ਜਲੰਧਰ: ਸ਼ਹਿਰ ਦੇ ਰਾਜਾ ਗਾਰਡਨ ਇਲਾਕੇ 'ਚ ਬੀਤੇ ਦਿਨੀਂ ਕਈ ਚੋਰੀਆਂ ਹੋਇਆਂ ਸਨ। ਲੋਕ ਅਜੇ ਇਨ੍ਹਾਂ ਚੋਰੀਆਂ ਦੇ ਸਦਮੇ ਤੋਂ ਬਾਹਰ ਨਹੀਂ ਨਿਕਲੇ ਸੀ ਕਿ ਚੋਰਾਂ ਵੱਲੋਂ ਇਲਾਕਾ ਵਾਸੀਆਂ ਨੂੰ ਮੁੜ ਚੋਰੀ ਕੀਤੇ ਜਾਣ ਸਬੰਧੀ ਮੁੜ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਬੇਹੱਦ ਪਰੇਸ਼ਾਨ ਹਨ। ਚੋਰਾਂ ਵੱਲੋਂ ਵਾਰ-ਵਾਰ ਇਲਾਕੇ ਦੇ ਸਾਰੇ ਘਰਾਂ 'ਚ ਮੁੜ ਚੋਰੀ ਕਰਨ ਸਬੰਧੀ ਚਿੱਠੀਆਂ ਪਾਈਆਂ ਗਈਆਂ ਹਨ। ਇਨ੍ਹਾਂ ਚਿੱਠੀਆਂ 'ਚ ਲਿੱਖਿਆ ਹੈ, "ਅਸੀਂ ਫੇਰ ਆਵਾਂਗੇ-ਚੋਰ"। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਅਜਿਹੀਆਂ ਚਿੱਠੀਆਂ ਆਉਣ ਕਾਰਨ ਉਹ ਬੇਹਦ ਪਰੇਸ਼ਾਨ ਹਨ।
ਕੀ ਹੈ ਪੂਰਾ ਮਾਮਲਾ
ਮਹਿਜ਼ ਦੋ ਦਿਨ ਪਹਿਲਾਂ ਚੋਰਾਂ ਵੱਲੋਂ ਰਾਜਾ ਗਾਰਡਨ ਇਲਾਕੇ 'ਚ ਫ਼ਿਲਮੀ ਅੰਦਾਜ 'ਚ ਚੋਰੀ ਕੀਤੀ ਗਈ ਸੀ। ਇਸ ਸਬੰਧੀ ਸੀਸੀਟੀਵੀ ਫੁਟੇਜ਼ 'ਚ ਪਤਾ ਲਗਾ ਕਿ ਚਿੱਠੀ ਸੁੱਟਣ ਵਾਲੇ ਅਣਪਛਾਤੇ ਲੋਕ ਐਕਟਿਵਾ 'ਤੇ ਆਏ ਸਨ। ਇਲਾਕਾ ਵਾਸੀਆਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ।
ਇਸ ਮਾਮਲੇ 'ਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕਮਲਜੀਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।