਉਨ੍ਹਾਂ ਨੇ ਅਜੇ ਤੱਕ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਹੈ।
- ਅਲਾਵਲਪੁਰ ਦੇ ਵਿੱਚ ਨਾਂ ਤੇ ਗਲੀਆਂ ਦੇ ਵਿੱਚ ਸੀਵਰ ਪਏ ਹੋਏ ਹਨ ਅਤੇ ਨਾ ਹੀ ਨਾਲੀਆਂ ਨੂੰ ਸਾਫ ਕਰਨ ਦਾ ਕੋਈ ਪੱਕਾ ਪ੍ਰਬੰਧ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਜਗ੍ਹਾ ਤੇ ਬਣੇ ਹੋਏ ਨਾਲਿਆਂ ਦੇ ਵਿੱਚੋਂ ਬਦਬੂ ਇੰਨੀ ਕੁ ਆਉਂਦੀ ਹੈ ਕੀ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਕੋਈ ਉਨ੍ਹਾਂ ਨੂੰ ਸਾਫ ਕਰਨ ਲਈ ਆਉਂਦਾ ਹੈ ਤੇ ਉਨ੍ਹਾਂ ਦਾ ਗੰਦ ਏਦਾਂ ਹੀ ਸੜਕਾਂ ਤੇ ਪਿਆ ਰਹਿੰਦਾ ਹੈ, ਉਨ੍ਹਾਂ ਨੂੰ ਕੋਈ ਚੁੱਕ ਕੇ ਨਹੀਂ ਲੈ ਕੇ ਜਾਂਦਾ।
- ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਦੇ ਪਿੰਡ ਦੇ ਵਿੱਚ ਵਿਕਾਸ ਦੇ ਪੱਧਰ 'ਤੇ ਕੋਈ ਵੀ ਕੰਮ ਨਹੀਂ ਹੋਇਆ ਹੈ। ਜੇਕਰ ਉਨ੍ਹਾਂ ਨੂੰ ਪਿੰਡ ਵਿੱਚ ਕੋਈ ਵਿਆਹ ਦਾ ਫੰਕਸ਼ਨ ਕਰਨਾ ਹੁੰਦਾ ਹੈ ਤੇ ਉਨ੍ਹਾਂ ਨੂੰ ਆਦਮਪੁਰ ਪੈਲੇਸ ਬੁੱਕ ਕਰਨਾ ਪੈਂਦਾ ਹੈ, ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਛੋਟੀ ਮੋਟੀ ਧਰਮਸ਼ਾਲਾ ਜਾਂ ਪੈਲੇਸ ਨਹੀਂ ਹੈ, ਜਿਸ ਵਿੱਚ ਉਹ ਆਪਣੇ ਕਾਰੇ ਕਰਨ ਵਗੈਰਾ ਰੱਖ ਸਕਣ।
- ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਪਿੰਡ ਦੇ ਕੰਮ ਕਰੇਗਾ ਉਹਨੂੰ ਹੀ ਅਸੀਂ ਵੋਟ ਦਵਾਂਗੇ।