ਜਲੰਧਰ : ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਤਿਉਹਾਰਾਂ ਦੇ ਰੰਗ ਫਿੱਕੇ ਪੈ ਗਏ ਹਨ। ਜਿਥੇ ਲੌਕਡਾਊਨ ਦੌਰਾਨ ਦੁਕਾਨਦਾਰਾਂ ਦਾ ਕੰਮ ਮੰਦਾ ਪਿਆ ਸੀ, ਉਥੇ ਹੀ ਹੁਣ ਤਿਉਹਾਰਾਂ ਦੇ ਸੀਜ਼ਨ 'ਚ ਬਜ਼ਾਰਾਂ 'ਚ ਰੌਣਕ ਵੇਖਣ ਨੂੰ ਮਿਲ ਰਹੀ ਹੈ। ਗਾਹਕਾਂ ਦੀ ਆਮਦ ਨਾਲ ਦੁਕਾਨਦਾਰ ਖੁਸ਼ ਹਨ।
ਦੀਵਾਲੀ ਮੌਕੇ ਜਲੰਧਰ ਦੇ ਫਗਵਾੜਾ ਗੇਟ ਇਲਾਕੇ 'ਚ ਸਜਾਵਟੀ ਲਾਈਟਾਂ ਆਦਿ ਦੀਆਂ ਦੁਕਾਨਾਂ ਸਜ ਗਈਆਂ ਹਨ। ਦੁਕਾਨਦਾਰਾਂ ਵੱਲੋਂ ਦੀਵਾਲੀ ਮੌਕੇ ਵੱਧ ਤੋਂ ਵੱਧ ਸਜਾਵਟੀ ਚੀਜਾਂ ਦੀ ਵਿਕਰੀ ਹੋਣ ਦੀ ਆਸ ਕੀਤੀ ਜਾ ਰਹੀ ਹੈ। ਇਸ ਮੌਕੇ ਦਿਲਕੁਸ਼ਾ ਮਾਰਕੀਟ ਦੇ ਪ੍ਰਧਾਨ ਅਮਿਤ ਸਹਿਗਲ ਨੇ ਕਿਹਾ ਕਿ ਲੌਕਡਾਊਨ ਦੌਰਾਨ ਕਾਰੋਬਾਰ ਠੱਪ ਰਿਹਾ, ਪਰ ਤਿਉਹਾਰ ਆਉਂਦੇ ਹੀ ਬਜ਼ਾਰਾਂ 'ਚ ਗਾਹਕਾਂ ਦੀ ਆਮਦ ਸ਼ੁਰੂ ਹੋ ਗਈ ਹੈ। ਉਹ ਉਮੀਦ ਕਰਦੇ ਹਨ ਕਿ ਤਿਉਹਾਰ ਮੌਕੇ ਚੰਗੀ ਕਮਾਈ ਹੋ ਸਕੇਗੀ।
ਇਸ ਮੌੌਕੇ ਬਜ਼ਾਰ 'ਚ ਮੌਜੂਦ ਗਾਹਕਾਂ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਉਹ ਧੂਮਧਾਮ ਨਾਲ ਦੀਵਾਲੀ ਮਨਾਉਣਾ ਚਾਹੁੰਦੇ ਹਨ। ਪਟਾਕੇ ਚਲਾਉਣ ਦੀ ਬਜਾਏ ਇਸ ਵਾਰ ਉਹ ਘਰ ਦੀ ਲਾਈਟਾਂ ਤੇ ਹੋਰਨਾਂ ਚੀਜਾਂ ਨਾਲ ਸਜਾਵਟ ਕਰਕੇ ਦੀਵਾਲੀ ਮਨਾਉਣਗੇ।