ਜਲੰਧਰ: ਫਿਲੌਰ ਦੇ ਗੰਨਾ ਪਿੰਡ ਵਿਖੇ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਲਾ ਰਹੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਅੱਗੇ ਜਾ ਰਹੇ ਚਾਰ ਮੋਟਰਸਾਈਕਲਾਂ ਨੂੰ ਅੰਨ੍ਹੀ ਵਾਹੀ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹੋ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਬਿਲਗਾ ਤੋਂ ਡਿਊਟੀ ਨਿਭਾ ਕੇ ਜਦੋਂ ਆਪਣੇ ਕਾਰੋਬਾਰ ਨੂੰ ਜਾ ਰਿਹਾ ਸੀ, ਤਾਂ ਅਚਾਨਕ ਹੀ ਉਨ੍ਹਾਂ ਦੀ ਗੱਡੀ ਦੇ ਅੱਗੇ ਮੋਟਰਸਾਈਕਲ ਸਵਾਰ ਆ ਗਏ, ਜਿਸ ਕਾਰਨ ਇਹ ਹਾਦਸਾ ਹੋ ਗਿਆ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਵਿਅਕਤੀਆਂ ਦਾ ਇਲਾਜ ਵੀ ਜ਼ਰੂਰ ਕਰਵਾਉਣਗੇ ਅਤੇ ਇਨ੍ਹਾਂ ਦੀ ਭਰਪਾਈ ਵੀ ਕਰਨਗੇ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਵੱਲੋਂ ਇਹ ਵੀ ਕਬੂਲ ਕਰ ਦਿੱਤਾ ਗਿਆ ਕਿ ਉਸ ਨੇ ਸ਼ਰਾਬ ਵੀ ਪੀਤੀ ਹੋਈ ਹੈ ਅਤੇ ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਜੋ ਹਾਦਸਾ ਹੋਇਆ ਹੈ, ਉਹ ਆਪਣੀ ਗਲਤੀ ਵੀ ਮੰਨਦੇ ਹਨ।
ਉੱਥੇ ਹੀ ਗੰਭੀਰ ਰੂਪ 'ਚ ਜ਼ਖਮੀ ਹੋਏ ਨੌਜਵਾਨਾਂ ਨੇ ਕਿਹਾ ਹੈ ਕਿ ਉਹ ਆਰਾਮ ਦੇ ਨਾਲ ਸਾਈਡ ਤੋਂ ਆਪਣੀ ਬਾਈਕ 'ਤੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ, ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਦੇ ਨਾਲ ਇੱਕ ਗੱਡੀ ਆਈ ਅਤੇ ਉਨ੍ਹਾਂ ਨੂੰ ਅੰਨ੍ਹੇਵਾਹ ਟੱਕਰ ਮਾਰਦੀ ਹੋਈ ਅੱਗੇ ਚੱਲੀ ਗਈ, ਜਿਸ ਵਿੱਚ ਕਿ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਏ। ਫਿਲਹਾਲ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉੱਥੇ ਹੀ ਦੇਖਣਯੋਗ ਗੱਲ ਹੈ ਕਿ ਜੇਕਰ ਕੋਈ ਆਮ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਲਾਉਂਦਾ ਹੈ ਤਾਂ ਏਦਾਂ ਦਾ ਹਾਦਸਾ ਹੁੰਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਜਿਹੜਾ ਹੁਣ ਖ਼ੁਦ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਲਾ ਰਿਹਾ ਹੈ ਅਤੇ ਅੱਗੇ ਜਾ ਕੇ ਹਾਦਸਾ ਵੀ ਹੁੰਦਾ ਹੈ ਤਾਂ ਉਸ ਪੁਲਿਸ ਮੁਲਾਜ਼ਮ 'ਤੇ ਹਾਲੇ ਤੱਕ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ: ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ